ਵਿਧਾਇਕ ਪਰਾਸ਼ਰ ਵਲੋਂ ਗਊਸ਼ਾਲਾ ਰੋਡ ਤੋਂ ਢੋਕਾ ਮੁਹੱਲਾ ਅਤੇ ਸ਼ਮਸ਼ਾਨਘਾਟ ਵਿਚਕਾਰ ਨਾਲੇ ਨੂੰ ਢੱਕਣ ਲਈ 9.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ

  • ਪ੍ਰੋਜੈਕਟ ਤਹਿਤ ਵੱਖ-ਵੱਖ ਖੇਤਰਾਂ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਨਿਪਟਾਰਾ

ਲੁਧਿਆਣਾ, 23 ਫਰਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਗਊਸ਼ਾਲਾ ਰੋਡ ਤੋਂ ਢੋਕਾ ਮੁਹੱਲਾ ਅਤੇ ਸ਼ਮਸ਼ਾਨਘਾਟ ਵਿਚਕਾਰ ਨਾਲੇ ਨੂੰ ਢੱਕਣ ਲਈ 9.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਕੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੁਧਿਆਣਾ ਕੇਂਦਰੀ ਹਲਕੇ ਵਿੱਚ ਪੈਂਦੇ ਧਰਮਪੁਰਾ, ਢੋਕਾ ਮੁਹੱਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਾਸੀਆਂ ਦੀ ਸੀਵਰੇਜ ਦੀ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਨਾਲੇ ਨੇੜੇ ਕੂੜਾ ਡੰਪ ਕਰਨਾ ਲੋਕਾਂ ਦੀ ਪ੍ਰੇਸ਼ਾਨੀ ਵਧਾ ਰਿਹਾ ਹੈ।ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਨਾਲੇ ਨੂੰ ਢੱਕ ਦਿੱਤਾ ਜਾਵੇਗਾ ਅਤੇ ਹੁਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਹੋਣ ਵਿੱਚ ਇੱਕ ਸਾਲ ਦਾ ਸਮਾਂ ਲੱਗੇਗਾ, ਜਿਸ ਤਹਿਤ ਨਾਲੇ 'ਤੇ ਸੀਵਰੇਜ ਲਾਈਨਾਂ ਪਾ ਕੇ ਕੰਕਰੀਟ ਦੀ ਸੜਕ ਬਣਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਨੂੰ ਦੇਸ਼ ਦਾ ਸਰਵੋਤਮ ਸ਼ਹਿਰ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਹਰ ਲੋੜੀਂਦਾ ਕਦਮ ਚੁੱਕ ਰਹੀ ਹੈ। ਉਨ੍ਹਾਂ ਠੇਕੇਦਾਰ ਨੂੰ ਉਸਾਰੀ ਲਈ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਨਜ਼ਰ ਰੱਖਣਗੇ। ਇਸ ਮੌਕੇ ਚੰਦਰਪਾਲ, ਰਾਜੇਸ਼ ਪਨਫੇਰ, ਨਿਰਮਲ ਵਿਰਕ, ਨੇਕ ਚੰਦ, ਮਨਜੀਤ ਸਿੰਘ, ਕਪਿਲ ਸਿੱਧੂ, ਵਿਜੇ ਸਿੰਘ, ਪ੍ਰਿੰਸ ਕੁਮਾਰ, ਕਾਜਲ ਅਰੋੜਾ, ਸੁਸ਼ੀਲ ਕੁਮਾਰ, ਅਬਦੁਲ ਕਾਦਿਰ, ਗਗਨਦੀਪ ਸਿੰਘ ਜੌਨੀ, ਅਜੇ ਨਈਅਰ (ਟੈਂਕੀ), ਮੁਕੇਸ਼ ਵਰਮਾ, ਸੰਨੀ ਬੇਦੀ, ਰਾਜੇਸ਼ ਕੁਮਾਰ ਲੱਕੀ, ਅਮਨ ਬੱਗਾ, ਪ੍ਰਦੀਪ ਸ਼ਰਮਾ, ਸੰਦੀਪ ਸ਼ਰਮਾ, ਸਤਨਾਮ ਅਹੁਜਾ, ਦੀਪਕ ਮਾਕਨ, ਰਾਜੀਵ ਅਰੋੜਾ, ਕਾਸ਼ੀ ਸੱਭਰਵਾਲ, ਦਵਿੰਦਰ ਕੁਮਾਰ, ਦਿਨੇਸ਼ ਗੁਲਾਟੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।