ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਸਬੰਧੀ ਲਈ ਕੈਂਪ ਲਗਾਇਆ

ਮਹਿਲ ਕਲਾਂ 23 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਿਵਲ ਸਰਜਨ ਬਰਨਾਲਾ ਡਾ.ਜਸਬੀਰ ਸਿੰਘ ਔਲਖ ਦੇ ਹੁੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਡਿਸਪੈਸਰੀ ਪਿੰਡ ਦੀਵਾਨਾ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦੀ ਪਹਿਚਾਣ ਕਰਕੇ ਖਾਤਮੇ ਲਈ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਐਮਐਮਓ ਮਹਿਲ ਕਲਾਂ ਡਾ ਗੁਤੇਜਿੰਦਰ ਕੌਰ ਵੱਲੋਂ ਕੀਤਾ ਗਿਆ | ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ ਨੇ ਮਰੀਜ਼ਾਂ ਨੂੰ  ਅੱਖਾਂ ਦੇ ਚਿੱਟੇ ਮੋਤੀਏ ਤੇ ਅੱਖਾਂ ਦੀ ਦੇਖਭਾਲ ਲਈ ਵਿਸ਼ੇਸ਼ ਜਾਣਕਾਰੀ ਦਿੱਤੀ | ਇਸ ਮੌਕੇ ਸੀਐਚਓ ਲਵਪ੍ਰੀਤ ਕੌਰ ਮਰੀਜ਼ਾਂ ਦੀ ਓਪੀਡੀ ਕੀਤੀ | ਇਸ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਦੀ ਸੁਪਰਵਿਜ਼ਨ ਸਿਹਤ ਸੁਪਰਵਾਈਜਰ ਕਰਮ ਸਿੰਘ ਛੀਨੀਵਾਲ, ਪਰਮਜੀਤ ਕੌਰ ਵੱਲੋਂ ਕੀਤੀ ਗਈ | ਇਸ ਮੌਕੇ ਅੱਖਾਂ ਦੀ ਮਾਹਰ ਡਾ ਰਾਜ ਕੁਮਾਰ ਤੇ ਅਨਮੋਲਦੀਪ ਸਿੰਘ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਚਾਨਣਾ ਪਾਇਆ | ਇਸ ਮੌਕੇ ਸਿਹਤ ਵਿਭਾਗ ਵੱਲੋਂ ਰਾਜ ਸਿੰਘ,ਬਲਜਿੰਦਰ ਸਿੰਘ,ਏਐਨਐਮ ਕੁਲਵੰਤ ਕੌਰ,ਪਰਮਜੀਤ ਕੌਰ ਤੇ ਅਵਤਾਰ ਸਿੰਘ ਤੋਂ ਇਲਾਵਾ ਗਹਿਲ ਸੈਂਟਰ ਦੀਆਂ ਆਸ਼ਾ ਵਰਕਰਾਂ ਵੱਲੋਂ ਆਪਣੀ ਬਣਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਗਈ | ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਐਮਐਚਓ ਮਹਿਲ ਕਲਾਂ ਡਾ ਗੁਰਤੇਜਿੰਦਰ ਕੌਰ,ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ,ਸਿਹਤ ਸੁਪਰਵਾਈਰਜ਼ਰ ਕਰਮ ਸਿੰਘ ਛੀਨੀਵਾਲ ਕਲਾਂ,ਪਰਮਜੀਤ ਕੌਰ,ਡਾ ਅਨਮੋਲਦੀਪ ਕੌਰ, ਡਾ ਰਾਜ ਕੁਮਾਰ ਤੇ ਪਿੰਡ ਦੀਵਾਨਾ ਦੇ ਸਿਹਤ ਕਰਮਚਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕੈਂਪ ਦੇ ਅਖੀਰ ਕਰਮ ਸਿੰਘ ਛੀਨੀਵਾਲ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ, ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ,ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਪੰਚ ਸੁਖਵਿੰਦਰ ਸਿੰਘ ਗੋਰਾ, ਪੰਚ ਮੱਘਰ ਸਿੰਘ, ਤੇਜਾ ਸਿੰਘ ਢਿੱਲੋਂ ,ਸੂਬੇਦਾਰ ਗੁਰਦੇਵ ਸਿੰਘ, ਬਾਬਾ ਜੰਗ ਸਿੰਘ ਦੀਵਾਨਾ,ਨੰਬਰਦਾਰ ਗੁਰਦੇਵ ਸਿੰਘ, ਹਰਜੀਤ ਸਿੰਘ ਸਿੱਧੂ ,ਸਾਬਕਾ ਜੀ ਓ ਜੀ ਵਿਸਾਖਾ ਸਿੰਘ, ਗੁਰਪ੍ਰੀਤ ਸਿੰਘ ਜੌੜਾਸਿੰਘਾ, ਹਰਦੀਪ ਸਿੰਘ ਬਰਾੜ, ਪੰਚ ਸੁਖਵਿੰਦਰ ਕੌਰ ਆਦਿ ਹਾਜਰ ਸਨ।