ਪੰਜਾਬੀ ਸੱਭਿਆਚਾਰ ਵਿਚ ਗੱਲ ਜਿੱਥੇ ਪੰਜਾਬੀ ਪਹਿਰਾਵੇ, ਗਿੱਧੇ-ਝੰਗੜੇ, ਲੋਕਗੀਤਾਂ, ਖੇਡਾਂ ਆਦਿ ਦੀ ਹੁੰਦੀ ਹੈ ਉੱਥੇ ਹੀ ਪੰਜਾਬੀ ਖਾਣਿਆਂ ਤੋਂ ਵੀ ਕੋਈ ਅਣਜਾਣ ਨਹੀਂ ਹੈ। ਪੰਜਾਬੀ ਖਾਣਿਆਂ ਵਿਚ ਛੋਲਿਆਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ। ਛੋਲਿਆਂ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਜਿਵੇਂ ਸਬਜ਼ੀ ਬਣਾ ਕੇ, ਭੁੰਨ ਕੇ, ਹੋਲਾਂ ਬਣਾ ਕੇ। ਜੇਕਰ ਕੋਈ ਰੇਹੜੀ ਕੋਲ ਛੋਲੀਆ ਖਰੀਦਣ ਲਈ ਭਾਅ ਵੀ ਪੁੱਛਦਾ ਤਾਂ ਉਹ ਇੱਕ-ਦੋ ਟਾਟਾਂ ਤੋੜ ਕੇ ਮੂੰਹ ’ਚ ਪਾਉਣੋਂ ਖੁਦ