ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..।
ਇਤਿਹਾਸਕ ਤੱਥ
ਸੰਤ ਨਾਭ ਦਾਸ ਜੀ ਇੱਕ ਮਹਾਨ ਸੰਤ ਸਨ , ਜਿੰਨ੍ਹਾਂ ਦਾ ਜਨਮ 1537 ਈਸਵੀ ਵਿੱਚ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਦਰਚਲਮ ਦੁਮਨਾ ਕਬੀਲੇ ਵਿੱਚ ਹੋਇਆ। ਆਪ ਨੂੰ ਬਚਪਨ ‘ਚ ਨਰਾਇਣ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । ਬੜੇ ਦੁੱਖ ਦੀ ਗੱਲ ਹੈ ਕਿ ਛੋਟੀ ਉਮਰੇ ਹੀ ਆਪਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਸੀ , ਜਿਸ ਕਾਰਨ ਆਪ ਦਾ ਸਾਰਾ ਜੀਵਨ ਮੰਦਰਾਂ ਵਿੱਚ ਹੀ ਬਤੀਤ ਹੋਇਆ ਸੀ । ਮੰਦਰਾਂ ਵਿੱਚ ਰਹਿੰਦਿਆਂ ਆਪ ਨੇ ਭਗਵਾਨ ਰਾਮ ਦਾ ਹੀ ਸਿਮਰਨ ਕੀਤਾ ।
ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ, ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨੋਂ ਹਟਿਆ।
ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਰਥਿਕ ਮੰਦਹਾਲੀ ਵਿੱਚ ਲਿਆ ਸੁੱਟਿਆ ਹੈ । ਦੁਨੀਆਂ ਦੇ ਸਾਰੇ ਹੀ ਖੁਸ਼ਹਾਲ ਦੇਸ਼ਾਂ ਦੀ ਜੀਡੀਪੀ ਵੀ ਇੱਕ ਵਾਰ ਲੜਖੜਾਕੇ ਰਹਿ ਗਈ ਹੈ । ਇਸ ਵਿਸ਼ਵ ਮਹਾਂਮਾਰੀ ਨਾਲ ਹੁਣ ਤੱਕ 27 ਲੱਖ ਕੀਮਤੀ ਜਾਨਾਂ ਜਾ ਚੁੱਕੀਆਂ ਹਨ । ਪਰ ਇਸ ਸਭ ਕੁਝ ਦੇ ਬਾਵਜੂਦ ਇੱਕ ਰਿਪੋਰਟ ਅਨੁਸਾਰ ਫਿਨਲੈਂਡ ਦੇ ਲੋਕ ਕਰੋਨਾ ਸੰਕਟਕਾਲ ਵਿੱਚ ਵੀ ਸਭ ਤੋਂ ਖੁਸ਼ਹਾਲੀ ਭਰੀ ਜਿੰਦਗੀ ਬਤੀਤ ਕਰਦੇ ਰਹੇ ਹਨ । ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ “ਵਰਲਡ ਹੈਪ
“ਪਲੇਸਿਜ਼ ਟੂ ਸੀ ਇਨ ਯੂਅਰ ਲਾਈਫ ਟਾਈਮ ਡਾਟ ਕਾਮ” ਨਾਮੀ ਇੱਕ ਵੈਬਸਾਈਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਭਾਰਤ ਦਾ ਸਿੱਖੀ ਦਾ ਧੁਰਾ ਸ਼੍ਰੀ ਹਰਿਮੰਦਰ ਸਾਹਿਬ ਦੁਨੀਆਂ ਦੇ ਸਭ ਸੁੰਦਰ ਸਥਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਵੈਬਸਾਈਟ ‘ਤੇ ਜਾਰੀ ਕੀਤੇ ਸਰਵੇਖਣ ਅਨੁਸਾਰ ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਦਾ ਪੂਬਨਮ ਸੈਂਟਰ , ਤੀਸਰੇ ਨੰਬਰ ‘ਤੇ ਫਿਰ ਦੱਖਣੀ ਭਾਰਤ ਦਾ ਸ਼੍ਰੀ ਰੰਗਾਨਾਥਮ ਸੁਆਮੀ ਮੰਦਿਰ ਹੈ । ਚੌਥੇ ਸਥਾਨ ‘ਤੇ ਮੀਆਂਮਾਰ ਦਾ ਸਵੈਡਾਗਨ ਪੰਡੋਗਾ ,