ਕਵਿਤਾ/ਗੀਤ/ਗਜ਼ਲ

ਜਲ ਹੀ ਜੀਵਨ

ਜਲ ਹੀ ਜੀਵਨ , ਜਲ ਹੀ ਕੁਦਰਤ , ਜਲ ਹੀ ਸਭ ਦਾ ਬਾਪ ।
ਜਿਸ ਨੇ ਜਲ ਦੀ ਕਦਰ ਨਾ ਜਾਈ , ਉਹ ਭੋਗੂ ਸੰਤਾਪ ।

ਪਹਿਲੀ ਗੱਲ ਪਵਿੱਤਰਤਾ ਦੀ , ਜਿਸ ਪੀਉ ਹੈ ਜੀਓ ,

ਜੋ ਇਸ ਨੂੰ ਅਪਵਿੱਤਰ ਕਰਦਾ , ਲੈਂਦਾ ਜਾਏ ਸਰਾਪ।

ਧਰਤ ਦਾ ਪਾਈ ਮੁੱਕਦਾ ਜਾਂਦਾ , ਹੋਈ ਨਹੀਂ ਭਰਪਾਈ,

ਛਏਨੀ ਕਰਤੀ ਸਾਰੀ ਧਰਤੀ , ਜਿਸ ਦਾ ਸੀ ਵੱਡ ਪ੍ਰਤਾਪ ।
ਤਿੱਬਤੀ ਪਾਈ ' ਤੇ ਨਿਰਭਰ ਦੁਨੀਆ ਦੀ ਵੱਧ ਆਬਾਦੀ ,

ਧਰਤੀ ਦੀ ਪੁਕਾਰ

ਮੈਂ ਧਰਤੀ ਪਾਲਕ ਜੀਵਾਂ ਦੀ, ਆਦਿ ਕਾਲ ਤੋਂ ਵਿੱਚ ਸੰਸਾਰ ।
ਅਕ੍ਰਿਤਘਣ ਇਨਸਾਨ ਕਦੇ, ਮੇਰੀ ਸੁਣਦੇ ਨਹੀਂ ਪੁਕਾਰ ।

ਜੱਰਾ ਜੱਰਾ ਜਹਿਰੀਲਾ ਕਰਤਾ, ਜਹਿਰਾਂ ਦੇ ਦੇ ਕੇ ਮੈਨੂੰ ,

ਗਜ਼ਲ

ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ।
ਚੁੱਪ ਦੀ ਹਰ ਤਹਿ ਦੇ ਅੰਦਰ ਖਲਬਲੀ ਕਿਉਂ? ਪਤਾ ਕਰੋ।

ਦਰਦ, ਮਾਤਮ, ਰੁਦਨ, ਬਿਰਹਾ, ਤੇ ਉਦਾਸੀ ਸੁਰਾਂ 'ਚ ਹੈ,
ਕੂਕਦੀ ਹੈ ਇਸ ਤਰ੍ਹਾਂ ਇਹ ਬੰਸਰੀ ਕਿਉਂ? ਪਤਾ ਕਰੋ।

ਚੰਨ, ਸੂਰਜ, ਦੀਪ, ਜੁਗਨੂੰ, ਤੇ ਸਿਤਾਰੇ ਤਮਾਮ, ਪਰ
ਲਾਪਤਾ ਹੈ ਜ਼ਿੰਦਗੀ 'ਚੋਂ ਰੌਸ਼ਨੀ ਕਿਉਂ? ਪਤਾ ਕਰੋ।

ਸਾਫ਼ਗੋਈ, ਸਾਦਗੀ, ਸੰਵੇਦਨਾ, ਸੁਹਜ, ਸ਼ੋਖੀਆਂ,
ਇਹ ਨਗ਼ੀਨੇ ਨਾ ਰਹੇ ਹੁਣ ਕੀਮਤੀ ਕਿਉਂ? ਪਤਾ ਕਰੋ।

ਗਜ਼ਲ

ਬੇਚੈਨ ਰੂਹ ਅਸਾਡੀ ਭਟਕਣ ਤੋਂ ਮੁਕਤ ਹੋਈ
ਸਾਜ਼ਾਂ ਨੂੰ ਛੂਹ ਲਿਆ ਜਦ, ਰਾਗਾਂ ਨੂੰ ਗਾ ਲਿਆ ਜਦ।
ਮੰਜ਼ਿਲ ਵੈਰਾਗ ਵਾਲ਼ੀ, ਸਾਨੂੰ ਨਸੀਬ ਹੋਈ,
ਇੱਕ ਗੀਤ ਇਸ਼ਕ ਭਿੱਜਾ ਹੋਠੀਂ ਸਜਾ ਲਿਆ ਜਦ।

ਰਾਗਾਂ ਨੂੰ ਸੁਨਣ ਆਏ, ਕੁਦਰਤ ਦੇ ਸਭ ਬਾਸ਼ਿੰਦੇ।
ਅਸਮਾਨ ਦੇ ਪਰਿੰਦੇ, ਇਹ ਪੌਣ ਦੇ ਸਾਜ਼ਿੰਦੇ।
ਖੰਭਾਂ ਚੋਂ ਰਾਗ ਸਿਰਜਣ, ਸੁਣ ਰਾਗ ਦੀ ਤੂੰ ਤੜਪਣ,
ਤੜਪਣ ਨੂੰ ਪੀਠ ਕੇ ਤੇ ਸਰਗਮ ਬਣਾ ਲਿਆ ਜਦ।

ਆਮ ਆਦਮੀ

ਇੱਜਤ ਦੀ ਰੋਟੀ, ਕੱਪੜਾ ਤੇ ਛੱਤ ਮਿਲ ਜਾਵੇ,
ਇਸੇ ਸੋਚ, ਸੋਚਾਂ ਵਿੱਚ, ਪਾਇਆ ਆਮ ਆਦਮੀ।।
ਭਾਵੇਂ ਗੋਰੇ, ਭੂਰਿਆਂ ਜਾਂ ਕਾਲਿਆਂ ਦਾ ਰਾਜ ਹੋਵੇ,
ਸਦਾ ਦੁਖੀ ਕੀਤਾ ਤੇ, ਰੁਆਇਆ ਆਮ ਆਦਮੀ।।
ਦੇਸ਼ ਕੌਮ ਖਤਰੇ 'ਚ, ਕਹਿਣ ਵਾਲਾ ਹੋਰ ਹੁੰਦਾ,
ਦੰਗਿਆਂ ਦੇ ਵਿੱਚ, ਮਰਵਾਇਆ ਆਮ ਆਦਮੀ।।

ਖ਼ਾਲਸਾ ਸਿਰਜਣਾ

 

ਅੱਜ ਖ਼ਾਲਸਾ ਜਾਣਾ ਸਿਰਜਿਆ,ਗੁਰੂ ਮਨ ਵਿਚ ਲਈ ਧਾਰ।
ਅਕਾਲ ਪੁਰਖ ਦੀ ਵੱਖਰੀ,ਹੁਣ ਹੋ ਜਾਊ ਫ਼ੌਜ ਤਿਆਰ।

ਮੁਗ਼ਲਾਂ ਦਾ ਕਰਨਾ ਖ਼ਾਤਮਾ,ਭੈੜੇ ਰਾਜ ਦਾ ਅਤਿਆਚਾਰ।
ਵਿਸਾਖੀ ਮਾਹ ਵਸਾਖ ਦੀ , ਬਣ ਜਾਣਾ ਖ਼ਾਸ ਤਿਉਹਾਰ।

ਅਨੰਦਪੁਰ ਸਾਹਿਬ ਸਟੇਜ ਤੋਂ ਲਹਿਰਾਈ ਗੁਰ - ਤਲਵਾਰ ।
ਕਿਹਾ ਸੀਸ ਇੱਕ ਹੈ ਮੰਗਦੀ ,ਸੁਣ ਲਓ ਹਾਜ਼ਰ ਵਿਚ ਦਰਬਾਰ ।

ਵੋਟ ਜ਼ਰੂਰ ਪਾਉਣੀ ਆ

ਵੋਟ ਜ਼ਰੂਰ ਪਾਉਣੀ ਆ

ਮੇਰਾ ਪੰਜਾਬ

ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ
ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ
ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ
ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ
ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ

ਅਧਿਆਪਕ

ਜਿਉਂਦੇ ਰਹਿਣ ਅਧਿਆਪਕ ਸਾਰੇ,

ਲੱਗਣ ਇਹਨਾਂ ਨੂੰ ਦੁਆਵਾਂ।

ਬੱਚਿਆਂ ਨੂੰ ਦੇ ਕੇ ਗੁਣਾਂ ਦੀ ਗੁੜ੍ਹਤੀ,

ਤੋਰ ਦਿੰਦੇ ਨੇ ਵੱਲ ਜਿੰਦਗੀ ਦਿਆਂ ਰਾਹਵਾਂ।

ਕਦੇ ਹੱਸ ਕੇ ਤੇ ਕਦੇ ਗੁੱਸੇ ਹੋ ਕੇ,

ਸਿਖਾਉਂਦੇ ਨੇ ਅੱਖਰਾਂ ਦੀ ਭਾਸ਼ਾ।