ਮਾਂ ਬੋਲੀ ਦਿਹਾੜੇ ਦੇ ਸਬੰਧ ’ਚ ਸਾਹਿਤ ਸਭਾ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਵਲੋਂ ਮਾਰਚ ਕੱਢਿਆ ਗਿਆ

ਲੁਧਿਆਣਾ, 21 ਫਰਵਰੀ, (ਰਘਵੀਰ ਸਿੰਘ ਜੱਗਾ) : ਮਾਂ ਬੋਲੀ ਦਿਹਾੜੇ ਦੇ ਸਬੰਧ ’ਚ ਅੱਜ ਪੰਜਾਬੀ ਸਾਹਿਤ ਸਭਾ ਰਾਏਕੋਟ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ਹਿਰ ਦੇ ਤਲਵੰਡੀ ਗੇਟ ਤੱਕ ਇੱਕ ਮਾਰਚ ਕੱਢ ਕੇ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਪ੍ਰੋਤਸਾਹਿਤ ਕੀਤਾ ਗਿਆ। ਮਾਰਚ ਦੌਰਾਨ ਜੱਥੇਬੰਦੀ ਦੇ ਮੈਂਬਰਾਂ ਵਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਸਨਮਾਨ ਦਰਸ਼ਾਉਂਦੇ ਬੈਨਰ ਵੀ ਫੜ੍ਹੇ ਹੋਏ ਸਨ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਬਲਬੀਰ ਬੱਲੀ ਅਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਨੇ ਕਿਹਾ ਕਿ ਅੱਜ ਦਾ ਇਹ ਮਾਰਚ ਲੋਕਾਂ ਨੂੰ ਮਾਂ ਬੋਲੀ ਪ੍ਰਤੀ ਪ੍ਰੋਤਸਾਹਿਤ ਕਰਨ ਦੇ ਮੰਤਵ ਨਾਲ ਕੱਢਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮਾਂ ਬੋਲੀ ਸਾਡੇ ਗਿਆਨ, ਸੱਭਿਆਚਾਰ, ਕਿੱਤੇ, ਵਣਜ-ਵਪਾਰ ਅਤੇ ਖੁਸ਼ੀ ਗਮੀ ਨਾਲ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ ਦਾ ਇਹ ਦਿਹਾੜਾ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਉਨ੍ਹਾਂ ਚਾਰ ਸ਼ਹੀਦ ਅਤੇ ਫੱਟੜ ਹੋਏ ਸੈਂਕੜੇ ਵਿਦਿਆਰਥੀਆਂ ਦੀ ਯਾਦ ਕਰਵਾਉਂਦਾ ਹੈ ਜੋ ਆਪਣੀ ਮਾਂ ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋ ਗਏ ਸਨ। ਇਸ ਮੌਕੇ ਸਾਹਿਤ ਸਭਾ ਰਾਏਕੋਟ ਵਲੋਂ ਮਤਾ ਪਾਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਦਫਤਰੀ ਪੱਧਰ ਤੇ ਲਾਗੂ ਕਰਨ ਅਤੇ ਸਾਰੇ ਸਕੂਲਾਂ ਦਾ ਸਿਲੇਬਸ ਇੱਕੋ ਜਿਹਾ ਕਰਨ ਦੀ ਵੀ ਮੰਗ ਕੀਤੀ ਗਈ। ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਡਾ. ਹਰਜਿੰਦਰ ਸਿੰਘ (ਸਾਬਕਾ ਡਿਪਟੀ ਡਾਇਰੈਕਟਰ, ਸਿਹਤ ਵਿਭਾਗ), ਲੈਕ. ਜਗਦੀਪ ਸਿੰਘ, ਜਗਦੇਵ ਸਿੰਘ ਕਲਸੀ, ਪਿ੍ਰਥੀਪਾਲ ਸਿੰਘ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਦਲੀਪ ਸਿੰਘ ਜੋਧਾਂ, ਸੰਨੀ ਵਿਰਦੀ, ਸੋਮਾ ਕਲਸੀਆਂ, ਬਲਦੇਵ ਸਿੰਘ ਲਤਾਲਾ, ਸ਼ਿਆਮ ਸਿੰਘ ਤੋਂ ਇਲਾਵਾ ਹੋਰ ਵੀ ਕਈ