ਮਾਲਵਾ

ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋਂ ਬਿਨ੍ਹਾਂ ਨਹੀਂ ਹੋਵੇਗੀ ਆਰ ਸੀ ਅਪਰੂਵਲ : ਡਾ. ਪੂਨਮਪ੍ਰੀਤ ਕੌਰ
ਲੁਧਿਆਣਾ, 21 ਫਰਵਰੀ, (ਰਘਵੀਰ ਸਿੰਘ ਜੱਗਾ) : ਮੰਗਲਵਾਰ ਨੂੰ ਸਕੱਤਰ ਆਰਟੀਏ ਡਾ. ਪੂਨਮਪ੍ਰੀਤ ਕੌਰ ਅਤੇ ਏਸੀਪੀ ਟਰੈਫਿਕ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਲੁਧਿਆਣਾ ਵਿਚਲੇ ਵਾਹੀਕਲ ਵੇਚਣ ਵਾਲੇ ਸਾਰੇ ਆਟੋ ਡੀਲਰਜ਼ ਅਤੇ ਆਟੋ/ਈ ਰਿਕਸ਼ਾ ਚਾਲਕ ਨੁਮਾਇੰਦਿਆ ਨਾਲ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਸਥਾਨਕ ਬਚਤ ਭਵਨ ਵਿੱਚ ਕੀਤਾ ਗਿਆ। ਜਿਸ ਵਿੱਚ ਆਰਟੀਏ ਵੱਲੋਂ ਡੀਲਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੁਣਨ ਤੋਂ ਬਾਅਦ ਦਫਤਰੀ ਪ੍ਰੇਸ਼ਾਨੀਆਂ ਮੌਕੇ ’ਤੇ ਹੱਲ ਕੀਤੀਆਂ ਅਤੇ ਕੁਝ ਪ੍ਰੇਸ਼ਾਨੀਆਂ ਦੇ ਹੱਲ ਲਈ....
ਭਾਸ਼ਾ ਵਿਭਾਗ ਵੱਲੋਂ ਲੁਧਿਆਣਾ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ
ਲੁਧਿਆਣਾ, 21 ਫਰਵਰੀ, (ਰਘਵੀਰ ਸਿੰਘ ਜੱਗਾ) : ਭਾਸ਼ਾ ਵਿਭਾਗ , ਪੰਜਾਬ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ। ਭਾਸ਼ਾ ਵਿਭਾਗ ਪੰਜਾਬ ਦੇ ਦਫਤਰ ਜ਼ਿਲ੍ਹਾ ਭਾਸ਼ਾ ਲੁਧਿਆਣਾ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ਼ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਗਿਆ । ਇਸ ਵਾਰ ਇਹ ਦਿਹਾੜਾ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਰਾਜ ਭਾਸ਼ਾ ਐਕਟ ਨੂੰ ਮੁਕੰਮਲ....
ਮਾਂ ਬੋਲੀ ਦਿਹਾੜੇ ਦੇ ਸਬੰਧ ’ਚ ਸਾਹਿਤ ਸਭਾ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵਲੋਂ ਮਾਰਚ ਕੱਢਿਆ ਗਿਆ
ਲੁਧਿਆਣਾ, 21 ਫਰਵਰੀ, (ਰਘਵੀਰ ਸਿੰਘ ਜੱਗਾ) : ਮਾਂ ਬੋਲੀ ਦਿਹਾੜੇ ਦੇ ਸਬੰਧ ’ਚ ਅੱਜ ਪੰਜਾਬੀ ਸਾਹਿਤ ਸਭਾ ਰਾਏਕੋਟ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ਹਿਰ ਦੇ ਤਲਵੰਡੀ ਗੇਟ ਤੱਕ ਇੱਕ ਮਾਰਚ ਕੱਢ ਕੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਪ੍ਰੋਤਸਾਹਿਤ ਕੀਤਾ ਗਿਆ। ਮਾਰਚ ਦੌਰਾਨ ਜੱਥੇਬੰਦੀ ਦੇ ਮੈਂਬਰਾਂ ਵਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਸਨਮਾਨ ਦਰਸ਼ਾਉਂਦੇ ਬੈਨਰ ਵੀ ਫੜ੍ਹੇ ਹੋਏ ਸਨ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਬਲਬੀਰ ਬੱਲੀ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ....
ਵਿਧਾਇਕਾ ਮਾਣੂੰਕੇ ਵੱਲੋਂ ਕੰਨੀਆਂ-ਹੁਸੈਨੀ ਸਰਕਾਰੀ ਰੇਤ ਖੱਡ ਦਾ ਉਦਘਾਟਨ
ਪੰਜਾਬ ਸਰਕਾਰ ਨੇ ਰੇਤਾ ਸਸਤਾ ਕਰਕੇ ਆਪਣੀ ਗਰੰਟੀ ਪੂਰੀ ਕੀਤੀ-ਬੀਬੀ ਮਾਣੂੰਕੇ ਜਗਰਾਉਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਅੱਜ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕੰਨੀਆਂ-ਹੁਸੈਨੀ ਵਿਖੇ ਰੇਤ ਦੀ ਖੱਡ ਦਾ ਰੀਬਨ ਕੱਟਕੇ ਉਦਘਾਟਨ ਕੀਤਾ ਅਤੇ ਸਸਤੇ ਰੇਤੇ ਦੇ ਪਹਿਲੇ ਟਰੈਕਟਰ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ....
ਮੇਜਰ ਸਿੰਘ ਦੈਤਵਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਜਗਰਾਉਂ, 21 ਫਰਵਰੀ, (ਰਛਪਾਲ ਸਿੰਘ ਸ਼ੇਰਪੁਰੀ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਜਗਰਾਉਂ ਵਿੱਚ ਭਾਜਪਾ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਸਬੰਧੀ ਜਾਰੀ ਕੀਤੇ ਪ੍ਰੈੱਸ ਬਿਆਨ 'ਚ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਗਰਾਉਂ 'ਚ ਸੰਗਠਨ ਦੇ ਕੰਮਕਾਜ ਦੀ ਨਿਗਰਾਨੀ ਕਰਨ ਅਤੇ ਪਾਰਟੀ ਦੇ ਕੰਮ ਨੂੰ....
ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵੱਲੋਂ 13ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ।
ਰਾਏਕੋਟ, 20 ਫਰਵਰੀ (ਚਮਕੌਰ ਸਿੰਘ ਦਿਓਲ) : ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ਼੍ਰੀ ਬਾਲਾ ਜੀ ਦਾ 13ਵਾਂ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਬਾਲ਼ਾ ਜੀ ਦਾ ਵਿਸ਼ਾਲ ਦਰਬਾਰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ....
ਜੀ.ਐਚ.ਜੀ ਪਬਲਿਕ ਸਕੂਲ ਸਿਧਵਾਂ ਖੁਰਦ ਦੇ ਹੋਣਹਾਰ ਵਿਦਿਆਰਥੀ  ਮਾਧਵਨ ਸੂਦ ਨੇ  ਇੰਸਪਾਇਰ ਐਵਾਰਡ 2022-2023 ਜਿੱਤਿਆ
ਜਗਰਾਉ 20 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਅਜੋਕੇ ਸਮੇਂ ਵਿੱਚ ਜਿਥੇ ਪੜ੍ਹਾਈ ਦਾ ਵਿਦਿਆਰਥੀ ਜੀਵਨ ਵਿਚ ਅਹਿਮ ਯੋਗਦਾਨ ਹੈ, ਉਥੇ ਨਾਲ ਹੀ ਵਿੱਦਿਆ ਨਾਲ ਸੰਬੰਧਿਤ ਦੂਸਰੀਆਂ ਰੌਚਕ ਕਿਰਿਆਵਾਂ ਵੀ ਵਿਦਿਆਰਥੀਆਂ ਦੇ ਜੀਵਨ ਦੀ ਘਾੜਤ ਕਰਨ ਵਿਚ ਆਪਣਾ ਅਹਿਮ ਯੋਗਦਾਨ ਅਦਾ ਕਰਦੀਆਂ ਹਨ ।ਇਨਸਪiਾੲਰ (‘ਇਨੋਵੇਸ਼ਨ ਇਨ ਸਾਇੰਸ ਪਰਸੂਟ ਫਾਰ ਇੰਸਪਾਇਰਡ ਰਿਸਰਚ') ਸਕੀਮ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਨਸਪਾਇਰ ਅਵਾਰਡਸ - ਮਾਨਕ (ਮਿਲੀਅਨ ਮਾਈਂਡਸ....
ਨੈਸ਼ਨਲ ਖਿਡਾਰੀ ਅਕਸਦੀਪ ਢਿੱਲੋਂ ਦਾ ਸਾਬਕਾ ਸੈਨਿਕਾਂ ਨੇ ਕੀਤਾ ਸਨਮਾਨ 
ਬਰਨਾਲਾ, 20 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਥਾਨਕ ਰੈਸਟ ਹਾਊਸ ਵਿੱਖੇ ਸਾਬਕਾ ਸੈਨਿਕਾਂ ਨੇ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਸਦੀਪ ਸਿੰਘ ਢਿੱਲੋਂ ਜਿਹਨਾ ਨੇ 20 ਕਿਲੋਮੀਟਰ ਵਾਕ ਕਪਟੀਸਨ ਵਿੱਚ ਨੈਸ਼ਨਲ ਵਿੱਚੋ ਇੱਕ ਘੰਟਾ ਉਨੀ ਮਿੰਟ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਲਈ ਸਿਲੇਕਸਨ ਹਾਸਲ ਕੀਤੀ ਇਸ ਮੌਕੇ ਬੋਲਦਿਆਂ ਇੰਜ ਸਿੱਧੂ ਨੇ ਕਿਹਾ ਕਿ ਅਕਸਦੀਪ ਇੰਡੀਅਨ ਨੇਵੀ ਦੇ ਵਿੱਚ ਪਿੱਛਲੇ ਸਾਲ ਹੀ ਭਰਤੀ ਹੋਏ ਸਨ ਅਤੇ ਸਰਵਿਸਜ ਵੱਲੋ ਨੈਸ਼ਨਲ ਵਿੱਚੋ ਗੋਲਡ ਮੈਡਲ ਦਾ ਰਿਕਾਰਡ ਕਾਇਮ ਕੀਤਾ....
ਮੈਡੀਕਲ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਸਲਾਨਾ ਚੋਣ ਇਜਲਾਸ ਸੰਪੰਨ
ਸੂਬਾ ਆਗੂਆਂ ਸਮੇਤ ਪਹੁੰਚੇ ਬਲਾਕ ਸ਼ੇਰਪੁਰ, ਧੂਰੀ, ਮਲੇਰਕੋਟਲਾ, ਅਹਿਮਦਗੜ੍ਹ ਦੇ ਆਗੂ ਡਾਕਟਰ ਸਾਹਿਬਾਨ ਮਹਿਲ ਕਲਾਂ 20 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਜ਼ਿਲਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦਾ ਸਲਾਨਾ ਚੋਣ ਇਜਲਾਸ ਅੱਜ ਗੋਲਡਨ ਕਲੋਨੀ ਮਹਿਲਕਲਾਂ ਵਿਖੇ ਡਾਕਟਰ ਫਰੀਦ ਕੰਪਲੈਕਸ ਵਿਖੇ ਸੂਬਾ ਆਰਗੇਨਾਈਜ਼ਰ ਸੈਕਟਰੀ ਡਾ ਦੀਦਾਰ ਸਿੰਘ ਜੀ ਮੁਕਤਸਰ, ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ....
ਅਰਮਾਨ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ  ਕਰਦਿਆਂ 50 ਹਜ਼ਾਰ ਰੁਪਏ ਵਾਪਸ ਕੀਤੇ.    
ਮਹਿਲ ਕਲਾਂ 20 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਦੀਵਾਨਾ ਵਿਖੇ ਅਰਮਾਨ ਸਿੰਘ ਪੁੱਤਰ ਸੁਖਜੀਵਨ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ 50 ਹਜ਼ਾਰ ਰੁਪਏ ਵਾਪਸ ਕੀਤੇ| ਮਿਲੀ ਜਾਣਕਾਰੀ ਅਨੁਸਾਰ ਗਿਆਨ ਚੰਦ ਪੁੱਤਰ ਹੁਕਮ ਚੰਦ ਵਾਸੀ ਜਾਮਡੋਲੀ ਜੈਪੁਰ ਰਾਜਸਥਾਨ ਆਰ ਐਸ ਦੇ ਟੈਸਟ ਦੀ ਕੋਚਿੰਗ ਲੈ ਰਿਹਾ ਸੀ| ਜਿਸ ਨੇ 15 ਫਰਵਰੀ 2023 ਨੂੰ ਆਪਣੇ ਮਾਂ ਤੋਂ 50 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਪਵਾਏ ਸੀ| ਜੋ ਕਿ ਗਿਆਨ ਚੰਦ ਦੀ ਮਾਤਾ ਨੇ ਗਲਤੀ ਨਾਲ 50 ਹਜ਼ਾਰ ਰੁਪਏ ਅਰਮਾਨ ਸਿੰਘ....
ਬੀਕੇਯੂ ਕਾਦੀਆਂ ਦਾ ਬਲਾਕ ਮਹਿਲ ਕਲਾਂ ਦਾ ਇਜਲਾਸ ਕਰਵਾਇਆ ਗਿਆ, ਗੁਰਧਿਆਨ ਸਿੰਘ ਸਹਿਜੜਾ ਮੁੜ ਚੁਣੇ ਗਏ ਪ੍ਰਧਾਨ
ਮਹਿਲ ਕਲਾਂ 20 ਫਰਵਰੀ (ਗੁਰਸੇਵਕ ਸਿੰਘ ਸਹੋਤਾ ) : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਮਹਿਲ ਕਲਾਂ ਦਾ ਬਲਾਕ ਪੱਧਰੀ ਇਜਲਾਸ ਜਥੇਬੰਦੀ ਦੇ ਅੱਜ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਸਿੰਘ ਛੀਨੀਵਾਲ ਜਰਨਲ ਸਕੱਤਰ ਜਸਮੇਲ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਾਨ ਜ਼ਿਲਾ ਮੀਤ ਪ੍ਰਧਾਨ ਜਥੇਦਾਰ ਊਦੇ ਸਿੰਘ ਹਮੀਦੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ....
ਸੰਸਦ ਮੈਂਬਰ ਮਾਨ ਵੱਲੋਂ ਹਲਕੇ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ : ਪ੍ਰੋਫੈਸਰ ਪਟਿਆਲਾ 
ਕਸਬਾ ਮਹਿਲ ਕਲਾਂ ਵਿਖੇ ਪਾਰਟੀ ਵੱਲੋਂ ਖੁੱਲ੍ਹੇ ਦਫਤਰ ਦਾ ਉਦਘਾਟਨ ਕੀਤਾ ਮਹਿਲ ਕਲਾਂ 20 ਫਰਬਰੀ (ਗੁਰਸੇਵਕ ਸਿੰਘ ਸਹੋਤਾ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਸਮੇਂ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਸਦਕਾ ਹਲਕੇ ਦੇ ਲੋਕਾਂ ਦੀ ਆਵਾਜ਼ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਲਗਾਤਾਰ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕੀਤੀ ਜਾ....
ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਤੇ ਜਬਰੀ ਕਰਵਾਏ ਜਾ ਰਹੇ ਕਬਜ਼ਿਆਂ ਨੇ ਸਿੱਖ ਹਿਰਦਿਆਂ ਨੂੰ ਪਹੁੰਚਾਈ ਠੇਸ : ਪ੍ਰੋ. ਬਡੂੰਗਰ 
ਪਟਿਆਲਾ, 20 ਫ਼ਰਵਰੀ : ਕੁਰੂਕਸ਼ੇਤਰ ਦੇ ਗੁਰਦੁਆਰਾ ਸ੍ਰੀ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਘਰਾਂ ਵਿਚ ਜਬਰੀ ਤਾਲੇ ਲਗਵਾਉਣ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਬਾਡੀ-ਗਾਰਡਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਕੀਤੀ ਗਈ ਧੱਕੇਮੁੱਕੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੁਰੂ ਘਰ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਹਨ ਤੇ ਗੁਰੂ ਘਰਾਂ ਵਿੱਚ ਅਜਿਹੀ ਹੁੱਲੜਬਾਜੀ ਕਰਨ....
ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ ਨੂੰ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜਿਆ
ਬਠਿੰਡਾ, 20 ਫਰਵਰੀ : ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ 4 ਲੱਖ ਰੁਪਏ ਦੀ ਰਿਸ਼ਵਤ ਨਾਲ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਠਿੰਡਾ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਕਰੀਬੀ ਰਿਸ਼ਮ ਗਰਗ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਸੁਣਵਾਈ ਦੌਰਾਨ ਉਹਨਾਂ ਨੂੰ ਮੁੜ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਰਿਸ਼ਮ ਗਰਗ ਦਾ 17 ਫਰਵਰੀ ਨੂੰ 20 ਫਰਵਰੀ ਤੱਕ ਦਾ ਰਿਮਾਂਡ ਦਿੱਤਾ ਗਿਆ ਸੀ। ਅੱਜ ਰਿਮਾਂਡ ਖ਼ਤਮ ਹੋਣ ਤੇ ਮੁੜ 4 ਨੰਬਰ ਕੋਰਟ ਵਿਚ....
ਕੌਮੀ ਇਨਸਾਫ ਮੋਰਚੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ : ਬਲਵੰਤ ਸਿੰਘ ਰਾਜੋਆਣਾ
ਪਟਿਆਲਾ, 20 ਫਰਵਰੀ : ਪਟਿਆਲਾ ਦੇ ਕੇਂਦਰੀ ਜੇਲ੍ਹ ਵਿੱਚ ਬੰਦ ਬੇਅੰਦ ਸਿੰਘ ਬੰਬ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਦੰਦਾ ਦੀ ਤਕਲੀਫ ਦੇ ਚਲਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਹ ਇਲਾਜ ਲਈ ਲਿਆਂਦਾ ਗਿਆ। ਇਸ ਮੌਕੇ ਬਲਵੰਤ ਸਿੰਘ ਰਾਜੋਆਣਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਚੰਡੀਗੜ੍ਹ-ਮੋਹਾਲੀ ਦੀ ਸਰਹੱਦ ਉਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਵੱਡੇ ਸਵਾਲ ਚੁੱਕੇ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਸਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸਨੇ....