ਕਵਿਤਾ/ਗੀਤ/ਗਜ਼ਲ

ਤਬਾਹੀ ਦੀ ਪੁਕਾਰ


ਸਾਰ ਲਏ  ਬਾਬਾ ਨਾਨਕਾ
ਤੇਰਾ ਰੁੜਦਾ ਜਾਦਾਂ ਪੰਜਾਬ
ਨੁਕਸਾਨ ਬਹੁਤ ਵਾ ਹੋ ਗਿਆ
ਪਾਣੀ ਆ ਗਿਆ ਬੇ ਹਿਸਾਬ

ਮੀਂਹ ਪਿਆ ਪਹਾੜਾਂ ਚ
ਦਰਿਆ  ਭਰ ਗਏ ਨੇਂ ਸਾਰੇ
ਕਰਨ ਤਬਾਹੀ ਮੰਜਰ ਮਚਾਵਦੇਂ
ਪਾਣੀ ਅੱਗੇ ਮਨੁੱਖ ਨੇਂ ਹਾਰੇ
ਸਾਰੇ ਜਗਤ ਚ ਮਹਿਕਾਂ ਸੀ ਵੰਡਦਾਂ
ਇਹ ਖਿੜਿਆ ਫੁੱਲ ਗੁਲਾਬ
ਸਾਰ ਲਏ ਬਾਬਾ ਨਾਨਕਾ
ਤੇਰਾ ਰੁੜਦਾ ਜਾਵੇ ਪੰਜਾਬ

ਕੁਦਰਤ ਦੀ ਤਬਾਹੀ


ਕੁਦਰਤ ਤੋਂ ਡਰ ਬੰਦਿਆ
ਦੇਖ ਪਲਾਂ ਚ ਤਬਾਹੀ ਮਚਾ ਤੀ
ਕਿਸੇ ਦਾ ਜੋਰ ਨਹੀਓਂ ਚਲਦਾ
ਸਭ ਨੇਂ ਵਾਹ ਪੂਰੀ ਵਾ ਲਾ ਤੀ

ਏਥੇ ਸਵੇਰ ਦਾ ਪਤਾ ਨਹੀਂ
ਰਾਤੀ ਗੂੜੀ ਨੀਦੇਂ ਸੁੱਤੇ
ਪਾਣੀ ਘਰਾਂ ਚ ਆਣ ਵੜਿਆ
ਵੇਖਿਆ ਸਵੇਰੇ ਜਦੋ ਸੀ ਉਠੇ
ਚੜ ਉਪਰਲੀ ਮੰਜਿਲ ਗਏ
ਹਫੜਾ ਦਫੜੀ ਸਾਰੇ  ਪਾ ਤੀ
ਕੁਦਰਤ ਤੋਂ ਡਰ ਬੰਦਿਆਂ
ਦੇਖ ਪਲਾਂ ਚ ਤਬਾਹੀ ਮਚਾ ਤੀ

 ਮੀਂਹ ਤੇ ਹੜ


ਬਾਬਾ ਨਾਨਕ ਜੀ ਮੇਹਰ ਕਰੀਂ
ਹੜ ਪਹਾੜਾਂ ਵੱਲੋਂ ਆ ਰਿਹਾ ਹੈ
ਰੋਕਿਆਂ ਵੀ ਨਹੀਂ ਇਹ ਰੁਕਣਾ
ਪੰਜਾਬ ਵੱਲ ਨੂੰ ਤੇਜੀ ਚ ਜਾ ਰਿਹਾ ਹੈ

ਘਰਾਂ ਚ ਦਾਖਲ ਹੋਵੇ ਗਾ ਵੀ ਜਰੂਰ
ਜਾਨੀ ਮਾਲੀ ਨੁਕਸਾਨ ਵੀ ਕਰੇਗਾ
ਉਚਿਆਂ ਥਾਵਾਂ ਤੇ ਵੀ ਪਹੁੰਚ ਕੇ
ਤੇ ਨੀਵਿਆਂ ਥਾਵਾਂ ਨੂੰ ਪੂਰਾ ਭਰੇਗਾ

ਜੂਠ ਦਾ ਘਪਲਾ

ਸਾਰਿਆਂ ਘੱਪਲਿਆਂ ਵਿੱਚੋਂ ਜੂਠ ਦਾ ਘਪਲਾ
ਅੱਤ ਦਰਜੇ ਦੀ ਨੀਂਵੀਂ ਸੋਚ ਵਖਾ ਗਿਆ ਏ
ਦਾਨ ਨਾਲ ਚਲ ਰਹੇ ਲੰਗਰ ਦੀ ਜੂਠ ਨੂੰ ਵੀ
ਘਪਲੇ ਦੇ ਨਾਮ ਹੇਠ ਸਚਮੁਚ ਖਾ ਗਿਆ ਏ

ਸਿੱਖ ਜਗਤ ਦੀ ਧਾਰਮਿਕ ਸਿਰਮੌਰ ਸੰਸਥਾਂ
ਸਮੇਂ ਸਿਰ ਨਾਂ ਘੱਪਲਿਆਂ ਦਾ ਹੱਲ ਕਰਦੀ
ਜਦੋ ਸਿਆਸੀ ਲੀਡਰਾਂ ਚ ਗੱਲ ਹਿੱਲੇ
ਫੇਰ ਕੀਤੇ ਕਾਰਿਆਂ ਦੀ ਵੀ ਹਾਮੀ ਭਰਦੀ

ਟਮਾਟਰ

       
ਕੱਲ ਮੈਂ ਗਿਆ ਸੀ ਸਬਜੀ ਮੰਡੀ
ਹੱਥ ਵਿੱਚ ਫੜ ਲਿਆ ਥੈਲਾ
ਗੱਲਾਂ ਬਾਤਾਂ ਕਰਦੇ ਪਹੁੰਚ ਗਏ
ਨਾਲ ਮੇਰੇ ਸੀ ਬਾਪੂ ਕੈਲਾ

ਸਬਜੀ ਦੇ ਅਸੀ ਭਾਅ ਪੁੱਛ ਬੈਠੇ
ਚੜੇ ਸੀ ਸਾਰੇ ਅਸਮਾਨੀ
ਪੰਜਾਹ ਰੁਪਿਏ ਕਿਲੋ ਤੋਂ ਸਾਰੀਆਂ ਉਪਰ
ਵਪਾਰੀ ਕਰਨ ਆਪਣੀ ਮਨ ਮਾਨੀ

  ਬਿਜਲੀ ਤੇ ਮੀਂਹ

ਬਿਜਲੀ ਵਾਧੂ ਆਵੇ ਸਾਰੇ ਪਾਸੇ
ਅੱਜ ਪਰਮਾਤਮਾਂ ਮੀਂਹ ਵਰਸਾ ਰਿਹਾ ਏ
ਝੋਨੇਂ ਦਸਾਂ ਦਿਨਾਂ ਚ ਲੱਗ ਗਏ ਸਾਰੇ
ਮੀਂਹ ਢੁਕਵੇਂ ਸਮੇਂ ਤੇ ਪਾ ਰਿਹਾ ਏ

ਜਦੋ ਕੁਦਰਤ ਕਿਸਾਨ ਤੇ ਮੇਹਰਬਾਨ ਹੋਵੇ
ਕਿਸਾਨ ਖੁਸ਼ੀ ਨਾਲ ਫੁਲਿਆ ਨਾਂ ਸਮਾਉਦਾਂ ਏ
ਜਦੋਂ ਸਰਕਾਰਾਂ ਬਿਜਲੀ ਘੱਟ ਦੇਵਣ
ਓਦੋ ਰੱਬ ਵੀ ਮੀਂਹ ਨਾਂ ਪਾਉਦਾਂ ਏ

ਚਰਖਾ

ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ
ਖੰਗੂਰਾ ਮਾਰਕੇ ਗਲੀ ਚੋਂ ਜਾਦਾਂ ਲੰਘ ਵੇ
ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ
ਕਵਾਰੇ ਸਾਡੇ ਚਾਅ ਸੋਹਣਿਆ
ਕੱਤ ਲੈਣ ਦੇ ਚਾਰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਗਜ਼ਲ

ਨੈਣਾਂ ਦੇ ਸੰਗ ਉਹ ਨੈਣ ਮਿਲਾਉਦੀ ਸੀ।
ਅੰਦਰੋਂ ਤਾਂ ਚੰਦਰੀ ਮੈਨੂੰ ਚਾਹੁੰਦੀ ਸੀ।
ਉਹਦੇ ਨੈਣ ਬੜਾ ਕੁਝ ਕਹਿੰਦੇ ਸੀ ਪਰ,
ਤਾਹੀਂ ਬੁਲੀਆਂ ਵਿੱਚ ਮੁਸਕਰਾਉਂਦੀ ਸੀ।
ਘੁੰਮਦੀ ਰਹਿੰਦੀ ਸੀ ਚਾਰ ਢੁਫੇਰੇ ਉਹ,
ਦਰ ਮੇਰੇ ਅੱਗਿਉ ਗੇੜੇ ਲਾਉਂਦੀ ਸੀ।
ਉਲਝ ਗਿਆ ਉਸ ਦੇ ਤਾਣੇ-ਬਾਣੇ ਵਿਚ,
ਸੂਰਤ ਉਸ ਦੀ ਦਿਲ ਨੂੰ ਤਾਂ ਭਾਉਂਦੀ ਸੀ
'ਦਰਦੀ' ਕਿੰਝ ਦਸਦਾ ਸਾਰੀ ਮੈਂ ਕਹਾਣੀ,

ਬਿਜਲੀ ਵਾਧੂ ਸਪਲਾਈ

ਵਾਧੂ ਸਪਲਾਈ ਬਿਜਲੀ ਨੇ ਪਿਛਲੇ 
ਸੱਤਰ ਸਾਲਾਂ ਦਾ ਰਿਕਾਡ ਤੋੜਿਆ ਏ
ਸਾਰੇ ਫੀਡਰ ਚੱਲ ਰਹੇ ਰਾਤ ਦਿਨ
ਮੂੰਹੋਂ ਕਹਿਕੇ ਸਰਕਾਰ ਨੇ ਮੁੱਲ ਮੋੜਿਆ ਏ

ਨਾਂ ੳਵਰ ਲੋਡ ਨਾਂ ਕੋਲੇ ਦਾ ਬਹਾਨਾਂ
ਸਰਕਾਰ ਦੀਆਂ ਸਿਫਤਾਂ ਕਿਸਾਨ ਕਰਨ ਸਾਰੇ
ਮੋਟਰਾਂ ਬੰਦ ਕਰ ਕਿਸਾਨ ਬੈਠਾ ਬੈਂਚ ਉਤੇ
ਕਹਿੰਦਾ ਵਾਹਿਗੁਰੂ ਦੇ ਵੇਖ ਰੰਗ ਨਿਆਰੇ

ਆਮ ਇਜਲਾਸ

ਸੱਚ ਨੂੰ ਝੂਠ ਦਬਾਉਣ ਪੈਂਦਾ
ਸੱਚ ਸੁਣਨਾ ਬਹੁਤ ਔਖਾ ਏ
ਮਾਇਕ ਦੀ ਆਵਾਜ਼ ਬੰਦ ਕਰਨੀ ਸੌਖੀ
ਇਹਨਾ ਲੱਭ ਲਿਆ ਢੰਗ ਸੌਖਾ ਏ

ਜਿਹੜੇ ਕੰਮ ਲਈ ਤੁਸੀਂ ਹੋਏ ਇਕੱਠੇ
ਉਹ ਕੰਮ ਨਾਂ ਤੁਸਾਂ ਨੇ ਕਰਿਆ ਏ
ਸਾਰਾ ਸਿੱਖ ਜਗਤ ਤੁਹਾਨੂੰ ਦੇਖਦਾ ਸੀ
ਤੁਸੀਂ ਵਿੱਚੋਂ ਲਾਈਵ ਬੰਦ ਧਰਿਆ ਏ