ਮਾਲਵਾ

ਐਮਪੀ ਅਰੋੜਾ ਨੇ 5ਵੀਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2023ਵਿੱਚ ਸਸਤੀ ਸਿਹਤ ਸੰਭਾਲ ਦਾ ਉਠਾਇਆ ਮੁੱਦਾ
ਲੁਧਿਆਣਾ, 24 ਫਰਵਰੀ : ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੋਹਾਲੀ ਵਿਖੇ ਸ਼ੁੱਕਰਵਾਰ ਨੂੰ ਹੈਲਥਕੇਅਰ ਅਤੇ ਫਾਰਮਾਸਿਊਟੀਕਲਜ਼ ਸੈਸ਼ਨ ਵਿਚ 5ਵੀਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2023 ਦੌਰਾਨ `ਇਵੋਲਵਿੰਗ ਹੈਲਥਕੇਅਰ ਐਂਡ ਮੈਡੀਕਲ ਈਕੋਸਿਸਟਮ-ਅਪ੍ਰੇਜ਼ਿੰਗ, ਅਡਾਪਟਿੰਗ, ਐਫੈਕਟਿੰਗ ਲਾਈਵਜ਼' ਵਿਸ਼ੇ 'ਤੇ ਪੈਨਲ ਚਰਚਾ 'ਚ ਹਿੱਸਾ ਲੈਂਦਿਆਂ ਪੰਜਾਬ ਦੇ ਲੋਕਾਂ ਖਾਸ ਕਰਕੇ ਲੋੜਵੰਦਾਂ ਅਤੇ ਗਰੀਬਾਂ ਲਈ ਸਸਤੀਆਂ ਸਿਹਤ....
ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਹੋਏ ਅਰੰਭ
ਅਨੰਦਪੁਰ ਸਾਹਿਬ, 24 ਫਰਵਰੀ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਬੰਧੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬੁੱਢਾ ਦਲ ਵੱਲੋਂ ਚਲੀ ਆਉਂਦੀ ਪੁਰਾਤਨ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋ ਗਏ ਹਨ ਜਿਨ੍ਹਾਂ ਦੇ ਭੋਗ 26 ਫਰਵਰੀ ਨੂੰ ਸਵੇਰੇ 8:30 ਵਜੇ ਪਣੈਗੇ।....
ਸਰਹਿੰਦ - ਰਾਜਪੁਰਾ ਨੈਸ਼ਨਲ ਹਾਈਵੇ 'ਤੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ, 2 ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ
ਰਾਜਪੁਰਾ, 24 ਫ਼ਰਵਰੀ : ਸਰਹਿੰਦ - ਰਾਜਪੁਰਾ ਨੈਸ਼ਨਲ ਹਾਈਵੇ 'ਤੇ ਰਾਧਾ ਸਵਾਮੀ ਸਤਿਸੰਗ ਭਵਨ ਦੇ ਸਾਹਮਣੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਹੋਣ ਕਾਰਨ 2 ਭਰਾਵਾਂ ਸਮੇਤ 4 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਦੋਸਤ 2 ਕਾਰਾਂ 'ਚ ਰਾਜਪੁਰਾ - ਸਰਹਿੰਦ ਰੋਡ 'ਤੇ ਬਸੰਤਪੁਰਾ ਨੇੜੇ ਸਥਿਤ ਇਕ ਹੋਟਲ 'ਚ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋ ਕੇ ਵਾਪਸ ਘਰ ਆ ਰਹੇ ਸਨ। ਕਰਨ ਵੋਹਰਾ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਉਰਫ ਰਿਸ਼ੂ, ਗੁਰਜਿੰਦਰ ਸਿੰਘ (ਦੋਵੇਂ ਭਰਾ)....
ਸਰਕਾਰ ਜਾਣਬੁੱਝ ਕੇ ਰਜਬਾਹਿਆਂ ਨੂੰ ਕੰਕਰੀਟ ਨਾਲ ਪੂਰਾ ਪੱਕਾ ਕਰ ਰਹੀ ਹੈ ਤਾਂ ਕਿ ਪਾਣੀ ਧਰਤੀ ਵਿੱਚ ਜ਼ੀਰ ਨਾ ਸਕੇ  : ਕਮਾਲਪੁਰਾ
ਲੁਧਿਆਣਾ, 23 ਫਰਵਰੀ, (ਰਘਵੀਰ ਸਿੰਘ ਜੱਗਾ) : ਸਰਕਾਰ ਵੱਲੋਂ ਰਾਏਕੋਟ ਇਲਾਕੇ ਦੇ ਲਗਪਗ ਸਾਰੇ ਹੀ ਰਜਬਾਹੇ ਕੰਕਰੀਟ ਨਾਲ ਪੱਕੇ ਕੀਤੇ ਜਾ ਰਹੇ ਹਨ ਪਰ ਇਹ ਰਜਬਾਹੇ ਜਿੱਥੇ ਪਸ਼ੂਆਂ, ਕੁੱਤਿਆਂ ਜਾਂ ਮਨੁੱਖਾਂ ਦੀ ਮੌਤ ਦਾ ਖਤਰਾ ਹਨ,ਉੱਥੇ ਇਹ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ਨੂੰ ਹੋਰ ਘਟਾਉਣ ਦੇ ਨਾਲ-ਨਾਲ ਸਾਇਡ ਤੇ ਖੜ੍ਹੇ ਦਰੱਖਤਾਂ ਨੂੰ ਸੁਕਾਉਣ ਦਾ ਵੀ ਨੁਕਸਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੱਸੀਆਂ ਸ਼ਾਹਜਹਾਨਪੁਰ ਰੋਡ ਤੇ ਬਣੇ ਰਜਬਾਹੇ ਦੇ ਪੁਲ ਤੇ ਮੌਕਾ ਦੇਖਣ ਉਪਰੰਤ ਭਾਰਤੀ ਕਿਸਾਨ....
ਹਲਕਾ ਆਤਮ ਨਗਰ ਦੇ ਵਸਨੀਕਾਂ ਵਲੋਂ ਮੋਬਾਇਲ ਕਲੀਨਿਕ ਦਾ ਲਿਆ ਜਾ ਰਿਹਾ ਭਰਪੂਰ ਲਾਹਾ
ਲੁਧਿਆਣਾ, 23 ਫਰਵਰੀ : ਜ਼ਮੀਨੀ ਪੱਧਰ 'ਤੇ ਹਲਕਾ ਆਤਮ ਨਗਰ ਦੇ ਵਸਨੀਕਾਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਮੋਬਾਇਲ ਵੈਨ ਅਤੇ ਮੋਬਾਇਲ ਕਲੀਨਿਕ ਦਾ ਲੋਕਾਂ ਵਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ ਜਿੱਥੇ ਡਾਕਟਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਮੌਕੇ 'ਤੇ ਹੀ ਮੁਸ਼ਕਿਲਾਂ ਦਾ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵਾਰਡ ਨੰਬਰ 48 ਅਧੀਨ ਅੰਬੇਦਕਰ....
ਖੇਤੀ ਵਪਾਰ ਪ੍ਰਬੰਧਨ ਦੀਆਂ ਤਕਨੀਕਾਂ ਸੁਝਾਉਂਦੀ ਪੁਸਤਕ 'ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ' ਦੀ ਘੁੰਡ ਚੁਕਾਈ
ਲੁਧਿਆਣਾ, 23 ਫਰਵਰੀ : ਅੱਜ ਦਾ ਕਿਸਾਨ ਅਪਣੀ ਮਿਹਨਤ, ਬਹੁਪੱਖੀ ਉਪਰਾਲਿਆਂ ਅਤੇ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਖੇਤੀ ਉਤਪਾਦਨ ਵਿੱਚ ਤਾਂ ਮਾਹਿਰ ਹੈ ਪਰੰਤੂ ਖੇਤੀ ਜਿਣਸਾਂ ਤੋਂ ਉੱਚਿਤ ਮੁੱਲ ਲੈਣ ਅਤੇ ਮੁਨਾਫੇ ਦੀ ਸਮੱਰਥਾ ਨੂੰ ਵਧਾਉਣ ਲਈ ਖੇਤੀ ਵਪਾਰ ਪ੍ਰਬੰਧਨ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਖੇਤੀ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਡਾ. ਮਨਮੀਤ ਮਾਨਵ, ਸਹਾਇਕ ਮੰਡੀਕਰਨ ਅਫਸਰ ਲੁਧਿਆਣਾ ਵੱਲੋ ਲਿਖੀ ਪੁਸਤਕ 'ਖੇਤੀ ਉਤਪਾਦਾਂ ਦੀ ਵਪਾਰਕ ਵਿਉਂਤਬੰਦੀ' ਨੂੰ ਖੇਤੀਬਾੜੀ ਅਤੇ....
ਵਿਧਾਇਕ ਪਰਾਸ਼ਰ ਵਲੋਂ ਗਊਸ਼ਾਲਾ ਰੋਡ ਤੋਂ ਢੋਕਾ ਮੁਹੱਲਾ ਅਤੇ ਸ਼ਮਸ਼ਾਨਘਾਟ ਵਿਚਕਾਰ ਨਾਲੇ ਨੂੰ ਢੱਕਣ ਲਈ 9.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ
ਪ੍ਰੋਜੈਕਟ ਤਹਿਤ ਵੱਖ-ਵੱਖ ਖੇਤਰਾਂ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਨਿਪਟਾਰਾ ਲੁਧਿਆਣਾ, 23 ਫਰਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਗਊਸ਼ਾਲਾ ਰੋਡ ਤੋਂ ਢੋਕਾ ਮੁਹੱਲਾ ਅਤੇ ਸ਼ਮਸ਼ਾਨਘਾਟ ਵਿਚਕਾਰ ਨਾਲੇ ਨੂੰ ਢੱਕਣ ਲਈ 9.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਕੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੁਧਿਆਣਾ ਕੇਂਦਰੀ ਹਲਕੇ ਵਿੱਚ ਪੈਂਦੇ ਧਰਮਪੁਰਾ, ਢੋਕਾ ਮੁਹੱਲਾ ਅਤੇ ਆਸ-ਪਾਸ ਦੇ ਇਲਾਕਿਆਂ....
ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਭਲਕੇ ਤੋਂ ਮਨਾਇਆ ਜਾ ਰਿਹਾ ਵਿਸ਼ੇਸ਼ ਸੁਵਿਧਾ ਪੰਦਰਵਾੜਾ
ਲੁਧਿਆਣਾ, 23 ਫਰਵਰੀ : ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਵਲੋਂ 71ਵੇਂ ਸਥਾਪਨਾ ਦਿਵਸ ਸਬੰਧੀ ਸਥਾਨਕ ਈ.ਐਸ.ਆਈ.ਸੀ. ਮਾਡਲ ਹਸਪਤਾਲ ਵਿਖੇ ਭਲਕੇ ਤੋਂ ਵਿਸ਼ੇਸ਼ ਸੁਵਿਧਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਨਿਗਮ ਦੇ ਬੁਲਾਰੇ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਲਕੇ 24 ਫਰਵਰੀ ਤੋਂ 10 ਮਾਰਚ, 2023 ਤੱਕ ਚੱਲਣ ਵਾਲੇ ਵਿਸ਼ੇਸ਼ ਸੁਵਿਧਾ ਪੰਦਰਵਾੜੇ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ....
ਸੁੱਧ ਭੋਜਨ ਨਾ ਖਾਣਾ, ਬਣ ਰਿਹਾ ਬਿਮਾਰੀਆਂ ਦਾ ਕਾਰਨ : ਸਿਵਲ ਸਰਜਨ
ਲੁਧਿਆਣਾ, 23 ਫਰਵਰੀ : ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਬਿਮਾਰੀਆਂ ਅਤੇ ਸਿਹਤ ਵਿਭਾਗ ਪੰਜਾਬ ਵਲੋ ਦਿੱਤੀਆਂ ਜਾਂ ਰਹੀਆਂ ਮੁਫਤ ਸਹੂਲਤਾਂ ਬਾਰੇ ਸਮੇ ਸਮੇ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ.ਹਿਤਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮਾਸ ਮੀਡੀਆ ਵਿੰਗ ਵਲੋ ਆਮ ਲੋਕਾਂ ਨੂੰ ਹੋ ਰਹੀਆਂ ਬਿਮਾਰੀਆਂ ਜਿਵਂੇ ਕਿ ਕੈਂਸਰ, ਸੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਂ ਰਿਹਾ ਹੈ।....
ਸਿੱਖਿਆ ਵਿਭਾਗ ਵਲੋਂ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ ਸਬੰਧੀ ਵਰਕਸ਼ਾਪ ਆਯੋਜਿਤ
ਲੁਧਿਆਣਾ, 23 ਫਰਵਰੀ : ਸਿੱਖਿਆ ਵਿਭਾਗ (ਪ੍ਰਾਇਮਰੀ ਅਤੇ ਸਕੈਡਰੀ) ਵੱਲੋ ਸਾਂਝੇ ਤੌਰ 'ਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ (Prevention of Children from sexual offences) 'ਤੇ ਦੋ ਦਿਨਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਵਿਭਾਗ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲਦੇ ਸਾਰੇ ਸਰਕਾਰੀ ਸਕੂਲਾਂ ਦੇ 2-2 ਨੋਡਲ ਅਫਸਰ ਵੀ ਸ਼ਾਮਲ ਸਨ। ਵਰਕਸ਼ਾਪ ਮੌਕੇ ਬਾਲ ਸੁਰੱਖਿਆ ਅਫਸਰ ਸ਼੍ਰੀ ਮੁਬੀਨ ਕੁਰੈਸ਼ੀ ਵੱਲੋ ਪਾਸਕੋ ਐਕਟ....
ਐਨ.ਸੀ.ਪੀ.ਆਰ. ਦੇ ਨਿਰਦੇਸ਼ਾਂ ਤਹਿਤ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵੱਖ-ਵੱਖ ਸਕੂਲਾਂ ਦੇ ਖੰਘਾਲੇ ਕੈਮਰੇ
ਲੁਧਿਆਣਾ, 23 ਫਰਵਰੀ : ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ. National Commission for Protection of Child Rights) ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡਰੱਗ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਸਬੰਧੀ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਸ਼ਮੀ ਅਤੇ ਬਾਲ ਸੁਰਿੱਖਆ ਅਫਸਰ ਸ਼੍ਰੀ ਮੁਬੀਨ ਕੁਰੈਸ਼ੀ ਵੱਲੋ ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਸੀ.ਬੀ.ਐਸ.ਈ., ਆਈ.ਸੀ.ਐਸ.ਈ. ਅਤੇ ਪੀ.ਐਸ.ਈ.ਬੀ. ਬੋਰਡ (CBSE, ICSE and PSEB....
ਰਾਜਪੁਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
ਰਾਜਪੁਰਾ, 23 ਫਰਵਰੀ : ਰਾਜਪੁਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਦੋ ਸਗੇ ਭਰਾਵਾਂ ਵੀ ਹਨ। ਸਾਰੇ ਰਾਜਪੁਰਾ ਦੇ ਨਜ਼ਦੀਕੀ ਪਿੰਡ ਦੇ ਦੱਸਿਆ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਕਾਰ ਸਰਹਿੰਦ ਵਾਲੀ ਸਾਈਡ ਤੋਂ ਆ ਰਹੀ ਸੀ, ਇਸ....
ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਸਬੰਧੀ ਲਈ ਕੈਂਪ ਲਗਾਇਆ
ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਦੇ ਹੁੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਡਿਸਪੈਸਰੀ ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦੀ ਪਹਿਚਾਣ ਕਰਕੇ ਖਾਤਮੇ ਲਈ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਐਮਐਮਓ ਮਹਿਲ ਕਲਾਂ ਡਾ ਗੁਤੇਜਿੰਦਰ ਕੌਰ ਵੱਲੋਂ ਕੀਤਾ ਗਿਆ | ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ ਨੇ ਮਰੀਜ਼ਾਂ ਨੂੰ ਅੱਖਾਂ ਦੇ ਚਿੱਟੇ....
ਪਿੰਡ ਛੀਨੀਵਾਲ ਕਲਾਂ ਵਿਖੇ 13 ਵਾਂ  ਸਾਲਾਨਾ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ 5 ਮਾਰਚ ਨੂੰ 
ਮਹਿਲ ਕਲਾਂ 23 ਫਰਵਰੀ ( ਗੁਰਸੇਵਕ ਸਿੰਘ ਸਹੋਤਾ) : ਸ੍ਰੀ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਛੀਨੀਵਾਲ ਕਲਾਂ ਵੱਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ, ਫਤਹਿਗੜ੍ਹ ਸਾਹਿਬ ਲੰਗਰ ਕਮੇਟੀ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੇਰਵਾਂ ਸਾਲਾਨਾ ਅੱਖਾਂ ਦਾ ਮੁਫਤ ਅਪ੍ਰੇਸਨ ਕੈਂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਛੀਨੀਵਾਲ ਕਲਾਂ ਵਿਖੇ 5 ਮਾਰਚ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ....
ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ
ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਪਿੰਡ ਗਹਿਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਾਂ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਘੱਲੂਘਾਰੇ ਦੇ ਸਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸ਼ਲਾਨਾ ਤਿੰਨ ਰੋਜਾਂ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ....