About us

 

1

ਪੰਜਾਬ ਅਤੇ ਪੰਜਾਬੀ ਦਾ ਸਮੁੱਚੇ ਸੰਸਾਰ ਵਿੱਚ ਇੱਕ ਗੌਰਵਮਈ ਇਤ-ਹਾਸ ਹੈ । ਵਿਸ਼ਵ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀਆਂ ਨੇ ਸਮਾਜਕ, ਆਰਥਿਕ ਅਤੇ ਰਾਜਨੀਤਿਕ ਪੱਧਰ ਤੋਂ ਇਲਾਵਾ ਹਰ ਖੇਤਰ ਵਿੱਚ ਹੀ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਝੰਡਾ ਗੱਡਿਆ ਹੋਇਆ ਹੈ । ਪੰਜਾਬੀ ਭਾਈਚਾਰੇ ਦੀਆਂ ਉਪਰੋਕਤ ਵਿਸ਼ਵ-ਵਿਆਪੀ ਮਾਣਮੱਤੀਆਂ ਪ੍ਰਾਪਤੀਆਂ ਦੁਨੀਆਂ ਦੇ ਵੱਖ-ਵੱਖ ਦੂਸਰੇ ਹੋਰ ਭਾਈਚਾਰਿਆਂ ਦੇ ਲੋਕਾਂ ਨੂੰ ਉਹਨਾਂ ਦੀਆਂ ਆਪਣੀਆਂ ਮਾਤ-ਭਾਸ਼ਾਵਾਂ ਵਿੱਚ ਪੜ੍ਹਨ ਦੀ ਸੁਵਿਧਾ ਦੇ ਕੇ ਜਾਣੂ ਕਰਵਾਉਣ ਹਿੱਤ ਵੈੱਬ ਪੋਰਟਲ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ ।

ਮੀਡੀਆ ਨਾਲ ਸਬੰਧਤ ਦੂਸਰੇ ਵੈੱਬ ਪੋਰਟਲਾਂ ਦੇ ਮੁਕਾਬਲੇ ਸਾਡਾ ਇਹ ਇੱਕ ਨਿਵੇਕਲਾ ਪੰਜਾਬੀ ਵੈੱਬ ਪੋਰਟਲ ਹੈ ।ਕਿਉਂਕਿ ਇਹ ਪੋਰਟਲ ਪੰਜਾਬੀ ਖ਼ਬਰਾਂ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹਰ ਪਹਿਲੂ ਆਪਣੇ ਅੰਦਰ ਸਮੋਈ ਬੈਠਾ ਇੱਕ ਬਹੁਮੁੱਲੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ । ਸਾਡੇ ਵੈੱਬ ਪੋਰਟਲ ‘ਤੇ ਤੁਸੀਂ ਪੰਜਾਬ ਦੇ ਪਿੰਡਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਹਰ ਰੰਗ ਤੋਂ ਇਲਾਵਾ ਸਿੱਖ ਧਰਮ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹੋ । ਇੰਨਾ ਹੀ ਨਹੀਂ, ਤੁਸੀਂ ਸਾਡੇ ਵੈੱਬ ਪੋਰਟਲ ਦੇ ਜ਼ਰੀਏ ਪੰਜਾਬ ਨਾਲ ਸਬੰਧਤ ਸਿਹਤ, ਸਿੱਖਿਆ, ਖੇਡ੍ਹਾਂ ਅਤੇ ਖੇਤੀਬਾੜੀ ਤੋਂ ਇਲਾਵਾ ਗਿਆਨ-ਵਿਗਿਆਨ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਰਕਾਰੀ ਅਤੇ ਅਰਧ ਸਰਕਾਰੀ ਨੌਕਰੀਆਂ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਵੈੱਬ ਪੋਰਟਲ ਤੋ ਮੌਕੇ ਤੇ ਹੀ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ।

13 ਨਵੰਬਰ 2022 ਨੂੰ ਕਨੇਡਾ ਤੋਂ ਲਾਂਚ ਕੀਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਾਡੇ ਇਸ ਬਹੁਰੰਗੇ ਵੈੱਬ ਪੋਰਟਲ www.punjabimage.com ਉੱਤੇ ਸਾਡੇ ਯੂ-ਟਿਊਬ ਚੈਨਲ Punjab Image Tv ਰਾਹੀਂ ਪੰਜਾਬੀ ਖ਼ਬਰਾਂ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਵੱਖਰੇ-ਵੱਖਰੇ ਰੰਗਾਂ ਦਾ ਵੀ ਆਨੰਦ ਮਾਣਿਆ ਜਾ ਸਕਦਾ ਹੈ ।

ਸੋ, ਅਸੀਂ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਇਹ ਵੈੱਬ ਪੋਰਟਲ ਲਿਆ ਕੇ ਫ਼ਖ਼ਰ ਅਤੇ ਮਾਣ ਮਹਿਸੂਸ ਕਰਦੇ ਹਾਂ ।

 

www.punjabimage.com 

Punjab Image Media Canada Ltd.

635, Fraser Road. Kelowna, BC

Canada - V1X 3M2