ਬੀਕੇਯੂ ਕਾਦੀਆਂ ਦਾ ਬਲਾਕ ਮਹਿਲ ਕਲਾਂ ਦਾ ਇਜਲਾਸ ਕਰਵਾਇਆ ਗਿਆ, ਗੁਰਧਿਆਨ ਸਿੰਘ ਸਹਿਜੜਾ ਮੁੜ ਚੁਣੇ ਗਏ ਪ੍ਰਧਾਨ

ਮਹਿਲ ਕਲਾਂ 20  ਫਰਵਰੀ (ਗੁਰਸੇਵਕ ਸਿੰਘ ਸਹੋਤਾ ) : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਮਹਿਲ ਕਲਾਂ ਦਾ ਬਲਾਕ ਪੱਧਰੀ ਇਜਲਾਸ ਜਥੇਬੰਦੀ ਦੇ ਅੱਜ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਸਿੰਘ ਛੀਨੀਵਾਲ ਜਰਨਲ ਸਕੱਤਰ ਜਸਮੇਲ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਾਨ ਜ਼ਿਲਾ ਮੀਤ ਪ੍ਰਧਾਨ ਜਥੇਦਾਰ ਊਦੇ ਸਿੰਘ ਹਮੀਦੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਿਖੇ ਕਰਵਾਇਆ ਗਿਆ ਇਸ ਮੌਕੇ ਸਟੇਜ ਦੀ ਕਾਰਵਾਈ ਸ਼ੁਰੂਆਤ ਕਰਦਿਆਂ ਬੀਕੇਯੂ ਕਾਦੀਆਂ ਦੇ ਬਲਾਕ ਮੀਤ ਪ੍ਰਧਾਨ ਜਸਵਿੰਦਰ ਸਿੰਘ ਛੀਨੀਵਾਲ ਕਲਾਂ ਨੇ ਬਲਾਕ ਮਹਿਲ ਕਲਾ ਦੇ ਪਿਛਲੇ 6 ਸਾਲਾਂ ਦੇ ਲੇਖੇ-ਜੋਖੇ ਦੀ ਰਿਪੋਰਟ ਪੜ੍ਹਕੇ ਸੁਣਾਈ ਅਤੇ ਵਰਕਰਾਂ ਤੇ ਆਗੂਆਂ ਨੇ ਪ੍ਰਵਾਨ ਕਰਦਿਆਂ ਬੀਕੇਯੂ ਕਾਦੀਆਂ ਦੇ ਪਿੰਡ ਪੱਧਰ ਦੀਆ ਇਕਾਈਆਂ ਦੇ ਆਗੂਆਂ ਵੱਲੋਂ ਸਰਬ ਸੰਮਤੀ ਨਾਲ ਮੁੜ ਦੂਜੀ ਵਾਰੀ  ਗੁਰਧਿਆਨ ਸਿੰਘ ਸਹਿਜੜਾ ਨੂੰ ਅਗਲੇ ਪੰਜ ਸਾਲਾਂ ਲਈ ਬਲਾਕ ਪ੍ਰਧਾਨ ਅਤੇ ਨੰਬਰਦਾਰ ਪਰਮਜੀਤ ਸਿੰਘ ਮਹਿਲ ਕਲਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਜਿਸ ਤੇ ਵਰਕਰਾਂ ਤੇ ਆਗੂਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ਇਸ ਮੌਕੇ ਜਥੇਬੰਦੀ ਦੇ ਸੂਬਾ ਅਤੇ ਜਿਲ੍ਹਾ ਆਗੂਆਂ ਵੱਲੋਂ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗੁਰਧਿਆਨ ਸਿੰਘ ਸਹਿਜੜਾ ਤੇ ਮੁੜ ਭਰੋਸਾ ਪ੍ਰਗਟਾਉਂਦਿਆਂ ਅਗਲੇ ਪੰਜ ਸਾਲਾਂ ਲਈ ਬਲਾਕ ਪ੍ਰਧਾਨ ਅਤੇ ਨੰਬਰਦਾਰ ਪਰਮਜੀਤ ਸਿੰਘ ਮਹਿਲ ਕਲਾਂ ਨੂੰ ਬਲਾਕ ਜਰਨਲ ਸਕੱਤਰ ਬਣਾ ਕੇ ਇੱਕ ਕਰਾਂਤੀਕਾਰੀ ਕਦਮ ਚੁੱਕਿਆ ਉਨਾਂ ਕਿਹਾ ਕਿ ਜਥੇਬੰਦੀ ਵਿੱਚ ਅਹੁਦੇ ਅਤੇ ਮਾਨ-ਸਨਮਾਨ ਲੋਕਾਂ ਦੀ ਸੇਵਾ ਕਰਨ ਲਈ ਹੁੰਦੇ ਹਨ ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਜਰਨਲ ਸਕੱਤਰ ਜਸਮੇਲ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਮਾਨ ਅਤੇ ਜ਼ਿਲਾ ਮੀਤ ਪ੍ਰਧਾਨ ਜਥੇਦਾਰ ਊਦੇ ਸਿੰਘ ਹਮੀਦੀ ਦੀ ਅਗਵਾਈ ਹੇਠ ਬਿੱਜੂ ਕਾਦੀਆਂ ਦੇ ਦੂਜੀ ਵਾਰ ਬਣੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਅਤੇ ਜਰਨਲ ਸਕੱਤਰ ਨੰਬਰਦਾਰ ਪਰਮਜੀਤ ਸਿੰਘ ਮਹਿਲ ਕਲਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਜ਼ਿਲ੍ਹਾ ਪੱਧਰ ਤੇ ਅੱਗੇ ਨਾਲੋਂ ਹੋਰ ਵਧੇਰੇ ਮਜ਼ਬੂਤ ਹੋਵੇਗੀ ਇਸ ਮੌਕੇ ਦੂਜੀ ਵਾਰ ਸਰਬ ਸੰਮਤੀ ਨਾਲ ਚੁਣੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਅਤੇ ਜਰਨਲ ਸਕੱਤਰ ਨੰਬਰਦਾਰ ਪਰਮਜੀਤ ਸਿੰਘ ਮਹਿਲ ਕਲਾਂ ਨੇ ਜਥੇਬੰਦੀ ਦੇ ਸੂਬਾ ਆਗੂਆਂ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਵਾਇਆ ਕਿ ਜੋ ਸਾਨੂੰ ਜੁੰਮੇਵਾਰੀ ਬਲਾਕ ਪੱਧਰ ਤੇ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਜਥੇਬੰਦੀ ਨੂੰ ਬਲਾਕ ਪੱਧਰ ਤੇ ਹੋਰ ਵਧੇਰੇ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਸ ਮੌਕੇ ਜਥੇਬੰਦੀ ਦੇ ਬਲਾਕ ਬਰਨਾਲਾ ਦੇ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਅਤੇ ਬਲਾਕ ਸ਼ਹਿਣਾ ਦੇ ਪ੍ਰਧਾਨ ਜਸਬੀਰ ਸਿੰਘ ਸੁਖਪੁਰਾ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਸਰਬਜੀਤ ਸਿੰਘ ਸਹੌਰ ਸਰਕਲ ਠੁੱਲੀਵਾਲ ਦੇ ਪ੍ਰਧਾਨ ਬਲਜਿੰਦਰ ਸਿੰਘ ਸਰਾਂ ਕੁਰੜ ਰਣਜੀਤ ਸਿੰਘ ਮਿੱਠੂ ਦਰਵਾਰਾ ਸਿੰਘ ਸਹੌਰ  ਸਤਨਾਮ ਸਿੰਘ ਧਨੇਰ ਹਰਦੀਪ ਸਿੰਘ ਦੀਪੂ ਮੱਘਰ ਸਿੰਘ ਸਹਿਜੜਾ ਡਾਕਟਰ ਗੁਰਪ੍ਰੀਤ ਸਿੰਘ ਕਲਾਲਮਾਜਰਾ ਲਖਬੀਰ ਸਿੰਘ ਲੱਖਾ ਜੱਗਾ ਸਿੰਘ ਛੀਨੀਵਾਲ ਖੁਰਦ ਚਰਨਜੀਤ ਸਿੰਘ ਕਲਾਲਮਾਜਰਾ ਬਲਦੇਵ ਸਿੰਘ ਬਿੱਲੂ ਧਨੇਰ ਜੁਗਰਾਜ ਸਿੰਘ ਛੀਨੀਵਾਲ ਖੁਰਦ ਅਮਰ ਸਿੰਘ ਸਹੌਰ ਤੋਂ ਇਲਾਵਾ ਹੋਰ ਵਰਕਰ ਆਗੂ ਵੀ ਹਾਜ਼ਰ ਸਨ