ਕਵਿਤਾ/ਗੀਤ/ਗਜ਼ਲ

ਰਿਸ਼ਵਤ ਖੋਰ


ਰਿਸ਼ਵਤ ਦਾ ਕੋਹੜ ਕੁਣ ਵਾਂਗ ਲੱਗਾ
ਜੋ ਵਿੱਚੇ ਵਿੱਚ ਪੰਜਾਬ ਨੂੰ ਖਾ ਰਿਹਾ ਏ
ਕਿਸੇ ਨਾਂ ਕੱਢਿਆ ਹੱਲ ਇਸ ਬਿਮਾਰੀ ਦਾ
ਜੋਰ ਤਿੰਨਾਂ ਧਿਰਾਂ ਨੇਂ ਲਾ ਲਿਆ ਹੈ

ਮੋਟੀਆਂ ਤਨਖਾਹਾਂ ਨਾਲ ਨਾਂ ਢਿੱਡ ਭਰਦਾ
ਦਾਗ ਉਚੇ ਰੁਤਬੇ ਵਾਲੀ ਕੁਰਸੀ ਨੂੰ ਲਾਈ ਜਾਂਦੇ
ਰਿਸ਼ਵਤ ਲੈਣ ਦੇ ਢੰਗ ਨਵੇਂ ਅਪਨਾ ਕੇ
ਦੋ ਤਿੰਨਾਂ ਰਾਹੀਂ ਇਹ ਰਿਸ਼ਵਤ ਖਾਈ ਜਾਂਦੇ

ਗੁਰਬਾਣੀ  ਚੈਨਲ


ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾ ਉਤੇ
ਹੋਊ ਜੀਵਨ ਸਫਲ ਤੇਰਾ
ਭਾਗ ਜਾਗ ਪੈਣਗੇ ਸੁੱਤੇ

ਖੇਲ ਤਕਦੀਰਾਂ ਦਾ


ਖੁਦ ਨੂੰ ਮਾਲਕ ਨਾ ਸਮਝ ਖੇਲ ਤਕਦੀਰਾਂ ਦਾ ।
ਹੱਥਾਂ ਤੇ ਵੱਜੀਆਂ ਹੋਈਆਂ ਚਾਰ ਲਕੀਰਾਂ ਦਾ ।
ਸੋਨਾ ਵੀ ਮਿੱਟੀ ਬਣ ਜਾਦਾਂ ਇੱਕ ਦਿਨ ,
ਬੰਦਾ ਬੁੱਤ ਹੈ ਪਾਟੀਆ ਘਸੀਆਂ ਲੀਰਾਂ ਦਾ ।
ਲੱਖਾਂ ਆਸ਼ਕ ਜੱਗ ਤੇ ਯਾਰਾਂ ਹੋਏ ਨੇ ,
ਜੱਗ ਮੁੱਢ ਤੋਂ ਵੈਰੀ ਹੋਇਆ ਸੋਹਣੀਆ ਹੀਰਾਂ ਦਾ ।
ਹਰ ਸੋਹਣੀ ਸ਼ੈਅ ਨੂੰ ਦੇਖ ਤੇਰਾ ਮਨ ਡੋਲਦਾ ਹੈ ,
ਰੰਗ ਲਹਿ ਜਾਂਦਾ ਏ ਆਖਿਰ ਨੂੰ ਤਸਵੀਰਾਂ ਦਾ ।

ਬੁਢਾਪਾ ਤੇਰੇ ਕੁੱਛੜ ਬਹਿਕੇ

ਜ਼ਿੰਦੇ ਨੀ ਹੁਣ ਜੋਬਨ ਕਿੱਥੋਂ,ਕੋਈ ਮੋੜ ਲਿਆਵੇ ਦੁਬਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ,ਤੈਨੂੰ ਕਰਦਾ ਗੁੱਝੇ ਇਸ਼ਾਰੇ।

ਤੂੰ ਭੋਲੀ ਨਾ ਸਮਝੇਂ ਭੋਰਾ,ਜੋਬਨ ਰੁੱਤ ਦੇ ਲਈ ਲਲਚਾਵੇਂ।
ਤੇਰੇ ਜਹੀ ਕੋਈ ਹੋਊ ਕਮਲੀ,ਤੂੰ ਬਚਪਨ ਵੀ ਨਾ ਭੁਲਾਵੇਂ।
ਤੇਰੇ ਕਈ ਸੰਗੀ ਸਾਥੀ,ਕਰ ਗਏ ਦੁਨੀਆਂ ਤੋਂ ਕਿਨਾਰੇ।
ਬੁਢਾਪਾ ਤੇਰੇ ਕੁੱਛੜ ਬਹਿਕੇ.................................।

ਗੀਤ


ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ
ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ
ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ
ਵੇ ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ

ਤੰਜ ਸਿਆਸਤ

ਅੱਜ ਕੱਲ ਦੀ ਸਿਆਸਤ ਨੀਵੇ ਦਰਜੇ ਦੀ

ਸੋਚ ਸਮਝ ਕੇ ਕੁਝ ਬੋਲਦੇ ਨਾ

ਤੋਜ ਖਿਚਦੇ ਪਰਵਾਰਕ ਜਿੰਦਗੀ ਤੇ

ਨਾਪ ਤੋਲਕੇ ਬੋਲ ਕੁਝ ਤੋਲਦੋ ਨਾ

ਤੁਸੀ ਕਿਹੜੇ ਪਾਸੇ ਤੁਰ ਪਏ ਓ

ਤੁਹਾਨੂੰ ਦੇਸ ਦੀ ਸੇਵਾ ਲਈ ਭੇਜਿਆ ਸੀ

ਝੋਨਾਂ


ਜਮੀਨਾਂ ਵਾਹ ਕੇ ਵੱਟਾਂ ਬੰਨੇਂ ਛਾਂਗ ਲਏ ਨੇਂ
ਕਰ ਲਈਆਂ ਝੋਨੇ ਦੀਆਂ ਤਿਆਰੀਆਂ ਨੇਂ
ਵੀਹ ਜੂਨ ਨੂੰ ਝੋਨਾਂ  ਮਜਦੂਰਾ ਲਾ ਦੇਣਾ
ਫਸਲਾਂ ਦਿਸਣਗੀਆ ਹਰੀਆਂ ਪਿਆਰੀਆਂ ਨੇਂ

ਕਿਸਾਨ ਅੰਨ ਦਾਤਾ ਸਾਰਾ ਜਗਤ ਕਹਿੰਦਾਂ
ਕਿਰਤ ਕਰਕੇ ਕਰਮ ਕਮਾਊ ਪੂਰਾ
ਕਿਸਾਨ ਦਾ ਪੁੱਤ ਸਰਹੱਦਾਂ ਦੀ ਕਰ ਰਾਖੀ
ਦੇਸ਼ ਸਿਪਾਹੀ ਬਣਕੇ ਹੱਦਾਂ ਤੇ ਲੜੂ ਸੂਰਾ

ਸਿਮਰਨ


ਗੁਰਬਾਣੀ ਦਾ ਸਿਮਰਨ ਕਰ ਬੰਦੇਂ
ੳਹਦੇ ਗੁਣਾ ਨੂੰ ਅੰਦਰ ਵਸਾ ਲਏ
ਛੱਡ ਨਫਰਤ ਈਰਖਾ ਨੂੰ
ਅਮਿਰਤ ਵੇਲੇ ਨਾਮ ਧਿਆ ਲਏ

ਪਰਮਾਤਮਾ‌‌ ਸ਼ਬਦ ਸਰੂਪ ਕਣ ਕਣ
ਵਿੱਚ ਸਮਾਇਆ ਹੋਇਆ ਹੈ
ਜਿਸ ਤੇ ਉਸ ਦੀ ਕਿ੍ਪਾ ਹੋਵੇ
ਉਸੇ ਪ੍ਮਾਤਮਾ ਨੂੰ ਪਾਇਆ ਹੋਇਆ ਹੈ

ਗਜ਼ਲ

ਮਹਿਫਲ ਵਿਚ ਆਏ ਹੋ ਕੁਝ ਬੋਲ ਸੁਣਾ ਦਿਉ।
ਬੀਤੇ ਦੀ ਯਾਦਾਂ ਵਾਲੀ ਤਾਰ ਹਿਲਾ ਦਿਉ।

ਲਾਵੋ ਅਜਿਹੀ ਸੁਰ ਖੁਸ਼ ਹੋ ਜਾਵਣ ਸਾਰੇ,
ਗਮ ਪੀੜਾਂ ਦੁੱਖਾਂ ਤਾਈਂ ਦੂਰ ਭਜਾ ਦਿਉ।

ਔੜ ਚ ਸੜਦੇ ਇੰਨਾਂ ਬਿਰਖਾਂ ਦੇ ਤਾਂਈ,
ਪਾਣੀ ਦੀਆਂ ਬੂੰਦਾਂ ਪਾ ਟਹਿਕਣ ਲਾ ਦਿਉ।

ਪੰਜਾਬੀ ਮਾਂ ਬੋਲੀ ਨੂੰ ਪੂਰਨ ਸਮਰਪਤ ਰਮੇਸ਼ਵਰ ਸਿੰਘ

ਪੰਜਾਬੀ ਮਾ ਥੋਲੀ ਨੂੰ ਪੂਰਨ
ਸਮਰਪਤ
ਰਮੇਸ਼ਵਰ ਸਿੰਘ ਸਾਹਿਤਕ ਦਾ ਏ
ਰਾਜ ਦੁਲਾਰਾ
ਸਾਹਿਤਕ ਜਗਤ ਵਿੱਚ ਇੰਜ਼ ਪਿਆ
ਚਮਕੇ
ਜਿਵੇ ਆਕਾਸ਼ ਚ ਚਮਕੇ ਧਰੂ ਤਾਰਾ
ਵਿਰਲੇ ਹੁੰਦੇ ਏਦਾ ਦੇ ਨੇ ਸਾਹਿਤਕ
ਜਗਤ
ਵਿੱਚ ਅਣਮੁੱਲੇ ਨੇ ਹੀਰੇ
ਛਾਪਣ ਜੋ ਅਖਬਾਰਾ ਦੇ ਵਿੱਚ
ਕਲਮਾ ਨੇ ਲਿਖੇ ਜ਼ਖੀਰੇ
ਮਾਂ ਬੋਲੀ ਦੀ ਗੱਲ ਸਦਾ ਇਹ
ਕਰਦਾ
ਮਾਂ ਬੋਲੀ ਦਾ ਸ਼ੇਰ ਪੰਜਾਬੀ