24 ਦੀ ਨਸ਼ਾ - ਤਸਕਰ, ਪੁਲਿਸ ਤੇ ਸਿਆਸੀ ਗੱਠਜੋੜ ਵਿਰੁੱਧ ਸਾਂਝੀ ਕਨਵੈਨਸ਼ਨ ਜਗਰਾਓਂ ਲਈ ਚੌਂਕੀਮਾਨ ਟੋਲ ਤੋਂ ਹੋਵੇਗਾ ਵੱਡਾ ਕਾਫ਼ਲਾ ਰਵਾਨਾ

ਮੁੱਲਾਂਪੁਰ ਦਾਖਾ 23 ਸਤੰਬਰ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਮਜ਼ਦੂਰ ਕਿਸਾਨ ਯੂਨੀਅਨ ( ਰਜਿ਼ ,) ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ।  ਜਿਸ ਵਿੱਚ 24 ਤਰੀਕ ਦਿਨ ਐਤਵਾਰ  ਨੂੰ ਠੀਕ 11 ਵਜੇ ਤੋਂ 2  ਵਜੇ ਤੱਕ ਮੰਦਰ ਵਾਲੀ ਧਰਮਸ਼ਾਲਾ ( ਪੁਰਾਣੀ ਦਾਣਾ ਮੰਡੀ)  ਜਗਰਾਉਂ ਵਿਖੇ ਕੀਤੀ ਜਾਣ ਵਾਲੀ ਨਸ਼ਿਆਂ ਦੇ ਛੇਵੇਂ ਦਰਿਆ ਵਿਰੋਧੀ ਸਾਂਝੀ ਕਨਵੈਨਸ਼ਨ ਬਾਰੇ ਗੰਭੀਰ ਤੇ ਭਰਵੀਂ ਵਿਚਾਰ ਚਰਚਾ ਹੋਈ । ਅੱਜ ਦੀ ਮੀਟਿੰਗ ਚ ਵੱਖ ਵੱਖ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜ੍ਹੇ, ਜਥੇਦਾਰ ਗੁਰਮੇਲ ਸਿੰਘ ਢੱਟ,ਡਾ਼ ਗੁਰਮੇਲ ਸਿੰਘ ਕੁਲਾਰ, ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਉਚੇਚੇ ਤੌਰ ਤੇ ਵਿਚਾਰ ਪੇਸ਼ ਕੀਤੇ। ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 24  ਤਰੀਕ ਦੀ ਸਾਂਝੀ ਕਨਵੈਨਸ਼ਨ ,(ਜੋ ਕਿ ਨਸ਼ਾ_ ਤਸਕਰ, ਪੁਲਿਸ, ਸਿਆਸੀ ਗੱਠਜੋੜ ਖ਼ਿਲਾਫ਼ ਕੀਤੀ ਜਾ ਰਹੀ ਹੈ)  ਵਾਸਤੇ ਕਿਸਾਨ ਮਜ਼ਦੂਰ ਵੀਰਾਂ ਦਾ ਵੱਡਾ ਕਾਫ਼ਲਾ ਠੀਕ 10 ਵਜੇ ਸਵੇਰੇ ਚੌਂਕੀਮਾਨ ਟੋਲ ਪਲਾਜ਼ਾ ਤੋਂ ਰਵਾਨਗੀ ਕਰੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ ਪੰਡੋਰੀ, ਗੁਰਦੀਪ ਸਿੰਘ ਮੰਡਿਆਣੀ, ਅਵਤਾਰ ਸਿੰਘ ਤਾਰ , ਜਸਵੰਤ ਸਿੰਘ ਮਾਨ, ਜਿੰਦਰ ਸਿੰਘ ਵਿਰਕ, ਬੂਟਾ ਸਿੰਘ ਬਰਸਾਲ , ਅਵਤਾਰ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਖੰਜਰਵਾਲ , ਬਲਤੇਜ ਸਿੰਘ ਸਿੱਧਵਾਂ, ਸੁਰਜੀਤ ਸਿੰਘ ਸਵੱਦੀ, ਅਤੇ ਅਵਤਾਰ ਸਿੰਘ ਬਿੱਲੂ ਵਲੈਤੀਆ ਵਿਸ਼ੇਸ਼ ਤੌਰ ਤੇ ਹਾਜਰ ਹੋਏ।