ਹੁਣ ਤੋਂ ਘਰ ਬੈਠ ਕੇ ਹੀ ਮਰੀਜ਼ ਦੇਖ ਸਕਦੇ ਹਨ ਆਪਣੀਆਂ ਰਿਪੋਰਟਾਂ

  • ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਆਨਲਾਈਨ ਪੋਰਟਲ ਦਾ ਹੋਇਆ ਉਦਘਾਟਨ
  • ਸਿਹਤ ਮੰਤਰੀ ਸ. ਬਲਬੀਰ ਸਿੰਘ ਨੇ ਜਨਤਾ ਦੇ ਸਪੂਰਦ ਕੀਤੀ ਇਹ ਸਹੂਲਤ

ਫਰੀਦਕੋਟ 22 ਸਤੰਬਰ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ 22 ਸਤੰਬਰ 2023 ਨੂੰ "ਬਾਬਾ ਫਰੀਦ ਆਗਮਨ ਪੁਰਬ" ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਦਿਹਾੜੇ 'ਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਡਾ. ਬਲਬੀਰ ਸਿੰਘ (ਸਿਹਤ ਮੰਤਰੀ), ਸ. ਗੁਰਦਿੱਤ ਸਿੰਘ ਸੇਖੋਂ (ਸਥਾਨਕ ਵਿਧਾਇਕ), ਡਾ: ਅਮਨਦੀਪ ਕੌਰ ਅਰੋੜਾ , ਐਮ.ਐਲ.ਏ. ਮੋਗਾ, ਸ: ਜਗਰੂਪ ਸਿੰਘ ਗਿੱਲ, ਐਮ.ਐਲ.ਏ. ਬਠਿੰਡਾ ਡਾ. ਸੁਸ਼ੀਲ ਮਿੱਤਲ, ਮਾਨਯੋਗ ਵਾਈਸ-ਚਾਂਸਲਰ(ਆਈ.ਕੇ.ਜੀ.ਪੀ.ਟੀ.ਯੂ) ਕਪੂਰਥਲਾ, ਡਾ: ਅਵਨੀਸ਼ ਕੁਮਾਰ, ਡੀ.ਆਰ. ਐਮ.ਈ.ਪੰਜਾਬ ਅਤੇ ਹੋਰ ਪਤਵੰਤਿਆਂ ਨੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ।ਪ੍ਰੋ: (ਡਾ:) ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲੱਥ ਸਾਇੰਸਜ, ਫਰੀਦਕੋਟ ਵੱਲੋਂ ਮਹਿਮਾਣਾਂ ਨੂੰ ਜੀਆਂ ਆਖਿਆ ਗਿਆ।