ਮਨੁੱਖੀ ਅਧਿਕਾਰਾਂ ਦਾ ਤੁਸੀਂ ਘਾਣ ਕੀਤਾ
ਵੋਟਾਂ ਕਿਹੜੇ ਮੂੰਹ ਨਾਲ ਤੁਸੀਂ ਮੰਗਦੇ ਓ
ਹੱਕ ਮੰਗਣਾ ਸਵਿਧਾਨਕ ਹੱਕ ਸਾਡਾ
ਹੁਣ ਜੁਵਾਬ ਦੇਣੋਂ ਕਿਉਂ ਤੁਸੀਂ ਸੰਗਦੇ ਓ
ਚਲਾਈਆਂ ਚੰਮ ਦੀਆਂ ਸਭ ਜਾਣਦੇ ਨੇ
ਵਿਤਕਰਾ ਕਿਸਾਨ ਮਜ਼ਦੂਰ ਨਾਲ ਕੀਤਾ ਏ
ਪੋਰਟ ਘਰਾਣਿਆਂ ਨੂੰ ਖੁਸ਼ ਕਰਨ ਲਈ
ਖੂਨ ਮਜ਼ਦੂਰ ਕਿਸਾਨ ਦਾ ਤੁਸੀਂ ਪੀਤਾ ਏ
ਪੈਸੇ ਦੇਸ਼ ਦੇ ਦੀ ਤੁਸੀਂ ਦੁਰਵਰਤੋਂ ਕਰਦੇ
ਕਰਜ਼ੇ ਪੂੰਜੀਪਤੀਆਂ ਦੇ ਤੁਸੀਂ ਮੁਆਫ਼ ਕਰਦੇ
ਕਿਸਾਨ ਮਜ਼ਦੂਰ ਦੀ ਕਦੇ ਨਾਂ ਗੱਲ ਕੀਤੀ
ਤੱਕੜ ਤੋਲਣ ਦੇ ਵਿੱਚ ਬੇਇਨਸਾਫ਼ ਕਰਦੇ
ਵਿਰੋਧ ਝੱਲਣਾ ਪੈਣਾ ਹੁਣ ਪੁਠੇ ਕੰਮਾਂ ਦਾ
ਭਾਵੇਂ ਗੱਲਾਂ ਘੁੰਮਾ ਘੁੰਮਾ ਕੇ ਤੁਸੀਂ ਕਰਦੇ ਓ
ਸਮੇਂ ਦੀ ਮਾਰ ਨੇਂ ਮਾਰਨੀ ਮਾਰ ਐਸੀ ਤੁਹਾਨੂੰ
ਬਾਡਰਾਂ ਤੇ ਬੈਠੇ ਕਿਸਾਨਾਂ ਦਾ ਹਿਸਾਬ ਭਰਦੇ ਓ