ਮਾਲਵਾ

ਜੈਵਿਕ ਤੇ ਹੱਥੀਂ ਤਿਆਰ ਉਤਪਾਦਾਂ ਨੂੰ ਹੁਲਾਰਾ ਦੇਣ ਵਾਸਤੇ ਲਾਂਚ ਕੀਤਾ ਜਾਵੇਗਾ ‘ਅਸਲ ਦੇਸੀ’ ਬਰਾਂਡ: ਡਿਪਟੀ ਕਮਿਸ਼ਨਰ
ਬਰਨਾਲਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵਾਸਤੇ ਕੀਤੀ ਪਹਿਲਕਦਮੀ ਬਿਹਤਰੀਨ ਉਤਪਾਦਾਂ ਦੀ ਵਿਕਰੀ ਲਈ ਮੁਹੱਈਆ ਕਰਾਇਆ ਜਾਵੇਗਾ ਮਾਰਕਟਿੰਗ ਮੰਚ ਸੂਬੇ ਅਤੇ ਦੇਸ਼ ਦੇ ਕੋਨੇ ਕੋਨੇ ’ਚ ਪਹੁੰਚਣਗੇ ‘ਅਸਲ ਦੇਸੀ’ ਬਰਾਂਡ ਦੇ ਉਤਪਾਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਵੀ ਬਣੇਗਾ ਵਿਕਰੀ ਕੇਂਦਰ ਬਰਨਾਲਾ, 23 ਸਤੰਬਰ : ਜ਼ਿਲ੍ਹਾ ਬਰਨਾਲਾ ਦੇ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਮਾਰਕਟਿੰਗ ਲਈ ਮੰਚ ਮੁਹੱਈਆ ਕਰਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ....
12 ਸਾਲਾਂ ਤੋਂ ਝੋਨੇ ਦੀ ਪਰਾਲੀ ਨਾਲ ਕਿਨੂੰ ਬਾਗ ਵਿਚ ਮਲਚਿੰਗ ਕਰ ਰਿਹਾ ਹੈ ਕਿਸਾਨ ਓਮ ਪ੍ਰਕਾਸ਼ ਭਾਂਬੂ
ਬਾਗ ਰਹਿੰਦਾ ਹੈ ਤੰਦਰੁਸਤ ਤੇ ਹਰਾ ਭਰਾ, ਰੂੜੀ ਪਾਉਣ ਦੀ ਨਹੀਂ ਪਈ ਲੋੜ ਫਾਜਿ਼ਲਕਾ, 23 ਸਤੰਬਰ : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਰਾਮਕੋਟ ਦਾ ਕਿਸਾਨ ਓਮ ਪ੍ਰਕਾਸ਼ ਭਾਂਬੂ ਪਿੱਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਦੀ ਵਰਤੋਂ ਕਿਨੂੰ ਦੇ ਬਾਗ ਵਿਚ ਮਲਚਿੰਗ ਲਈ ਕਰਕੇ ਵਾਤਾਵਰਨ ਦਾ ਰਾਖਾ ਬਣਿਆ ਹੋਇਆ ਹੈ। ਉਸਦਾ ਬਾਗ ਸਿਹਤਮੰਦ ਹੈ ਅਤੇ ਉਸਨੂੰ ਪਰਾਲੀ ਦੀ ਵਰਤੋਂ ਕਰਨ ਕਰਕੇ ਬਾਗ ਨੂੰ ਰੂੜੀ ਪਾਉਣ ਦੀ ਲੋੜ ਨਹੀਂ ਪਈ। ਓਮ ਪ੍ਰਕਾਸ਼ ਭਾਂਬੂ ਜਿੰਨ੍ਹਾਂ ਦਾ ਪਰਿਵਾਰ 40 ਏਕੜ ਵਿਚ ਖੇਤੀ ਕਰਦਾ ਹੈ ਜਿਸ ਵਿਚੋਂ....
ਆਯੁਸ਼ਮਾਨ ਭਵ ਪ੍ਰੋਗਰਾਮ ਤਹਿਤ ਆਸ਼ਾ ਵਰਕਰ ਆਪਣੇ ਮੋਬਾਈਲ ਤੋਂ ਬਣਾਏਗੀ ਲੋਕਾਂ ਦੇ 5 ਲੱਖ ਦੇ ਸਿਹਤ ਬੀਮਾ ਯੋਜਨਾ ਦੇ  ਕਾਰਡ : ਡਾਕਟਰ ਬਬੀਤਾ
ਫਾਜ਼ਿਲਕਾ ਜ਼ਿਲ੍ਹੇ ਵਿੱਚ ਆਸ਼ਾ ਵਰਕਰ ਨੂੰ ਦਿੱਤੀ ਜਾ ਰਹਿ ਹੈ ਟ੍ਰੇਨਿੰਗ ਫਾਜ਼ਿਲਕਾ, 23 ਸਤੰਬਰ : ਫਾਜ਼ਿਲਕਾ ਵਿਚ ਹੁਣ ਆਸ਼ਾ ਵਰਕਰ ਹੁਣ ਪਿੰਡਾਂ ਵਿਚ ਲੋਕਾਂ ਦੇ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏਗੀ ਅਤੇ ਕਾਰਡ ਦੀ ਡਿਲਿਵਰੀ ਲੋਕਾਂ ਦੇ ਘਰ ਘਰ ਪਹੁੰਚਾਈ ਜਾਵੇਗੀ । ਇਸ ਲਈ ਸਿਹਤ ਵਿਭਾਗ ਨੇ ਇਕ ਐਪ ਡਿਜ਼ਾਈਨ ਕੀਤੀ ਹੈ ਅਤੇ ਅਗਲੇ 3-4 ਦਿਨਾਂ ਤਕ ਸਾਰਿਆ ਆਸ਼ਾ ਦੀ ਆਈ ਡੀ ਵੀ ਬਨ ਜਾਵੇਗੀ ਜਿਸ ਤਰਾ ਉਹ ਆਪਰੇਟਰ ਵਜੋਂ ਕੰਮ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ....
ਪਿੰਡ ਅਹਾਲ ਬੋਦਲਾ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੁੰ ਪ੍ਰੇਰਿਤ ਕਰਦਾ ਜਾਗਰੂਕਤਾ ਕੈਂਪ ਲਗਾਇਆ
ਫਾਜ਼ਿਲਕਾ, 23 ਸਤੰਬਰ : ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਸੇਨੂੰ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸੁੱਚਜੀ ਸਾਂਭ-ਸੰਭਾਲ ਸਬੰਧੀ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਗੁਰਮੀਤ ਸਿੰਘ ਚੀਮਾ ਅਤੇ ਬਲਾਕ ਖੇਤੀਬਾੜੀ ਅਫਸਰ, ਫਾਜ਼ਿਲਕਾ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਬਲਾਕ ਫਾਜ਼ਿਲਕਾ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਸ਼੍ਰੀਮਤੀ ਸ਼ਿਫਾਲੀ ਕੰਬੋਜ, ਖੇਤੀਬਾੜੀ ਵਿਕਾਸ ਅਫਸਰ, ਸਰਕਲ ਅਭੁਨ ਅਤੇ ਸ਼੍ਰੀ ਹਰੀਸ਼....
ਖੇਡਾਂ ਵਤਨ ਪੰਜਾਬ ਦੀਆਂ-2023 ਸੀਸ਼ਨ 2 ਤਹਿਤ ਜਿਲ੍ਹਾ ਫਾਜਿਲਕਾ ਦੀਆਂ ਜਿਲ੍ਹ ਪੱਧਰੀ ਖੇਡਾਂ 26 ਸਤੰਬਰ 2023 ਤੋਂ
ਫਾਜ਼ਿਲਕਾ, 23 ਸਤੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰੱਖਣ ਦੇ ਮਕਸੱਦ ਨਾਲ ਖੇਡਾਂ ਵਤਨ ਪੰਜਾਬ ਦੀਆਂ- 2023 ਦਾ ਆਗਾਜ਼ ਕੀਤਾ ਗਿਆ ਹੈ। ਇਸ ਲੜੀ ਤਹਿਤ ਜਿਲ੍ਹਾ ਫਾਜਿਲਕਾ ਦੀਆਂ ਜਿਲ੍ਹ ਪੱਧਰੀ ਖੇਡਾਂ -2023 26 ਸਤੰਬਰ 2023 ਤੋਂ ਸ਼ੁਰੂ ਹੋ ਕੇ 05 ਅਕਤੂਬਰ 2023 ਤੱਕ ਕਰਵਾਈਆਂ ਜਾਣਗੀਆਂ। ਜਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜਿਲਕਾ ਵਿਖੇ ਅਥਲੈਟਿਕਸ ,ਹੈਂਡਬਾਲ....
ਬਾਬਾ ਸ਼ੇਖ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ
ਸਪੀਕਰ ਸੰਧਵਾਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਸਮੂਹ ਸੰਗਤਾਂ ਨੂੰ ਦਿੱਤੀਆਂ ਵਧਾਈਆਂ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਮਾਈ ਗੋਦੜੀ ਸਾਹਿਬ ਵਿਖੇ ਹੋਇਆ ਸਮਾਪਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸਮੂਲੀਅਤ ਫਰੀਦਕੋਟ, 23 ਸਤੰਬਰ : ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜਿੰਨਾਂ ਸਾਰੀ ਮਾਨਵ ਜਾਤੀ ਨੂੰ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ....
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ ਕੀਤਾ ਗਿਆ ਸਨਮਾਨਿਤ
ਫਰੀਦਕੋਟ 23 ਸਤੰਬਰ : ਬਾਬਾ ਸ਼ੇਖ ਫਰੀਦ ਜੀ ਦੇ 850ਵੇਂ ਆਗਮਨ ਪੁਰਬ ਮੌਕੇ 31ਵੇਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਆਯੋਜਨ ਹਾਕੀ ਐਸਟ੍ਰੋਟਰਫ ਸਟੇਡੀਅਮ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕੀਤਾ ਗਿਆ। ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ ਬਾਬਾ ਫਰੀਦ ਹਾਕੀ ਕਲੱਬ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਾਬਾ ਫਰੀਦ ਹਾਕੀ ਕਲੱਬ ਦਾ ਪੰਜਾਬ ਨਾਲ, ਹਾਕੀ ਨਾਲ ਇਨ੍ਹਾਂ ਪਿਆਰ ਹੈ ਕਿ....
24 ਦੀ ਨਸ਼ਾ - ਤਸਕਰ, ਪੁਲਿਸ ਤੇ ਸਿਆਸੀ ਗੱਠਜੋੜ ਵਿਰੁੱਧ ਸਾਂਝੀ ਕਨਵੈਨਸ਼ਨ ਜਗਰਾਓਂ ਲਈ ਚੌਂਕੀਮਾਨ ਟੋਲ ਤੋਂ ਹੋਵੇਗਾ ਵੱਡਾ ਕਾਫ਼ਲਾ ਰਵਾਨਾ
ਮੁੱਲਾਂਪੁਰ ਦਾਖਾ 23 ਸਤੰਬਰ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਮਜ਼ਦੂਰ ਕਿਸਾਨ ਯੂਨੀਅਨ ( ਰਜਿ਼ ,) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ 24 ਤਰੀਕ ਦਿਨ ਐਤਵਾਰ ਨੂੰ ਠੀਕ 11 ਵਜੇ ਤੋਂ 2 ਵਜੇ ਤੱਕ ਮੰਦਰ ਵਾਲੀ ਧਰਮਸ਼ਾਲਾ ( ਪੁਰਾਣੀ ਦਾਣਾ ਮੰਡੀ) ਜਗਰਾਉਂ ਵਿਖੇ ਕੀਤੀ ਜਾਣ ਵਾਲੀ ਨਸ਼ਿਆਂ ਦੇ ਛੇਵੇਂ ਦਰਿਆ ਵਿਰੋਧੀ ਸਾਂਝੀ ਕਨਵੈਨਸ਼ਨ ਬਾਰੇ ਗੰਭੀਰ ਤੇ ਭਰਵੀਂ ਵਿਚਾਰ ਚਰਚਾ ਹੋਈ । ਅੱਜ....
ਪੰਜਾਬ ਚੌਵੀ ਘੰਟੇ ਸੁਰੀਲੇ ਸੰਗੀਤ ਵਿੱਚ ਸਰਸ਼ਾਰ ਧਰਤੀ ਸੀ- ਇਸ ਨੂੰ ਸ਼ੋਰ ਤੋਂ ਬਚਾਈਏ : ਡਾ. ਸੁਖਨੈਨ
ਲੁਧਿਆਣਾ, 23 ਸਤੰਬਰ (ਰਘਵੀਰ ਸਿੰਘ ਜੱਗਾ) : ਪੰਜਾਬੀ ਸੁਗਮ ਸੰਗੀਤ ਦੇ ਗੂੜ੍ਹ ਗਿਆਤਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਡਾਃ ਸੁਖਨੈਨ ਨੇ ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਚੋਣਵੇ ਸਭਿਆਚਾਰਕ ਕਾਮਿਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਪੰਜਾਬ ਸੁਰੀਲੇ ਲੋਕਾਂ ਦੀ ਧਰਤੀ ਹੈ ਜਿਸ ਨੂੰ ਸ਼ੋਰ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਲੋੜ ਨੂੰ ਮਹਿਸੂਸ ਕਰਦਿਆਂ ਮੈ ਪਹਿਲਾਂ ਪ੍ਰੋਃ ਚਮਨ ਲਾਲ ਭੱਲਾ, ਪ੍ਰੋਃ ਰਣਜੀਤ....
ਸੂਬਾ ਸਰਕਾਰ ਸਾਰੀਆਂ ਸਰਕਾਰੀ ਮੈਡੀਕਲ ਸੰਸਥਾਵਾਂ ਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ : ਕੈਬਨਿਟ ਮੰਤਰੀ 
ਬਠਿੰਡਾ, 22 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੀਆ ਤੇ ਕ੍ਰਾਂਤੀਕਾਰੀ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਹੋਰ ਵਧੇਰੇ ਸੁਧਾਰ ਲਿਆਂਦਾ ਜਾ ਸਕੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਥਾਨਕ ਏਮਜ਼ ਵਿਖੇ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਆ (ਮਾਲਵਾ ਸ਼ਾਖਾ) ਦੀ 10ਵੀਂ ਸਲਾਨਾ ਮੈਪੀਕਾਨ-2023 ਕਾਨਫਰੰਸ ਚ....
ਪ੍ਰਧਾਨ ਮੰਤਰੀ ਮੋਦੀ ਕੈਨੇਡਾ ਮਸਲੇ ਦੇ ਸੰਜੀਦਾ ਹੱਲ ਲਈ ਪ੍ਰਧਾਨ ਮੰਤਰੀ ਟਰੂਡੋ ਨਾਲ ਤੁਰੰਤ ਗੱਲ ਕਰਨ : ਹਰਪਾਲ ਚੀਮਾ
ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਬੰਦ ਕਰਕੇ ਆਰ.ਡੀ.ਐਫ. ਤੁਰੰਤ ਜਾਰੀ ਕਰੇ ਮੋਦੀ ਸਰਕਾਰ : ਚੀਮਾ ਕਿਸਾਨਾਂ ਨੂੰ ਉਨਤ ਤੇ ਖੁਸ਼ਹਾਲ ਕਰਨ ਲਈ ਪੰਜਾਬ ਦੀ ਨਵੀਂ ਖੇਤੀ ਨੀਤੀ ਜਲਦ ਹੋਵੇਗੀ ਲਾਗੂ ਨਵੀਂ ਆਬਕਾਰੀ ਨੀਤੀ ਨਾਲ ਕਮਾਈ 'ਚ 44 ਫੀਸਦੀ ਤੋਂ ਵਾਧਾ ਦਰਜ ਕੀਤਾ-ਵਿੱਤ ਮੰਤਰੀ ਕਿਹਾ, ਸੂਬੇ ਦੇ ਲੋਕਾਂ ਦਾ ਖ਼ਜਾਨਾ ਲਗਾਤਾਰ ਹੋ ਰਿਹਾ ਤੰਦਰੁਸਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਕਿਸਾਨ ਮੇਲੇ ਦਾ ਉਦਘਾਟਨ ਪਟਿਆਲਾ, 22 ਸਤੰਬਰ : ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ....
ਪੰਜਾਬ ਵਕਫ਼ ਬੋਰਡ ਨੇ ਪਿੰਡ ਬਜਹੇੜੀ ਵਿੱਚ ਮੁਸਲਿਮ ਭਾਈਚਾਰੇ ਨੂੰ 19 ਲੱਖ ਖਰਚ ਕੇ ਕਬਰਸਤਾਨ ਮੁਹੱਈਆ ਕਰਵਾਇਆ
ਐਸ.ਏ.ਐਸ.ਨਗਰ, 22 ਸਤੰਬਰ : ਪੰਜਾਬ ‘ਚ ਵਕਫ ਬੋਰਡ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ‘ਤੇ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਪਹਿਲੀ ਵਾਰ ਪੰਜਾਬ ਵਕਫ਼ ਬੋਰਡ ਨੇ ਆਪਣੇ ਫੰਡਾਂ ਵਿੱਚੋਂ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਦੀ ਜਗ੍ਹਾ ਮੁਹੱਈਆ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਰਾਜਪੁਰਾ ਅਤੇ ਮੋਹਾਲੀ ਦੇ ਅਸਟੇਟ ਅਫਸਰ ਅਮਿਤ ਵਾਲੀਆ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੋਹਾਲੀ ਦੀ ਤਹਿਸੀਲ ਖਰੜ ਦੇ ਪਿੰਡ ਬਜਹੇੜੀ ਵਿੱਚ....
ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਲੁਧਿਆਣਾ ਉੱਤਰੀ ਦੀ ਨੁਹਾਰ : ਵਿਧਾਇਕ ਬੱਗਾ
ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ ਸ਼ਿਵਪੁਰੀ ਤੋਂ ਕੁੰਦਨਪੁਰੀ ਪੁਲੀ ਤੱਕ ਗ੍ਰੀਨ ਬੈਲਟ ਕੀਤੀ ਜਾਵੇਗੀ ਵਿਕਸਤ ਲੁਧਿਆਣਾ, 22 ਸਤੰਬਰ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਜਿਸਦੇ ਤਹਿਤ ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ ਸ਼ਿਵਪੁਰੀ ਪੁਲੀ ਤੋਂ ਕੁੰਦਨਪੁਰੀ ਤੱਕ ਲੋਕਾਂ ਦੇ ਆਉਣ ਜਾਣ ਅਤੇ ਸੈਰ ਕਰਨ ਲਈ ਗ੍ਰੀਨ ਬੈਲਟ ਵਿਕਸਤ ਕੀਤੀ ਜਾ ਰਹੀ ਹੈ। ਵਿਧਾਇਕ ਬੱਗਾ ਨੇ ਜਾਣਕਾਰੀ....
ਘੁਡਾਣੀ ਕਲਾਂ ਵਿਖੇ ਮੈਗਾ ਰੋਜ਼ਗਾਰ ਤੇ ਸਵੈ-ਰੋਜ਼ਗਾਰ ਮੇਲਾ ਆਯੋਜਿਤ
ਵਿਧਾਇਕ ਗਿਆਸਪੁਰਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਪਾਇਲ, 22 ਸਤੰਬਰ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਅਤੇ ਹਲਕਾ ਪਾਇਲ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾਂ ਸਦਕਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਸਹਿਯੋਗ ਨਾਲ ਹਲਕਾ ਪਾਇਲ ਦੇ ਨੌਜਵਾਨਾਂ ਲਈ ਚੰਗੀ ਨੌਕਰੀ ਉਪਲਬਧ ਕਰਵਾ ਕੇ ਉਨ੍ਹਾਂ ਦੇ ਭਵਿੱਖ ਸੁਧਾਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਉਪਰਾਲੇ ਅਧੀਨ ਚਾਹਵਾਨ ਪ੍ਰਾਰਥੀਆਂ ਲਈ ਜੀ.ਕੇ. ਰਿਜੋਰਟ, ਰਾੜਾ ਸਾਹਿਬ ਰੋਡ, ਘੁਡਾਣੀ ਕਲਾਂ, ਜਿ....
ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੈਨੇਜਮੈਂਟ ਆਫ਼ ਕਰਾਪ ਰੈਜੀਡਿਊ ਸਕੀਮ ਤਹਿਤ 1250 ਆਧੁਨਿਕ ਖੇਤੀਬਾੜੀ ਸੰਦ ਮੁਹੱਈਆ ਕਰਵਾਏ ਗਏ- ਡਾ ਪੱਲਵੀ
237 ਹੋਰ ਆਧੁਨਿਕ ਖੇਤੀਬਾੜੀ ਸੰਦਾਂ ਦੇ ਡਰਾਅ ਕੱਢ ਕੇ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਖਰੀਦਣ ਦੀ ਪ੍ਰਵਾਨਗੀ ਜਾਰੀ ਜ਼ਿਲ੍ਹੇ ਅੰਦਰ ਸਾਉਣੀ ਸੀਜ਼ਨ 2023-24 ਦੌਰਾਨ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਣ ਨੂੰ ਨਿਲ ਕਰਨ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾਵੇਗੀ ਮਾਲੇਰਕੋਟਲਾ 22 ਸਤੰਬਰ : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਾਉਣੀ ਸੀਜ਼ਨ 2023-24 ਦੌਰਾਨ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਣ ਨੂੰ ਨਿਲ ਕਰਨ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ....