ਕਵਿਤਾ/ਗੀਤ/ਗਜ਼ਲ

ਵਹਿਮ ਭਰਮ

ਰੁੱਖ ਵਣ ਤੇ ਜੰਡ ਪਏ ਕੁਰਲਾਵਦੇ,
ਸਾਡੀਆਂ ਜੜ੍ਹਾਂ ਵਿੱਚ ਨਾ ਪਾਉ ਤੇਲ।

ਸਾਨੂੰ ਧਰਤੀ ਉਤੇ ਰਹਿਣ ਦੀਓ,
ਸਾਡਾ ਹੈ ਸਿੱਧਾ ਕੁਦਰਤ ਦੇ ਨਾਲ ਮੇਲ।

ਲੋਕਾਂ ਨੂੰ ਵਹਿਮਾਂ ਭਰਮਾਂ ਨੇ ਮਾਰ ਲਿਆ
ਕਰੀ ਜਾਂਦੇ ਨੇ ਸਾਇੰਸ ਨੂੰ ਫੇਲ।

ਚਾਰ ਚੁਫੇਰੇ ਲਾਲ ਚੁੰਨੀਆਂ ਵਲਨਾ,
ਸਾਰੀ ਪਖੰਡੀ ਬਾਬਿਆ ਦੀ ਹੈ ਖੇਲ।

ਸਿੱਖੀ ਦਾ ਬੂਟਾ

ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ
ਇੱਕ ਸਿੱਖੀ ਦਾ ਬੂਟਾ ਲਾਇਆ
ਉਹ ਵਧ ਫੁਲ ਕੇ ਵੱਡਾ ਹੋ ਰਿਹਾ
ਅੱਜ ਸਾਰੇ ਜਗਤ ਵਿੱਚ ਹੈ ਛਾਇਆ

ਗੀਤਾਂ ਦਾ ਵਿਗੜਿਆ ਅਕਸ

ਮੇਰਾ ਰੰਗਲਾ ਪੰਜਾਬ
ਖਿੜਿਆ ਫੁੱਲ ਵਾ ਗੁਲਾਬ
ਅਸੀਂ ਏਦਾਂ ਦੇ ਨਹੀਂ ਹੈਗੇ
ਜਿਵੇਂ ਵਿਖਾਉਂਦੇ ਗੀਤਾਂ ’ਚ ਜਨਾਬ
ਤੁਹਾਨੂੰ ਵੇਖ ਕੇ ਨੇ ਬੱਚੇ
ਸਾਡੇ ਓਹੀਓ ਸਿੱਖਦੇ
ਜਿਵੇਂ ਲੰਡੀ ਜੀਪ ਉਤੇ ਬਹਿ ਕੇ
ਗੰਨ ਹਵਾ ’ਚ ਲਹਿਰਾਉਂਦੇ ਦਿਸਦੇ

ਜ਼ਹਿਰੀਲੀ ਸ਼ਰਾਬ

ਹਰ ਚੀਜ਼ ਮਿਲਾਵਟੀ ਵਿਕਦੀ ਏ
ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ
ਜ਼ੁੰਮੇਵਾਰ ਦੱਸੋ ਭਲਾ ਕਿਹੜਾ ਏ
ਰੰਗਲੇ ਪੰਜਾਬ ਨੂੰ ਜਿਹੜੇ ਪਾਸੇ ਲਾ ਦਿੱਤਾ

ਵਿਰਸੇ ਦੀ ਖੁਸ਼ਬੋਈ

ਵਿਆਹ ਤੋਂ ਪਿੱਛੋਂ  ਸਖੀਆਂ ਸਹੇਲੀਆਂ 
ਮੁੜ ਨਾ ਹੋਵਣ ਇਕੱਠੀਆਂ 
ਵਸਦਾ ਰਹੇ ਬਾਬਲ ਦਾ ਵੇਹੜਾ
ਜਿਥੇ ਬੈਠ ਸੀ ਖਿੜ ਖਿੜ ਹੱਸੀਆਂ

ਸੋਨੀਆ ਭਾਰਤੀ ਦਾ ਵਿਛੋੜਾ

ਸਾਕ ਸਬੰਧੀ ਭੁੱਬਾਂ ਮਾਰ ਰੋਵਦੇ
ਤੁਰ ਗਈ ਕਲਮ ਹਸੀਨ
ਪੰਜ ਤੱਤ ਦਾ ਪੁੱਤਲਾ
ਹੋਇਆ ਮਿੱਟੀ ਵਿੱਚ ਰਲੀਨ
ਕਲਮਾਂ ਦਰਦ ਜ਼ਾਹਰ ਕਰਦੀਆਂ
ਵਿਛੋੜੇ ਨੂੰ ਲਿਖਣ
ਸੋਨੀਆ ਭਾਰਤੀ ਦੇ ਜਜ਼ਬਾਤ
ਅੱਗੇ ਤੋਂ ਨਾਂ ਦਿਸਣ
ਧੰਜੂ ਦੀ ਕਲਮ ਅਰਦਾਸ ਕਰਦੀ
ਵਿਛੜੀ ਰੂਹ ਨੂੰ ਚਰਨਾਂ ’ਚ
ਨਿਵਾਸ ਬਖਸ਼ਣ
ਨੈਣ ਸਾਰੀਆਂ ਕਲਮਾਂ ਦੇ
ਓਹਦੇ ਦਰਸ਼ਨਾਂ ਨੂੰ ਤਰਸਣ

ਚਿੱਟਾ ਮੁੱਕਣ ਤੇ ਨਹੀਂ ਆਇਆ

ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਨੇ ਮੁੱਕ ਚਲੇ ਨੇ
ਮਹਿਲ ਬਣਾ ਲਏ ਵੇਚਣ ਵਾਲਿਆਂ ਨੇ, ਪੀਣ ਵਾਲਿਆ ਦੇ ਵਿੱਕ ਚਲੇ ਨੇ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ......

ਛੱਡ ਦੇ ਨਸ਼ਾ ਗੱਭਰੂਆ

ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ
ਦੇਹੀ ਸੋਨੇ ਵਰਗੀ ਨੂੰ, ਨਸ਼ਾ ਪਿਆ ਮਿੱਟੀ ਵਿੱਚ ਮਿਲਾਵੇ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ।

ਡਿਊਟ ਗੀਤ ਸਾਕ

ਕਿਤਿਓ ਨਾ ਵੇ ਸਾਕ ਲੱਭਦਾ
ਮੈਂ ਢੂੰਡ ਲਿਆ ਵੇ ਜੱਗ ਸਾਰਾ
ਉਮਰੋਂ ਜਵਾਨੀ ਢਲ ਗਈ
ਫਿਰੇ ਲਾਡਲਾ ਮੇਰਾ ਵੇ ਕਵਾਰਾ

ਕੁੱਖ ਵਿੱਚ ਧੀਆਂ ਮਾਰੀਆਂ
ਕੌਣ ਕਰੂਗਾ ਪੂਰੇ ਏ ਘਾਪੇ
ਨੀ ਮੁੱਲ ਦਾ ਵਿਚੋਲਾ ਲੱਭਦੇ
ਕਈ ਵੱਡਿਆ ਘਰਾਂ ਦੇ ਕਾਕੇ

ਪੰਜ ਪਰਧਾਨ

ਪੰਜ ਪਰਵਾਨ ਪੰਜ ਪਰਧਾਨ ਹੁੰਦੇ
ਇਹ ਲਿਖਿਆ ਵਿੱਚ ਗੁਰਬਾਣੀ ਦੇ
ਪੰਜ ਤੱਤਾਂ ਦਾ ਇਹ  ਜੀਵ ਬਣਿਆਂ
ਸਮਝ ਨਾਂ ਆਵੇ ਜੀਵ ਪ੍ਰਾਣੀ ਦੇ

ਪੰਜ ਕਰਮ ਇੰਦਰੇ ਹੁੰਦੇ ਸਰੀਰ ਦੇ ਜੀ
ਜਿੰਨਾ ਨਾਲ ਜੀਵ ਪਾਪ ਕੰਮਾਵਦਾਂ ਏ
ਪੰਜ ਗਿਆਨ ਇੰਦਰੇ ਵੀ ਹੁੰਦੇ ਨੇ ਜੀ
ਜਿੰਨਾ ਨਾਲ ਉੱਚਾ ਰੁਤਬਾ ਪਾਂਵਦਾ ਏ