ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵੱਲੋਂ 13ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ।

ਰਾਏਕੋਟ, 20 ਫਰਵਰੀ (ਚਮਕੌਰ ਸਿੰਘ ਦਿਓਲ) : ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ਼੍ਰੀ ਬਾਲਾ ਜੀ ਦਾ 13ਵਾਂ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਬਾਲ਼ਾ ਜੀ ਦਾ ਵਿਸ਼ਾਲ ਦਰਬਾਰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਜਾਗਰਣ ਦੇ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਸ਼੍ਰੀ ਸਾਲ੍ਹਾਸਰ ਧਾਮ ਤੋਂ ਲਿਆਂਦੀ ਗਈ ਸੀ। ਜਾਗਰਣ ਦੌਰਾਨ ਝੰਡਾ ਚੜ੍ਹਾਉਣ ਦੀ ਰਸਮ ਪਾਰਸ ਜੈਨ ਵੱਲੋਂ ਅਦਾ ਕੀਤੀ ਗਈ, ਜਦਕਿ ਜਾਗਰਣ ਦਾ ਉਦਘਾਟਨ ਸ਼ਾਮ ਲਾਲ ਗੋਇਲ ਵੱਲੋਂ ਕੀਤਾ ਗਿਆ।  ਜੋਤੀ ਪੂਜਨ ਦੀ ਰਸਮ ਰਾਜਿੰਦਰ ਕੁਮਾਰ ਅੱਗਰਵਾਲ ਵੱਲੋਂ ਨਿਭਾਈ ਗਈ। ਜਾਗਰਣ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ, ਐਮ.ਪੀ ਡਾ. ਅਮਰ ਸਿੰਘ, ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ ਅਤੇ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ) ਸਮੇਤ ਹੋਰ ਕਈ ਅਹਿਮ ਹਸਤੀਆਂ ਵਲੋਂ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਉਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਭਾਜਪਾ ਆਗੂ ਸਤੀਸ਼ ਅੱਗਰਵਾਲ, ਡਾ. ਬੀ.ਕੇ ਬਾਂਸਲ (ਮੈਰੀਗੋਲਡ ਵਾਲੇ), ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਗਰਣ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਦਨਾ ਨਾਲ ਹੋਈ। ਜਿਸ ਉਪਰੰਤ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਬਾਲ ਕਲਾਕਾਰ ਖੁਸ਼ ਕਨ੍ਹੱਈਆ ਅਤੇ ਭਜਨ ਗਾਇਕ ਵਿਸ਼ਾਲ ਸ਼ੈਲੀ ਨੇ ਸ਼੍ਰੀ ਬਾਲ਼ਾ ਜੀ ਅਤੇ ਸ੍ਰੀ ਖਾਟੂ ਸ਼ਾਮ ਜੀ ਦੇ ਮਨਮੋਹਕ ਭਜ਼ਨ ਸੁਣਾ ਕੇ ਜਾਗਰਣ ’ਚ ਮੌਜ਼ੂਦ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਾਗਰਣ ਦੌਰਾਨ ਸ਼੍ਰੀ ਬਾਲਾ ਜੀ ਦੀ ਅਲੌਕਿਕ ਮਹਾਂ ਆਰਤੀ ਦੇਖਣ ਯੋਗ ਸੀ। ਇਸ ਜਾਗਰਣ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ਤੋਂ ਸ਼ਰਧਾਲੂ ਵਿਸੇਸ਼ ਤੌਰ ਤੇ ਪੁੱਜੇ ਹੋਏ ਸਨ। ਸੰਗਤਾਂ ਲਈ ਪ੍ਰਬੰਧਕਾ ਵੱਲੋਂ ਲੰਗਰ ਦਾ ਵਿਸੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਜਾਗਰਣ ਕਮੇਟੀ ਵੱਲੋਂ ਪ੍ਰਧਾਨ ਸੁਸ਼ੀਲ ਕੁਮਾਰ ਨਾਰੰਗ, ਚੇਅਰਮੈਨ ਸਤਪਾਲ ਵਰਮਾਂ, ਇੰਦਰਪਾਲ ਗੋਲਡੀ ਦੀ ਅਗਵਾਈ ’ਚ ਕਮੇਟੀ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ, ਸਹਿਯੋਗੀ ਸੱਜਣਾਂ ਅਤੇ ਇਲਾਵਾ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਤਪਾਲ ਵਰਮਾਂ, ਚੇਅਰਮੈਨ ਸੁਰਿੰਦਰ ਅੱਗਰਵਾਲ, ਪ੍ਰਧਾਨ ਮੰਦਰ ਕਮੇਟੀ ਇੰਦਰਪਾਲ ਗੋਲਡੀ, ਸ਼ਾਮ ਸੁੰਦਰ ਗੋਇਲ,  ਸਤੀਸ਼ ਕੁਮਾਰ, ਰਾਜਨ ਪਰੂਥੀ, ਦਿਨੇਸ਼ ਜੈਨ, ਵਿਨੋਦ ਜੈਨ ਰਾਜੂ, ਰਜਨੀਸ਼ ਗੁਪਤਾ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ, ਰੋਹਿਤ ਗੋਇਲ, ਸਾਬਕਾ ਪ੍ਰਧਾਨ ਸੁਦਰਸ਼ਨ ਜੋਸ਼ੀ, ਸਲਿਲ ਜੈਨ ਸਾਬਕਾ ਪ੍ਰਧਾਨ,  ਦਿਨੇਸ਼ ਜੈਨ, ਸੌਰਭ ਜੈਨ, ਵਿਨੋਦ ਜੈਨ, ਮਦਨ ਲਾਲ ਅੱਗਰਵਾਲ, ਰਾਜ ਕੁਮਾਰ ਸਿੰਗਲਾ, ਕਪਿਲ ਡੰਗ, ਵਿਨੋਦ ਜੈਨ  (ਪੁਜਾਰੀ ਫੀਡ), ਰਾਜ ਕੁਮਾਰ ਧੀਂਗੜਾ, ਸ਼ੀਤਲ ਪ੍ਰਕਾਸ਼ ਜੈਨ, ਪ੍ਰਦੀਪ ਜੈਨ ਦੀਪੀ, ਏਵੰਤ ਜੈਨ, ਸੁਰੇਸ਼ ਗਰਗ, ਗਗਨ ਜੈਨ,  ਭੂਸ਼ਨ ਜੈਨ, ਭੂਸ਼ਨ ਵਰਮਾਂ, ਅਮਿਤ ਪਾਸੀ, ਪਾਰਸ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।