ਮਾਲਵਾ

ਬਾਬਾ ਫਰੀਦ ਆਗਮਨ ਪੁਰਬ 2023, ਬੀਰ ਸਿੰਘ ਦੇ ਸੂਫੀ ਕਲਾਮਾਂ ਨੇ ਬਿਖੇਰਿਆ ਸੰਗੀਤ ਦਾ ਜਲਵਾ
ਤੀਸਰੇ ਦਿਨ ਠਾਠਾਂ ਮਾਰਦੇ ਇੱਕਠ ਵਿੱਚ ਹੋਇਆ ਸੂਫੀਆਨਾ ਸੰਗੀਤ ਦਾ ਆਯੋਜਨ ਫਰੀਦਕੋਟ 22 ਸਤੰਬਰ : ਬੀਤੀ ਸ਼ਾਮ ਦਰਬਾਰ ਗੰਜ਼ ਵਿਖੇ 850ਵੇਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਬੀਰ ਸਿੰਘ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਸੰਗੀਤ ਦਾ ਜਲਵਾ ਬਖੇਰਿਆ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ....
ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਬ ਸਬੰਧੀ 23 ਸਤੰਬਰ ਨੂੰ ਸਰਕਾਰੀ ਦਫਤਰਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਰਹੇਗੀ ਛੁੱਟੀ : ਡੀ.ਸੀ
ਫਰੀਦਕੋਟ 22 ਸਤੰਬਰ : ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟਰੇਟ ਫਰੀਦਕੋਟ ਸ਼੍ਰੀ ਵਿਨਿਤ ਕੁਮਾਰ , ਆਈ.ਏ.ਐਸ. ਵਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ-2023 ਦੇ ਮੌਕੇ ਤੇ 23 ਸਤੰਬਰ 2023 (ਸ਼ਨੀਵਾਰ) ਨੂੰ ਜਿਲਾ ਫਰੀਦਕੋਟ ਵਿੱਚ ਸਮੂਹ ਸਰਕਾਰੀ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਹਵਾਲਾਤੀਆਂ ਅਤੇ ਬੰਦੀਆਂ ਲਈ ਇੱਕ ਵਿਸ਼ੇਸ਼ ਕੰਪੇਨ ਚਲਾਈ ਗਈ
ਫਰੀਦਕੋਟ 22 ਸਤੰਬਰ : ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਪਰਸਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਰੀਦਕੋਟ ਦੀ ਰਹਿਨੁਮਾਈ ਹੇਠ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਹਵਾਲਾਤੀਆਂ ਅਤੇ ਬੰਦੀਆਂ ਲਈ ਇੱਕ....
ਸਪੀਕਰ ਸੰਧਵਾਂ ਰਾਜ ਪੱਧਰੀ ਆਰਟ ਵਰਕਸ਼ਾਪ ਅਤੇ ਪੇਟਿੰਗ ਪ੍ਰਦਰਸ਼ਨੀ ਦੇ ਸਨਮਾਨ ਸਮਾਰੋਹ ਵਿਚ ਹੋਏ ਸ਼ਾਮਿਲ
ਫ਼ਰੀਦਕੋਟ 22 ਸਤੰਬਰ : ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਇਥੋਂ ਦੀ ਸੰਤ ਬਾਬਾ ਫਰੀਦ ਆਰਟ ਸੁਸਾਇਟੀ(ਰਜਿ) ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸੰਜੀਵਨੀ ਹਾਲ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਰਾਜ ਪੱਧਰੀ ਆਰਟ ਵਰਕਸ਼ਾਪ ਤੇ ਪੇਂਟਿੰਗ ਪ੍ਰਦਰਸ਼ਨੀ ਦੇ ਅੱਜ ਆਖਰੀ ਦਿਨ ਸਨਮਾਨ ਸਮਾਰੋਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਮੈਨੇਜਿੰਗ ਡਾਇਰੈਕਟਰ, ਬਾਬਾ ਫਰੀਦ ਕਾਲਜ ਆਫ....
ਹੁਣ ਤੋਂ ਘਰ ਬੈਠ ਕੇ ਹੀ ਮਰੀਜ਼ ਦੇਖ ਸਕਦੇ ਹਨ ਆਪਣੀਆਂ ਰਿਪੋਰਟਾਂ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਆਨਲਾਈਨ ਪੋਰਟਲ ਦਾ ਹੋਇਆ ਉਦਘਾਟਨ ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਜਨਤਾ ਦੇ ਸਪੂਰਦ ਕੀਤੀ ਇਹ ਸਹੂਲਤ ਫਰੀਦਕੋਟ 22 ਸਤੰਬਰ : ਸੂਬਿਆਂ ਦੇ ਹਸਪਤਾਲਾਂ ਅਤੇ ਯੂਨੀਵਰਸਿਟੀਆਂ ਵਿੱਚ ਮਰੀਜ਼ਾਂ ਦੀ ਖੱਜਲ ਖੁਆਰੀ ਨੂੰ ਘਟਾਉਣ ਦੇ ਮੰਤਵ ਨਾਲ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਇੱਕ ਆਨਲਾਈਨ ਪੋਰਟਲ, ਨੈਕਸਟਜੈਨ ਈ-ਹਸਪਤਾਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ....
ਸਪੀਕਰ  ਸੰਧਵਾਂ ਨੇ ਬਾਬਾ ਫਰੀਦ ਆਗਮਨ ਮੌਕੇ ਕਰਵਾਏ ਜਾ ਰਹੇ ਵੱਖ ਵੱਖ ਖੇਡ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ
ਬਾਬਾ ਫਰੀਦ ਹਾਕੀ ਕਲੱਬ ਨੂੰ ਦਿੱਤਾ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਫਰੀਦਕੋਟ 22 ਸੰਤਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਵੱਖ-ਵੱਖ ਕਲੱਬਾਂ/ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਖੇਡਾਂ ਦੇ ਟੂਰਨਾਮੈਂਟ ਜੋ ਕਿ ਨਹਿਰੂ ਸਟੇਡੀਅਮ ਫਰੀਦਕੋਟ, ਹਾਕੀ ਐਸਟ੍ਰੋਟਰਫ ਸਟੇਡੀਅਮ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਦਾਣਾ ਮੰਡੀ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ, ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ....
ਸਿਹਤ ਮੰਤਰੀ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ, ਡਿਪਟੀ ਕਮਿਸ਼ਨਰ ਉੱਚੇਚੇ ਤੌਰ ਤੇ ਹੋਏ ਹਾਜ਼ਰ ਫਰੀਦਕੋਟ 22 ਸਤੰਬਰ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਆਨਲਾਈਨ ਪੋਰਟਲ ਨੈਕਸੱਟ ਜੈਨ ਈ-ਹਸਪਤਾਲ ਦੇ ਉਦਘਾਟਨ ਮੌਕੇ ਪਹੁੰਚੇ ਸਨ, ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਨਾਲ....
ਹੁਣ ਤੋਂ ਘਰ ਬੈਠ ਕੇ ਹੀ ਮਰੀਜ਼ ਦੇਖ ਸਕਦੇ ਹਨ ਆਪਣੀਆਂ ਰਿਪੋਰਟਾਂ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਆਨਲਾਈਨ ਪੋਰਟਲ ਦਾ ਹੋਇਆ ਉਦਘਾਟਨ ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਜਨਤਾ ਦੇ ਸਪੂਰਦ ਕੀਤੀ ਇਹ ਸਹੂਲਤ ਫਰੀਦਕੋਟ 22 ਸਤੰਬਰ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ 22 ਸਤੰਬਰ 2023 ਨੂੰ "ਬਾਬਾ ਫਰੀਦ ਆਗਮਨ ਪੁਰਬ" ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਦਿਹਾੜੇ 'ਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਡਾ. ਬਲਬੀਰ ਸਿੰਘ (ਸਿਹਤ ਮੰਤਰੀ), ਸ. ਗੁਰਦਿੱਤ ਸਿੰਘ ਸੇਖੋਂ (ਸਥਾਨਕ ਵਿਧਾਇਕ), ਡਾ....
ਮੈਡੀਕਲ ਕਾਲਜ ਬਣਨ ਤੋਂ ਬਾਅਦ ਫਰੀਦਕੋਟ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਣ ਲੱਗਾ-ਵਿਧਾਇਕ ਸੇਖੋਂ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਆਨਲਾਈਨ ਪੋਰਟਲ ਨੈਕਸੱਟ ਜੈਨ ਈ-ਹਸਪਤਾਲ ਦੇ ਉਦਘਾਟਨ ਵਿੱਚ ਕੀਤੀ ਵਿਸ਼ੇਸ਼ ਸ਼ਿਰਕਤ ਫਰੀਦਕੋਟ 22 ਸਤੰਬਰ: ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿਖੇ ਆਨਲਾਈਨ ਪੋਰਟਲ ਨੈਕਸੱਟ ਜੈਨ ਈ-ਹਸਪਤਾਲ ਦੇ ਉਦਘਾਟਨ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਬਣਨ ਤੋਂ ਬਾਅਦ ਫਰੀਦਕੋਟ ਦਾ ਨਾਮ ਪੂਰੀ....
ਸਰਕਾਰੀ ਅਧਿਕਾਰੀ/ਕਰਮਚਾਰੀ ਕਿਸਾਨਾਂ ਨੂੰ ਫੋਨ ਕਰਕੇ ਪਰਾਲੀ ਨਾ ਸਾੜਨ ਦੀ ਕਰਣਗੇ ਅਪੀਲ
ਪਰਾਲੀ ਭੰਡਾਰ ਲਈ ਲੈਂਡ ਬੈਂਕ ਸਥਾਪਿਤ—ਡਿਪਟੀ ਕਮਿਸ਼ਨਰ ਬਾਗਬਾਨੀ ਵਿਭਾਗ ਨੂੰ ਪਿੰਡਾਂ ਵਿਚ ਕੈਂਪ ਲਗਾਉਣ ਦੀ ਹਦਾਇਤ ਫਾਜਿ਼ਲਕਾ, 22 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਜਿ਼ਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਨੂੰ ਫੋਨ ਕਰਕੇ ਪਰਾਲੀ ਨਾ ਸਾੜਨ ਦੀ ਅਪੀਲ ਕਰਣਗੇ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਸਮਾਜ ਦੇ ਹੋਰ ਪਤਵੰਤੇ ਲੋਕਾਂ ਅਤੇ ਉਨ੍ਹਾਂ....
ਜਾਗਰੂਕਤਾ ਵੈਨ ਪਿੰਡ—ਪਿੰਡ ਕਰੇਗੀ ਪ੍ਰਚਾਰ, ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਕਰੇਗੀ ਪ੍ਰੇਰਿਤ—ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਫਾਜਿਲਕਾ, 22 ਸਤੰਬਰ : ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਤਿਆਰ ਕੀਤੀਆਂ ਗਈਆਂ ਜਾਗਰੂਕਤਾ ਵੈਨਾਂ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਇਹ ਜਾਗਰੂਕਤਾ ਵੈਨਾਂ ਲੜੀਵਾਰ ਜ਼ਿਲੇ੍ਹ ਦੇ ਸਮੂਹ ਬਲਾਕਾਂ ਵਿਚ ਜਾ ਕੇ ਪਿੰਡ—ਪਿੰਡ ਪ੍ਰਚਾਰ ਕਰੇਗੀ ਅਤੇ ਪਰਾਲੀ ਸਾੜਨ....
ਫ਼ਾਰਮ ’ਤੇ ਤਸਦੀਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਦਿੱਤੇ ਅਧਿਕਾਰ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 22 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਅਤੇ ਕੰਮ ਦੇ ਜਲਦ ਨਿਪਟਾਰੇ ਦੇ ਮੱਦੇਨਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਫ਼ਾਰਮ ’ਤੇ ਤਸਦੀਕ ਨਿਯਮਾਂ ਅਨੁਸਾਰ ਕਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਪਟਵਾਰੀ, ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਮਿਊਂਸਪਲ ਕੌਂਸਲਰ, ਚੇਅਰਮੈਨ ਜ਼ਿਲਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ ਦੀ ਤਸਦੀਕ ਵੀ ਮੰਨੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਅੰਦਰ....
ਪੰਚਾਇਤੀ ਜਮੀਨ ਚਕੌਤੇ ਤੇ ਲੈਣ ਵਾਲੇ ਨੇ ਪਰਾਲੀ ਸਾੜੀ ਤਾਂ ਹੋ ਜਾਵੇਗਾ ਬਲੈਕ ਲਿਸਟ
ਫਾਜਿ਼ਲਕਾ, 22 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਵਿਚ ਗ੍ਰਾਮ ਪੰਚਾਇਤਾਂ ਦੀ ਜਮੀਨ ਚਕੌਤੇ (ਠੇਕੇ) ਤੇ ਲੈਕੇ ਖੇਤੀ ਕਰਨ ਵਾਲਿਆਂ ਨੇ ਜ਼ੇਕਰ ਇਸ ਸਾਲ ਪਰਾਲੀ ਨੂੰ ਅੱਗ ਲਗਾਈ ਤਾਂ ਅਜਿਹੇ ਕਿਸਾਨਾਂ ਨੂੰ ਅਗਲੇ ਸਾਲਾਂ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਉਹ ਮੁੜ ਤੋਂ ਜਮੀਨ ਚਕੌਤੇ ਤੇ ਨਹੀਂ ਲੈ ਸਕੇਗਾ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਸਬੰਧੀ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫਾਜਿ਼ਲਕਾ ਵੱਲੋਂ ਚੌਕਸੀ ਰੱਖਣ....
ਬਿਨ੍ਹਾਂ ਸੁਪਰ ਐਮਐਮਐਸ ਲੱਗੇ ਕੋਈ ਕੰਬਾਇਨ ਚੱਲੀ ਤਾਂ ਹੋਵੇਗੀ ਕਾਰਵਾਈ
ਸਮੂਹ ਕੰਬਾਇਨ ਆਪ੍ਰੇਟਰਾਂ ਨੂੰ ਸੁਪਰ ਐਸਐਮਐਸ ਲਗਾਉਣ ਦੀ ਅਪੀਲ ਫਾਜਿ਼ਲਕਾ, 22 ਸਤੰਬਰ : ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਕੋਈ ਵੀ ਕੰਬਾਇਨ ਹਾਰਵੈਸਟਰ ਬਿਨ੍ਹਾਂ ਸੁਪਰ ਐਸਐਮਐਸ ਤੋਂ ਝੋਨੇ ਦੀ ਕਟਾਈ ਨਹੀਂ ਕਰ ਸਕਦਾ ਹੈ। ਇਸ ਲਈ ਵਾਢੀ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੰਬਾਇਨ ਆਪ੍ਰੇਟਰ ਸੁਪਰ ਐਸਐਮਐਸ ਲਗਾ ਲੈਣ। ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਕੰਬਾਇਨਾਂ ਤੇ ਸੁਪਰ ਐਸਐਮਐਸ....
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵਛਤਾ ਹੀ ਸੇਵਾ ਮੁਹਿੰਮ ਤਹਿਤ ਪਿੰਡਾਂ ਵਿਚ ਜਾਗਰੂਕਤਾ ਜਾਰੀ
ਫਾਜ਼ਿਲਕਾ, 22 ਸਤੰਬਰ : ਸਵੱਛਤਾ ਹੀ ਸੇਵਾ ਮੁਹਿੰਮ 2023 ਦੀ ਲੜੀ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਧਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨੀਅਰ ਸ਼੍ਰੀ ਅਰਵਿੰਦ ਬਲਾਣਾ ਦੀ ਹਦਾਇਤਾਂ ਅਨੁਸਾਰ ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿੱਚ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਵੱਛਤਾ ਹੀ ਸੇਵਾ ਪੰਦਰਵਾੜਾ ਮੁਹਿੰਮ 2 ਅਕਤੂਬਰ ਤੱਕ ਚੱਲੇਗੀ, ਇਸ ਮੁਹਿੰਮ ਦੌਰਾਨ ਪਿੰਡ ਵਾਸੀਆਂ ਨੂੰ ਆਪਣੇ ਘਰ ਅਤੇ ਆਪਣੇ ਆਲੇ....