ਛੇੜ ਇਸ਼ਕ ਦੀ ਤਾਰ ਵੇ ਸੱਜਣਾ,
ਆਜਾ ਕਰ ਲੈ ਪਿਆਰ ਵੇ ਸੱਜਣਾ ।
ਕਾਤੋ ਰੁੱਸਿਆ-ਰੱਸਿਆ ਰਹਿਣਾ?
ਕਿਹੜੀ ਗੱਲੋਂ ਟੁੱਟ-ਟੁੱਟ ਪੈਣਾ?
ਕਰ ਨੈਣਾਂ ਦੇ ਮਿੱਠੇ ਵਾਰ ਵੇ ਸੱਜਣਾ।
ਆਜਾ ਕਰ ਲੈ.........।
ਕੱਢਦੇ ਦਿਲ ਦੇ ਭਰਮ ਭੁਲੇਖੇ,
ਲੱਗ ਜਾਣਗੇ ਦੁੱਖ ਦੇ ਸੇਕੇ,
ਕੱਲਾ ਬਹਿ-ਬਹਿ ਨਾ ਛਾੜ ਵੇ ਸੱਜਣਾ।
ਆਜਾ ਕਰ ਲੈ.........।
‘ਸ਼ਿਵ’ ਦਿਲ ਵੀ ਤੇਰਾ ਰੂਹ ਵੀ ਤੇਰੀ,
ਢਾਹ ਕੇ ਬੈਠਾ ਕਿਉਂ ਤੂੰ ਢੇਰੀ,
ਵੱਜ ਜਾਉ ਬਿਰਹੋ ਦੀ ਮਾਰ ਵੇ ਸੱਜਣਾ।
ਆਜਾ ਕਰ ਲੈ.........।
ਸ਼ਿਵਨਾਥ ਦਰਦੀ