ਕਵਿਤਾ/ਗੀਤ/ਗਜ਼ਲ

ਦਾਤਾਂ

ਬਿਨ ਮੰਗਿਆਂ ਦਾਤਾਂ ਤੂੰ ਦੇਣ ਵਾਲਾ ,

ਰੁਸਵਾਈ

ਘਰ ਵਿੱਚ ਲਹਿਰ ਖੁਸ਼ੀ ਦੀ ਛਾਈ,

ਮਾਂ ਦੀ ਜਦ ਸੀ ਕੁੱਖ ਹਰਿਆਈ।

ਵੰਸ ਅਗਾਂਹ ਹੁਣ ਚੱਲਦਾ ਹੋਜੂ,

ਟੱਬਰ ਨੇ ਸੀ ਚਿੰਤਾ ਲਾਹੀ।

ਕਿਉਂ ਖਬਰ ਮੇਰੇ ਜੰਮਣ ਦੀ ਸਭ ਨੂੰ ਜਿਉਂਦਿਆਂ ਮਾਰ ਗਈ।

ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।

ਜੱਗ ਜਣਨੀ ਅੱਜ ਰੱਬਾ................................

 

ਜਨਮ ਮੇਰੇ ਤੋੰ ਪਹਿਲਾਂ ਘਰ ਵਿੱਚ,

ਮਾਂ ਦੀਆਂ ਸੀ ਜੋ ਤਲੀਆਂ ਚੱਟਦੇ।

ਸ਼ਬਦ ਸੰਗੀਤ

ਮੇਰੇ ਦਿਲਬਰ, ਮੇਰੇ ਮੀਤ, ਆ ਮਿਲ ਸੁਣੀਏ ਸ਼ਬਦ ਸੰਗੀਤ

ਰਹਿਬਰ ਬੋਲੀ ਦੇ ਸਦੀਆਂ ਤੋਂ ਰਹੇ ਚਲਾਉਂਦੇ ਸ਼ਬਦ ਧੁਨ ਰੀਤ

ਅਨਿਕ ਵਿਧੀ ਵਿੱਚ ਸਾਹਿਤ ਰਚਨਾ ਕੀਤੀ, ਕਈ ਸਾਹਿਤਕਾਰਾਂ ਨੇ,

ਪਹਿਲ ਪਲੇਠੀ ਕਵਿਤਾ ਰਚ, ਦਰਸਾਈ ਬੋਲੀ ਨਾਲ ਪ੍ਰੀਤ

ਸ਼ਬਦਾਂ ਨੂੰ ਜਦ ਸੁਰ ਮਿਲ ਜਾਵੇ, ਤਾਲ ਵਿਚ ਕੋਈ ਸਾਜ਼ ਵਜਾਵੇ,

ਲੈਅ ਦੇ ਵਿਚ ਗਵੱਈਆ ਗਾਵੇ, ਰੂਹ ਨਸ਼ਿਆਵੇ ਗਜ਼ਲ ਤੇ ਗੀਤ

ਸ਼ਬਦ ਹਸਾਉਂਦੇ, ਸਬਦ ਰੁਆਉਂਦੇ ਮਧੁਰ ਸ਼ਬਦ ਹਰ ਦਿਲ ਨੂੰ ਭਾਉਂਦੇ,

ਕਵਿਤਾ

ਦੇਸ਼ ਮੇਰੇ ਦੇ ਬੱਚਿਓ !.
ਗੱਲ ਸਭ ਨੂ ਇਹੋ ਦੱਸਿਓ,
ਜ਼ਰਾ ਸੁਣ ਲਓਂ ਨਾਲ ਧਿਆਲ,
ਜੀਵਨ ਨੂੰ ਜੇ ਸਫ਼ਲ ਬਣਾਉਣਾ,
ਹਾਸਿਲ ਕਰੋ ਗਿਆਨ,
ਜਿੰਦਗੀ ਨੂੰ ਜੇ ਹੈ ਚਮਕਾਉਣਾ,
ਹਾਸਿਲ ਕਰੋ ਗਿਆਨ।


ਅਨਪੜ੍ਹ ਰਹਿ ਕੇ ਕੋਈ ਵੀ ਹੁਣ ਨ੍ਹੇਰਾ ਨਾ ਢੋਵੇ,
ਵਿਚ ਹਨ੍ਹੇਰੇ ਬੈਠ ਕਦੇ ਵੀ ਕੋਈ ਨਾ ਰੋਵੇ,,
ਵਿੱਦਿਆ ਦੇ ਚਾਨਣ ਵਿਚ ਵਧੀਆ ਬਣ ਜਾਵੋ ਇਨਸਾਨ ...

ਅਭਿਆਸ

ਕੁਝ ਪਾਉਣ, ਜਾਨਣ ਤੇ ਬਣਨ ਲਈ ਕਰਨਾ ਅਭਿਆਸ ਜ਼ਰੂਰੀ ਏ।
ਅਭਿਆਸ ਕਰਨ ਬਿਨ ਰਹਿ ਜਾਂਦੀ ਹਰ ਦਿਲ ਦੀ ਪਿਆਸ ਅਧੁਰੀ ਏ।
ਕੀ ਹੋਰ ਅੱਗੇ ਤੇ ਕੀ ਕਿੱਦਾਂ ਇਹ ਸਭ ਕੁਝ ਨੂੰ ਸਮਝਣ ਦੇ ਲਈ,
ਲਗਨ. ਮਿਹਨਤ ਤੇ ਸਿਰਤ ਕਰ, ਜੀਵਨ ਦੀ ਤਰਾਸ ਜ਼ਰੂਰੀ ਏ ।
ਗਿਆਨ, ਧਿਆਨ, ਰਸ ਜੰਗ ਦੇ ਉੱਤੇ ਮਾਣ ਸਕੇ ਨੰ ਉਹ ਕਰਮੀ,
ਜਿਨ੍ਹਾਂ ਬਣਾ ਲਈ ਦਿਲ ਅੰਦਰ ਕਿਰਨ ਜਗਿਆਸ ਜਰੂਰੀ ਏ।
ਰਾਜ ਭਾਗ ਦੇ ਇੱਛਾਧਾਰੀ ਜਦ ਵੀ ਆਉਂਦੇ ਰਹੇ ਦੁਨੀਆਂ ਤੇ

ਨਹੀਂ ਪੁੱਗਦੀ ਸਰਦਾਰੀ ਅੱਜ ਕੱਲ੍ਹ

ਘਰ ਦਾ ਇੱਕ ਸਰਦਾਰ ਸੀ ਹੁੰਦਾ, ਟੱਥਰ ਕਹਿਣੇਕਾਰ ਸੀ ਹੁੰਦਾ

ਸਾਂਝਾ ਸਭ ਕੈਮਕਾਰ ਸੀ ਹੁੰਦਾ, ਦੂਰ ਕਿਤੇ ਬਾਜ਼ਾਰ ਸੀ ਹੁੰਦਾ

ਸੌਖੀ ਹੀ ਨਿਭ ਜਾਂਦੀ ਸੀ, ਨਾ ਚਿੰਤਾ ਜਿਹੀ ਬਿਮਾਰੀ

ਬਾਪੂ ਦੀ ਸਰਦਾਰੀ ਘਰ ਵਿੱਚ ਨਹੀਂ ਪੁੱਗਦੀ

 

ਪਤਨੀ ਆਖੇ ਮੇਰੀ ਮਰਜ਼ੀ, ਬਣ ਕੇ ਰਹਿ ਤੂੰ ਮੇਰਾ ਦਰਦੀ

ਘਰ ਦਾ ਸਭ ਕੰਮਕਾਜ ਮੈਂ ਕਰਦੀ, ਫੇਰ ਕਿਉਂ ਨਹੀਂ ਮੇਰੀ ਚੱਲਦੀ

ਸ਼ੌਂਕ ਨਾ ਪੂਰੇ ਕੀਤੇ ਮੇਰੇ, ਤੂੰ ਕਿਹੜਾ ਪਟਵਾਰੀ, ਅੱਜਕੱਲ੍ਹ ...

ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !

ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !

ਕਿਹੜੇ ਰਾਹ ਤੂੰ ਜਾਣਾ ਸੀ, ਕਿੱਧਰ ਚੱਲਿਆ

ਚੜ੍ਹਦੀ ਜਵਾਨੀ ਤੇਰੀ ਮੱਤ ਮਰ ਗਈ

ਜੱਗ `ਤੇ ਅਲਾਮਤਾਂ ਦਾ ਪਿੜ ਮੱਲਿਆ

ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !

 

ਲਾਡ-ਲਾਡ ਵਿਚ ਬਚਪਨ ਲੰਘਿਆ, ਹੁੱਬ ਕੇ ਆਈ ਜਵਾਨੀ

ਜੀਵਨ ਵਿਚ ਇਕ ਵਾਰ ਹੀ ਆਉਂਦੀ ਰੰਗਲੀ ਰੁੱਤ ਮਸਤਾਨੀ

ਤੈਨੂੰ ਬੜਾ ਸਮਝਾਇਆ, ਤੇਰੀ ਸਮਝ ਨਾ ਆਇਆ

ਹੁਣ ਵਕਤ ਇਹ ਹੱਥੋਂ ਲੰਘ ਚੱਲਿਆ, ਓਏ ਬੱਲਿਆ !...

 

ਅਹਿਸਾਸ

ਮੰਜ਼ਿਲ 'ਤੇ ਪਹੁੰਚ ਕੇ ਮਿਹਤਨ ਦਾ ਅਹਿਸਾਸ ਹੋ ਜਾਂਦਾ ਹੈ।
ਕਰਕੇ ਮੁਸੱਕਤ ਜਦ ਕੋਈ ਇਮਤਿਹਾਂ `ਚੋਂ ਪਾਸ ਹੋ ਜਾਂਦਾ ਹੈ।
ਫਿਤਰਤ ਹੈ ਮਨੁੱਖ ਦੀ ਭੁੱਖ ਨੂੰ ਦੂਰ ਦੂਰ ਤੱਕ ਖਿਲਾਰਨਾ,
ਜਦ ਇਹ ਮਿਟਦੀ ਨਹੀਂ ਤਾਂ ਫਿਰ ਉਹ ਨਿਰਾਸ ਹੋ ਜਾਂਦਾ ਹੈ।
ਦੁਨੀਆ ਦੀ ਭੀੜ ਵਿਚ ਆਮ ਤੌਰ ਸਭ ਆਮ ਹੀ ਹੁੰਦੇ ਨੇ,
ਵੱਖਰਾ ਕੋਈ ਕੁਝ ਕਰੇ ਤਾਂ ਉਹ ਫਿਰ ਖਾਸ ਹੋ ਜਾਂਦਾ ਹੈ।
ਪੱਥਰਾਂ ਤੋਂ ਭਗਵਾਨ ਤਦ ਹੀ ਬਣ ਸਕਦਾ ਹੈ ਮੇਰੇ ਦੋਸਤ ,