ਮੈਡੀਕਲ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਸਲਾਨਾ ਚੋਣ ਇਜਲਾਸ ਸੰਪੰਨ

  • ਸੂਬਾ ਆਗੂਆਂ ਸਮੇਤ ਪਹੁੰਚੇ ਬਲਾਕ ਸ਼ੇਰਪੁਰ, ਧੂਰੀ, ਮਲੇਰਕੋਟਲਾ, ਅਹਿਮਦਗੜ੍ਹ ਦੇ ਆਗੂ ਡਾਕਟਰ ਸਾਹਿਬਾਨ

ਮਹਿਲ ਕਲਾਂ 20  ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਜ਼ਿਲਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦਾ ਸਲਾਨਾ ਚੋਣ ਇਜਲਾਸ ਅੱਜ ਗੋਲਡਨ ਕਲੋਨੀ ਮਹਿਲਕਲਾਂ ਵਿਖੇ ਡਾਕਟਰ ਫਰੀਦ ਕੰਪਲੈਕਸ ਵਿਖੇ ਸੂਬਾ ਆਰਗੇਨਾਈਜ਼ਰ ਸੈਕਟਰੀ ਡਾ ਦੀਦਾਰ ਸਿੰਘ ਜੀ ਮੁਕਤਸਰ,  ਪ੍ਰੈੱਸ ਸਕੱਤਰ ਡਾ ਰਾਜੇਸ਼ ਸ਼ਰਮਾ ਲੁਧਿਆਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਹੇਠ  ਹੋਇਆ। ਇਸ ਮੌਕੇ ਬਲਾਕ ਅਹਿਮਦਗੜ੍ਹ ਤੋਂ ਪਰਧਾਨ ਡਾ ਹਰਦੀਪ ਕੁਮਾਰ , ਡਾ ਜਸਵੰਤ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਡਾ ਉਤਮ ਸਿੰਘ ਸਟੇਟ ਕਮੇਟੀ ਆਗੂ, ਬਲਾਕ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਡਾ ਬਲਜਿੰਦਰ ਸਿੰਘ ,ਡਾ ਉਸਮਾਨ ਸਟੇਟ ਕਮੇਟੀ ਆਗੂ, ਬਲਾਕ ਧੂਰੀ ਦੇ ਪ੍ਰਧਾਨ ਡਾ ਅਮਜਦ ਖ਼ਾਨ, ਡਾ ਲਖਵੀਰ ਸਿੰਘ ਕੈਸ਼ੀਅਰ, ਡਾ ਸੁਭਾਸ਼ ਬਲਾਕ ਸਕੱਤਰ ਅਤੇ ਬਲਾਕ ਸ਼ੇਰਪੁਰ ਦੇ ਪ੍ਰਧਾਨ ਡਾਕਟਰ ਹਰਦੀਪ ਸਿੰਘ ਕੈਸੀਆਰ ਡਾਕਟਰ ਗੁਰਜੀਤ ਸਿੰਘ ਕੈਸ਼ੀਅਰ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ  ਇਸ ਮੌਕੇ ਸਲਾਨਾ ਚੋਣ ਇਜਲਾਸ ਦੀ ਸ਼ੁਰੂਆਤ  ਜਥੇਬੰਦੀ ਦਾ ਝੰਡਾ ਲਹਿਰਾਇਆ ਕਿ ਕੀਤੀ ਇਸ ਮੌਕੇ ਡਾ ਜਸਵੰਤ ਸਿੰਘ ਅਹਿਮਦਗੜ੍ਹ. ਡਾਕਟਰ ਬਰਜਿੰਦਰ ਸਿੰਘ ਮਲੇਰਕੋਟਲਾ ਨੇ ਵਿਸਥਾਰ ਪੂਰਵਕ  ਜਾਣਕਾਰੀ ਦਿੱਤੀ । ਉਪਰੰਤ ਸੰਨ 2022 ਵਿਚ ਜਥੇਬੰਦੀ ਦੇ ਸਦਾ ਲਈ ਵਿਛੜ ਚੁੱਕੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸੂਬਾ ਆਰਗੇਨਾਈਜ਼ਰ ਸੈਕਟਰੀ ਡਾ ਦੀਦਾਰ ਸਿੰਘ ਮੁਕਤਸਰ ਨੇ ਜਥੇਬੰਦੀ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਸਬੰਧੀ ਵਿਸਤਾਰ ਪੂਰਵਕ ਚਾਨਣਾ ਪਾਇਆ। ਸੂਬਾ ਪ੍ਰੈੱਸ ਸਕੱਤਰ ਡਾਕਟਰ ਰਜੇਸ਼ ਸ਼ਰਮਾ ਲੁਧਿਆਣਾ ਨੇ ਹਾਜ਼ਰੀਨ ਮੈਂਬਰ ਸਾਹਿਬਾਨਾਂ ਨੂੰ ਜਥੇਬੰਦੀ ਦੇ ਸਵਿਧਾਨ ਦੀ ਜਾਣਕਾਰੀ ਦਿੰਦਿਆਂ ਸੰਵਿਧਾਨ ਅਨੁਸਾਰ ਹੀ ਆਪਣੀ ਪ੍ਰੈਕਟਿਸ ਕਰਨ ਅਤੇ ਲੋਕਾਂ ਦੀ ਮੁਢਲੀ ਡਾਕਟਰੀ ਸਹਾਇਤਾ ਲਈ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਸੂਬਾ ਮੀਡੀਆ ਇੰਚਾਰਜ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲਕਲਾਂ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਇਸ ਇਜਲਾਸ ਨੂੰ ਬਰਨਾਲਾ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਬਲਾਕ ਪ੍ਰਧਾਨਾਂ ਦੇ ਸੰਬੋਧਨ ਕਰਨ ਉਪਰੰਤ ਪਹਿਲੀ ਕਮੇਟੀ ਨੂੰ ਭੰਗ ਕੀਤਾ ਗਿਆ ਹੈ ਅਤੇ ਸਰਬ ਸੰਮਤੀ ਨਾਲ ਦੁਬਾਰਾ ਬਲਾਕ ਮਹਿਲ ਕਲਾਂ ਦੀ  ਸਰਬ ਸੰਮਤੀ ਚੋਣ ਹੋਈ, ਜਿਸ ਵਿੱਚ ਡਾ ਬਲਿਹਾਰ ਸਿੰਘ ਨੂੰ ਸਰਪ੍ਰਸਤ, ਡਾ ਜਗਜੀਤ ਸਿੰਘ ਕਾਲਸਾ ਨੂੰ ਚੇਅਰਮੈਨ, ਡਾ ਸੁਰਜੀਤ ਸਿੰਘ ਛਾਪਾ ਨੂੰ ਪ੍ਰਧਾਨ, ਡਾ ਬਲਜੀਤ ਸਿੰਘ ਗੁਮਟੀ ਨੂੰ ਸੈਕਟਰੀ, ਡਾ ਸੁਖਵਿੰਦਰ ਸਿੰਘ ਬਾਪਲਾ ਨੂੰ ਵਿੱਤ ਸਕੱਤਰ ,ਡਾਕਟਰ ਪਰਮਜੀਤ ਸਿੰਘ ਨੂੰ ਸਟੇਜ ਸਕੱਤਰ, ਡਾਕਟਰ ਸ਼ੇਰ ਸਿੰਘ ਰਵੀ ਨੂੰ ਪ੍ਰੈੱਸ ਸਕੱਤਰ, ਡਾਕਟਰ ਕੇਸਰ ਖ਼ਾਨ ਮਲਿਕ ਅਤੇ ਡਾਕਟਰ ਪਰਮੇਸ਼ਰ ਸਿੰਘ ਨੂੰ ਜਿਲ੍ਹਾ ਕਮੇਟੀ ਮੈਂਬਰ, ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਡਾ ਕੁਲਵੰਤ ਸਿੰਘ ਨੂੰ ਸਟੇਟ ਕਮੇਟੀ ਲਈ ਚੁਣਿਆ ਗਿਆ ਅਤੇ ਏਰੀਆ ਇੰਚਾਰਜ ਡਾ ਸੁਖਪਾਲ ਸਿੰਘ, ਡਾ ਬਲਦੇਵ ਸਿੰਘ, ਡਾ ਸੁਬੇਗ ਮੁਹੰਮਦ , ਡਾ ਮੁਕਲ ਸ਼ਰਮਾ ਨਿਯੁਕਤ ਕੀਤੇ ਗਏ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਡਾ, ਬਲਿਹਾਰ ਸਿੰਘ, ਡਾ ਧਰਮਿੰਦਰ ਸਿੰਘ, ਡਾ ਸੁੱਖਪਾਲ ਸਿੰਘ, ਡਾ ਮਨਵੀਰ ਸਿੰਘ, ਡਾ ਕੁਲਵੰਤ ਸਿੰਘ, ਡਾ ਨਵਨੀਤ ਕੁਮਾਰ, ਡਾ ਬਲਜੀਤ ਸਿੰਘ, ਡਾ ਮੁਕਲ ਸ਼ਰਮਾ, ਡਾ ਪਰਮਜੀਤ ਸਿੰਘ, ਡਾ ਬਲਦੇਵ ਸਿੰਘ ਡਾ ਸ਼ੇਰ ਸਿੰਘ, ਡਾ ਜਗਜੀਤ ਸਿੰਘ, ਡਾ ਮਿੱਠੂ ਮੁਹੰਮਦ, ਡਾ ਪਰਮੇਸਰ ਸਿੰਘ, ਡਾ ਸੁਬੇਗ ਸਿੰਘ,ਡਾ ਕੇਸਰ ਖ਼ਾਨ, ਡਾ ਜਸਬੀਰ ਸਿੰਘ, ਡਾ ਅਮਨਦੀਪ ਸਿੰਘ, ਡਾ ਬਸ਼ੀਰ ਮੁਹੰਮਦ ਆਦਿ ਹਾਜ਼ਰ ਸਨ।