ਫ਼ਾਰਮ ’ਤੇ ਤਸਦੀਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਦਿੱਤੇ ਅਧਿਕਾਰ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 22 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਅਤੇ ਕੰਮ ਦੇ ਜਲਦ ਨਿਪਟਾਰੇ ਦੇ ਮੱਦੇਨਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਫ਼ਾਰਮ ’ਤੇ ਤਸਦੀਕ ਨਿਯਮਾਂ ਅਨੁਸਾਰ ਕਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਪਟਵਾਰੀ, ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਮਿਊਂਸਪਲ ਕੌਂਸਲਰ, ਚੇਅਰਮੈਨ ਜ਼ਿਲਾ ਪ੍ਰੀਸ਼ਦ, ਚੇਅਰਮੈਨ ਬਲਾਕ ਸੰਮਤੀ ਦੀ ਤਸਦੀਕ ਵੀ ਮੰਨੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਅੰਦਰ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ, ਅਧਿਆਪਕ ਅਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖ਼ਾਸਤੀ ਨੂੰ ਜਾਤੀ ਤੌਰ ’ਤੇ ਜਾਣਦੇ ਹੋਣ, ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਏ.ਐਸ.ਐਮ. ਫ਼ਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ।