ਤੇਰੀਆਂ ਯਾਦਾਂ ਦੇ ਪਲ, ਚੈਨ ਮੇਰਾ ਖੋਹਦੇ ਨੇ
ਸਾਰੀ ਸਾਰੀ ਰਾਤ ਹੰਝੂ, ਮੁੱਖ ਮੇਰਾ ਧੋਂਦੇ ਨੇ
ਪਾ ਗਿੳਂ ਵਿਛੋੜੇ ਰੁੱਤ, ਜ਼ੋਬਨ ਬਹਾਰ ਵੇ
ਕਿਵੇਂ ਮੈਂ ਭੁਲਾਵਾਂ ਤੇਰਾ, ਸੱਜਰਾ ਪਿਆਰ ਵੇ
ਕਵਿਤਾ/ਗੀਤ/ਗਜ਼ਲ
ਹੱਕਾਂ ਖਾਤਰ ਧਰਨੇ ਤੇ ਬੈਠਣ ਵਾਲਿੳ
ਅੱਜ ਤੁਹਾਡਾ ਏਨ ਬੁਰਾਂ ਕਿਉਂ ਹਾਲ,ਹੋਇਆ
ਖਿੱਚ ਧੂ ਪੈਦੀਆਂ ਵੇਖ ਚੀਕਾਂ
ਵੇਖ ਤੁਹਾਨੂੰ ਅੱਜ ਸਾਰਾ ਸੰਸਾਰ, ਰੋਇਆ
ਤੁਸੀ ਨਾਂ ਉੱਚਾ ਕੀਤਾ ਦੇਸ਼ ਆਪਣੇ ਦਾ
ਉਚੀਆਂ ਖੇਡ ਜਗਤ ’ਚ ਮੱਲਾਂ, ਮਾਰੀਆਂ ਨੇ
ਅੱਜ ਹੱਕ ਮੰਗਣੇ ਗੁਨਾਹ ਹੋ ਗਏ
ਅੱਜ ਪਤਾ ਲੱਗਾ ਨੀਤਾਂ, ਹੰਕਾਰੀਆਂ ਨੇ
ਧਰਤੀ ਮਾਂ ਦੁੱਖ ਅੱਜ ਦੱਸ ਦੀ
ਸਾਥੋਂ ਸੁਣ ਨਾਂ ਹੋਵਣ
ਧਰਮ ਦੇ ਨਾਂ ਤੇ ਜੋ ਲੜ ਰਹੇ
ਲੜਕੇ ਆਪਸ ਵਿੱਚ ਰੋਵਣ
ਏਹਨਾਂ ਕੁੱਖ ਮੇਰੀ ਚੋਂ ਪਾਣੀ ਕੱਢ
ਲਿਆ ਹੁਣ ਹੋ ਗਿਆ ਡੂੰਘਾਂ
ਮੈਂ ਕਿਵੇਂ ਪਾਲੂੰ ਬੱਚੇ ਆਪਣੇ
ਲੱਗਿਆ ਰਹਿੰਦਾਂ ਮਨ ਨੂੰ ਹੂੰਗਾਂ
ਪੰਜਾਬੀ ਮਾਂ ਬੋਲੀ ਦਾ ਜਿੰਨਾਂ ਨੂੰ ਇਸ਼ਕ ਲੱਗਾ
ਸੋਹਣੀਆ ਨਿਭਾਉਦੇ ਨੇ ਜੁੰਮੇਵਾਰੀਆ ਨੂੰ
ਸੋਹਣੇ ਸੋਹਣੇ ਸਾਹਿਤਕ ਮੰਚ ਸਜਾ ਕੇ
ਸਨਮਾਨ ਮਿਲਣ ਫਿਰ ਕਲਮਾਂ ਪਿਆਰੀਆਂ ਨੂੰ
ਬਣਕੇ ਸਾਹਿਤਕ ਜਗਤ ਵਿੱਚ ਗੁਰਮੁੱਖੀ ਦਾ ਵਾਰਿਸ
ਸਾਹਿਤਕ ਜਗਤ ਵਿੱਚ ਸਾਰੇ ਛਾ ਗਿਆ ਏ
ਸੋਹਣੇ ਕਾਰਜ਼ਾ ਦੀ ਸਲਾਉਹਤ ਹੋਵੇ ਸਾਰੇ ਪਾਸੇ
ਰੁੱਤਬਾ ਸਾਹਿਤਕ ਜਗਤ ਚ ਉਚਾ ਪਾ ਗਿਆ ਏ
ਮੇਰੇ ਰੰਗਲੇ ਪੰਜਾਬ ਦਾ ਦੇਖੋ
ਕੀ ਏਹਨਾਂ ਨੇ ਹਾਲ ਬਣਾਇਆ ਏ
ਅਜੇ ਤੀਕ ਨਾਂ ਰੌਣਕਾਂ ਪਰਤੀਆਂ ਨੇ
ਜੋਰ ਤਿੰਨਾਂ ਤਿਰਾਂ ਨੇ ਲਾਇਆ ਏ
ਸਮੇਂ ਦੀ ਬੱਚਿਓ ਕਦਰ ਕਰੋ,
ਪ੍ਰਾਪਤੀਆਂ ਨਾਲ਼ ਝੋਲ਼ੀ ਭਰੋ।
ਸਮੇਂ ਦੀ ਜੋ ਕਦਰ ਨੇ ਕਰਦੇ,
ਜੀਵਨ ਵਿੱਚ ਨਹੀਉਂ ਹਰਦੇ।
ਸਮੇਂ ਸਿਰ ਹੀ ਸਕੂਲੇ ਆਓ,
ਸਕੂਲੋਂ ਸਿੱਧੇ ਘਰ ਨੂੰ ਜਾਓ।
ਸਮੇਂ ਦੀ ਤੁਸੀਂ ਵੰਡ ਬਣਾਓ,
ਓਵੇਂ ਆਪਣਾ ਕੰਮ ਮੁਕਾਓ।
ਸੈਰ ਦੇ ਲਈ ਵੀ ਸਮਾਂ ਕੱਢੋ,
ਸੁਸਤੀ ਦਾ ਤੁਸੀਂ ਖਹਿੜਾ ਛੱਡੋ।
ਖਾਣਾ ਵੀ ਸਮੇਂ ਸਿਰ ਖਾਓ,
ਬੇਹੇ ਖਾਣੇ ਦੇ ਨੇੜ ਨਾ ਜਾਓ।
ਆਓ ਪਿਆਰੀ ਸੰਗਤੇ ਜਾਣੀਏ, ਸ਼੍ਰੀ ਗੁਰੁ ਅਰਜਨ ਦੇਵ ਜੀ ਬਾਰੇ।
ਕਿੱਥੇ ਉਹਨਾਂ ਅਵਤਾਰ ਧਾਰਿਆ, ਕਿਹੜੇ ਕੀਤੇ ਕੰਮ ਸੀ ਨਿਆਰੇ।
ਸੰਨ ਪੰਦਰਾਂ ਸੌ ਤਰੇਹਟ ਦੀ ਸੀ, ਸੰਗਤੇ ਤਾਰੀਕ ਓਦੋਂ ਦੋ ਮਈ।
ਸੰਤ ਸਰੂਪ ਬਾਲ ਹੈ ਜਨਮਿਆਂ, ਸਾਰੇ ਜਗ ਵਿੱਚ ਗੱਲ ਸੀ ਗਈ।
ਪਿਤਾ ਜੀ ਸਨ ਗੁਰੂ ਰਾਮ ਦਾਸ ਜੀ, ਮਾਤਾ ਜੀ ਸਨ ਬੀਬੀ ਭਾਨੀ।
ਬਾਲ ਵਰੇਸ ਦੇ ਚੋਜ਼ ਵੇਖ ਕੇ, ਦੰਗ ਰਹਿ ਗਏ ਸੀ ਗੁਣੀ ਗਿਆਨੀ।
ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ
ਕਿਤੇ ਨਾਂ ਤੈਨੂੰ ਢੋਈ ਮਿਲਣੀ
ਮਰੇ ਤੜਫ ਕੇ ਤੇ ਲਗਣ ਦੁੱਖ ਭਾਰੇ
ਤੂੰ ਨਰਕਾਂ ਨੂੰ ਜਾਵੇ..................
ਤੱਤੀ ਤੱਤੀ ਰੇਤਾ ਤੇ ਤੱਤੀ ਪਈ ਲੂੰ ਚਲੇ
ਪਾਪੀ ਸੀਸ ਉਤੇ ਰਹੇ ਨੇ ਪਾ
ਤਪਦੀ ਤਵੀ ਦੇ ਉਤੇ ਬੈਠੇ ਮੇਰੇ ਪਾਤਸ਼ਾਹ
ਮੁਖੋ ਤੇਰਾ ਭਾਣਾ ਮੀਠਾ ਲਾਗੇ ਰਹੇ ਫੁਰਮਾਅ
ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ
ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ
ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ...