ਨੈਸ਼ਨਲ ਖਿਡਾਰੀ ਅਕਸਦੀਪ ਢਿੱਲੋਂ ਦਾ ਸਾਬਕਾ ਸੈਨਿਕਾਂ ਨੇ ਕੀਤਾ ਸਨਮਾਨ 

ਬਰਨਾਲਾ, 20 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਥਾਨਕ ਰੈਸਟ ਹਾਊਸ ਵਿੱਖੇ ਸਾਬਕਾ ਸੈਨਿਕਾਂ ਨੇ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਸਦੀਪ ਸਿੰਘ ਢਿੱਲੋਂ ਜਿਹਨਾ ਨੇ 20 ਕਿਲੋਮੀਟਰ ਵਾਕ ਕਪਟੀਸਨ ਵਿੱਚ ਨੈਸ਼ਨਲ ਵਿੱਚੋ ਇੱਕ ਘੰਟਾ ਉਨੀ ਮਿੰਟ ਦਾ ਰਿਕਾਰਡ ਕਾਇਮ ਕਰਕੇ ਉਲੰਪਿਕ ਲਈ ਸਿਲੇਕਸਨ ਹਾਸਲ ਕੀਤੀ ਇਸ ਮੌਕੇ ਬੋਲਦਿਆਂ ਇੰਜ ਸਿੱਧੂ ਨੇ ਕਿਹਾ ਕਿ ਅਕਸਦੀਪ ਇੰਡੀਅਨ ਨੇਵੀ ਦੇ ਵਿੱਚ ਪਿੱਛਲੇ ਸਾਲ ਹੀ ਭਰਤੀ ਹੋਏ ਸਨ ਅਤੇ ਸਰਵਿਸਜ ਵੱਲੋ ਨੈਸ਼ਨਲ ਵਿੱਚੋ ਗੋਲਡ ਮੈਡਲ ਦਾ ਰਿਕਾਰਡ ਕਾਇਮ ਕੀਤਾ ਅੱਜ ਕੱਲ ਅਰਸਦੀਪ ਬੇਗਲੋਰ ਵਿੱਖੇ ਉਲੰਪਿਕ ਲਈ ਕੈਪ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਅਸੀ ਸਾਰੇ ਸਾਬਕਾ ਨੇਵੀ ਆਰਮੀ ਅਤੇ ਏਅਰ ਫੋਰਸ ਦੇ ਸਮੂਹ ਵੇਟਰਨਜ ਅਕਸਦੀਪ ਦਾ ਜਿਥੇ ਹੌਸਲਾ ਅਫਜ਼ਾਈ ਕਰ ਰਹੇ ਉਥੇ ਉਸਨੂੰ ਸੁੱਭ ਇੱਛਾਵਾਂ ਭੀ ਦੇਦੇ ਹੈ ਕੇ ਉਹ ਦੇਸ ਲਈ ਉਲੰਪਿਕ ਵਿੱਚੋ ਗੋਲਡ ਮੈਡਲ ਜਿੱਤ ਕੇ ਆਵੇ ਅਤੇ ਆਪਣਾ ਜ਼ਿਲ੍ਹਾ ਬਰਨਾਲਾ ਦਾ ਨਾਮ ਰੌਸ਼ਨ ਕਰੇ।ਇਸ ਮੌਕੇ  ਲੈਫ ਭੋਲਾ ਸਿੰਘ ਸਿੱਧੂ ,ਲੈਫ ਬਲਦੇਵ ਸਿੰਘ, ਬਲਵਿੰਦਰ ਸਿੰਘ ਢੀਂਡਸਾ, ਸੁਬੇਦਾਰ ਗੁਰਜੰਟ ਸਿੰਘ ਨਾਈਵਾਲਾ, ਇੰਜ ਗੁਰਮੀਤ ਸਿੰਘ ਸਿੱਧੂ ,ਰਾਜਿੰਦਰ ਸੌਕੀ, ਤੇਜਾ ਸਿੰਘ ਤਿਲਕ ,ਹੌਲਦਾਰ ਕੁਲਦੀਪ ਸਿੰਘ ,ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ ਉਗੋ, ਹੌਲਦਾਰ ਜਗੀਰ ਸਿੰਘ ,ਨਾਇਕ ਜਗਤਾਰ ਸਿੰਘ, ਰਜਿੰਦੰਰ ਸਿੰਘ ਭੋਲਾ ਆਦਿ ਆਗੂ ਹਾਜਰ ਸਨ।