ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ

ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਪਿੰਡ ਗਹਿਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਾਂ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਘੱਲੂਘਾਰੇ ਦੇ ਸਹੀਦਾਂ ਦੀ ਯਾਦ ਨੂੰ  ਸਮਰਪਿਤ ਕਰਵਾਏ ਜਾ ਰਹੇ ਸ਼ਲਾਨਾ ਤਿੰਨ ਰੋਜਾਂ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਜਦੋਂ ਵੀ ਸਿੱਖ ਕੌਮ ਤੇ ਜਾਲਮਾਂ ਨੇ ਹਮਲੇ ਕੀਤੇ ਤਾਂ ਸਿੱਖਾਂ ਨੇ ਦੁਸ਼ਮਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਸਿੱਖ ਕੌਮ ਹਮੇਸ਼ਾ ਹੀ ਸੂਰਬੀਰ ਯੋਧੇ ਪੈਦਾ ਕਰਨ ਵਾਲੀ ਕੌਮ ਰਹੀ ਹੈ ।ਜਿਸ ਕਾਰਨ ਸਿੱਖ ਕੌਮ ਦੀ ਦੁਨੀਆ ਵਿਚ ਇਕ ਵੱਖਰੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਜਾਲਮ ਮੁਗਲ ਹਕੂਮਤ ਵੱਲੋਂ ਇਸ ਘੱਲੂਘਾਰੇ 'ਚ 35 ਹਜਾਰ ਸਿੰਘਾਂ ਸਿੰਘਣੀਆਂ ਤੇ ਬੱਚਿਆਂ ਨੂੰ  ਸਹੀਦ ਕਰ ਦਿੱਤਾ। ਪਰ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆਂ ਦੀ ਅਗਵਾਈ 'ਚ ਸਿੱਖਾਂ ਨੇ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕੀਤਾ, ਉਸ 'ਚ ਮੁਗਲ ਫੌਜ ਨੂੰ  ਮੂੰਹ ਦੀ ਖਾਣੀ ਪਈ ।ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਪਿਛਲੇ ਲੰਬੇ ਸਮੇਂ ਤੋਂ ਜੇਲਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਰੱਖੋ ਜੋਧਿਆਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਲਗਾਇਆ ਹੋਇਆ ਹੈ ਉਨ੍ਹਾਂ ਕਿਹਾ ਕੇ ਇਨਸਾਫ਼ ਮੋਰਚੇ ਨੂੰ ਸਫਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਕਾਫ਼ਲੇ ਬੰਨ੍ਹ ਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਨਾਂਸ੍ਰੋਤ ਹਨ। ਇਸ ਮੌਕੇ ਕਮੇਟੀ ਦੇ ਮੈਨੇਜਰ ਬਲਦੇਵ ਸਿੰਘ ,ਇੰਚਾਰਜ਼ ਭਾਈ ਸੁਖਪਾਲ ਸਿੰਘ, ਸਟੋਰ ਕੀਪਰ ਜਸਵਿੰਦਰ ਸਿੰਘ ,ਗ੍ਰੰਥੀ ਸੰਦੀਪ ਸਿੰਘ, ਮਨਪ੍ਰੀਤ ਸਿੰਘ, ਸੁਖਪਾਲ ਸਿੰਘ ਪਾਲੀ, ਗ੍ਰੰਥੀ  ਗੁਰਵਿੰਦਰ ਸਿੰਘ ਛੀਨੀਵਾਲ ਗ੍ਰੰਥੀ ਤੇ ਸੁਰਜੀਤ ਸਿੰਘ ਗਹਿਲ ਨੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ ।ਇਸ ਮੌਕੇ ਗੁਰਦੁਆਰਾ ਬਾਬਾ ਗਾਧਾ ਸਿੰਘ ਦੇ ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ ਵੀ ਹਾਜਰ ਰਹੇ।ਅੱਜ ਦੂਜੇ ਦਿਨ ਢਾਡੀ ਬਲਦੇਵ ਸਿੰਘ ਲੌਂਗੋਵਾਲ ਢਾਡੀ ਰਮਨਦੀਪ ਸਿੰਘ ਦੀਵਾਨਾ ਅਤੇ ਕਵੀਸ਼ਰ ਸੋਮਨਾਥ ਰੋਡੇਆ ਵਾਲਿਆਂ ਵੱਲੋਂ ਸਿੱਖ  ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਜਥੇ ਦਰਸ਼ਨ ਸਿੰਘ ਮੰਡੇਰ,ਸਰਕਲ ਮਹਿਲ ਕਲਾਂ ਦੇ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਭਾਈ ਸੁਖਵਿੰਦਰ ਸਿੰਘ ਪੱਪੂ ,ਜਥੇਦਾਰ ਲਾਭ ਸਿੰਘ ਮਹਿਲ ਕਲਾਂ, ਜਥੇਦਾਰ ਰਾਮ ਸਿੰਘ ਗਹਿਲ ,ਜਗਦੇਵ ਸਿੰਘ ਸੰਧੂ, ਬਲਵੀਰ ਸਿੰਘ ਮਾਨ, ਸੁਰਜੀਤ ਸਿੰਘ ਸਿੱਧੂ,ਗੁਰਮੇਲ ਸਿੰਘ ਸੰਧੂ, ਸੁਰਜੀਤ ਸਿੰਘ ਪ੍ਰਧਾਨ, ਗੁਰਜਿੰਦਰ ਸਿੰਘ ਮਾਨ ,ਨੰਬਰਦਾਰ ਜਗਜੀਤ ਸਿੰਘ ਪੁਨੀਤ ਸਿੰਘ ਮਾਨ ਤੋਂ ਇਲਾਵਾ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਆਪਣੀ ਹਾਜ਼ਰੀ ਲਵਾਈ।