ਕਵਿਤਾ/ਗੀਤ/ਗਜ਼ਲ

ਗਜ਼ਲ

ਉਮਰ ਵਡੇਰੀ ਹੋ ਗਈ ਜੇ, ਕੰਮ ਰੁਕਦੇ ਰੁਕਦੇ ਕਰਿਆ ਕਰ।
ਹੁਣ ਫੱਟੇ ਜਿੱਥੇ ਪਏ ਰਹਿਣ ਦੇ, ਨਾ ਚੁੱਕਦੇ ਚੁੱਕਦੇ ਕਰਿਆ ਕਰ।

ਮਿੱਠੇ ਨੂੰ ਬਹੁਤਾ ਖਾਈਂ ਨਾ, ਤੂੰ ਜੀਅ ਐਵੇਂ ਲਲਚਾਈਂ ਨਾ,
ਘੱਟ ਲੂਣ ਦੀ ਵਰਤੋਂ ਚੰਗੀ ਏ, ਨਾ ਭੁੱਕਦੇ ਭੁੱਕਦੇ ਕਰਿਆ ਕਰ।

ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾਂ
ਜੇਕਰ ਕਲਮ ਸੱਚ, ਲਿਖਣਾਂ ਜਾਣਦੀ ਏ
ਲਾਵੇ ਮਨ ਤੇ ਕਲਮ ਇਹ, ਸੱਟ ਡੂੰਘੀਂ
ਲੱਗੀ ਰਹੇ ਸਦਾ ਤੜਫ਼, ਤੜਫਾਣ ਦੀ ਏ

ਕਲਮ ਜਦੋਂ ਲਿਖਣ ਲਗੇ, ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ
ਪੈਣ ਪ੍ਰੀਤਾਂ ਸੋਹਣੇ ਸੱਜਣਾ ਨਾਲ ਗੂੜੀਆ ਨੇ
ਸੁੰਨੇ ਥਾਵਾਂ ਤੇ ਮਿਲਣ ਦੀ ਹਾਮੀ ਫੇਰ ਭਰਦੀ

(ਗੀਤ) ਇਕ ਵੀਰ ਲੋਚਦੀ ਰੱਬਾ

ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ, ਮੈਂ ਇਕ ਵੀਰ ਲੋਚਦੀ ਰੱਬਾ!
ਮੇਰਾ ਵੀਰ ਤੋਂ ਬਿਨਾਂ ਨਹੀਓਂ ਸਰਦਾ, ਮੈਂ ਇਕ ਵੀਰ ਲੋਚਦੀ ਰੱਬਾ!

ਭੈਣ ਨੂੰ ਤਾਂ ਵੀਰ ਸਦਾ ਲਗਦਾ ਪਿਆਰਾ ਏ,
ਦੁਖ-ਸੁਖ ਵਿਚ ਜਿਹੜਾ ਬਣਦਾ ਸਹਾਰਾ ਏ,
‘ਕੱਲੀ ਖੇਡਣ ਨੂੰ ਦਿਲ ਵੀ ਨਹੀਂ ਕਰਦਾ,
ਮੈਂ ਇਕ ਵੀਰ ਲੋਚਦੀ.......

ਮਿਹਨਤ

ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ।
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੇ ਪਾਸ,
ਨਕਲ ਦੇ ਉੱਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ-ਬੱਲੇ,
ਵਿਹਲੜ ਜਾਵਣ ਥੱਲੇ-ਥੱਲੇ।
ਮਿਹਨਤ ਵਾਲਾ ਲੱਗੇ ਪਿਆਰਾ,
ਸਿਫ਼ਤਾਂ ਕਰੇ ਜੱਗ ਵੀ ਸਾਰਾ।
ਮਿਹਨਤ ਦਾ ਹੀ ਪਾਓ ਗਹਿਣਾ,
ਸਾਥੀਆਂ ਤੋਂ ਜੇ ਅੱਗੇ ਰਹਿਣਾ।

ਗਜ਼ਲ (ਕਰ ਕੇ)

ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ,
ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ।
ਛੱਡ ਸ਼ਿਕਵੇ, ਸੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜਾ ’ਚ ਜਰੀਏ,
ਕਾਦਰ ਦੀ ਕੁਦਰਤ ਨੂੰ ਤੱਕੀਏ, ਖੁਸ ਹੋਈਏ ਸਿਜਦੇ ਕਰ ਕਰ ਕੇ।
ਹਿੰਮਤ ਅਤੇ ਸਿਆਣਪ ਰੱਖਣੀ, ਗੱਲ ਪਤੇ ਦੀ ਸਭ ਨੂੰ ਦੱਸਣੀ,
ਜੀਅ-ਜਾਨ ਸੰਗ ਫਰਜ ਨਿਭਾਉਂਣੇ, ਨਾ ਰਹਿਣਾ ਜੱਗ ਤੇ ਡਰ ਡਰ ਕੇ।

ਧਰਤੀ ਜਿਸਨੂੰ ਮਾਂ ਆਖਦੇ

ਧਰਤੀ ਜਿਸ ਨੂੰ ਮਾਂ ਆਖਦੇ, ਤਰਸ ਏਹਦੇ ‘ਤੇ ਖਾਓ ਲੋਕੋ।
ਏਹਦੀ ਮਿੱਟੀ ਤੇ ਹਵਾ ਪਾਣੀ, ਪ੍ਰਦੂਸ਼ਣ ਕੋਲੋਂ ਬਚਾਓ ਲੋਕੋ।
ਕੂੜਾ ਕਰਕਟ ਇਕੱਠਾ ਕਰਕੇ, ਧਰਤੀ ਉਤੇ ਸੁੱਟੀ ਹੋ ਜਾਂਦੇ।
ਮਾਂ ਮਿੱਟੀ ਦੀ ਮਹਿਕ ਤੁਸੀਂ, ਦਿਨ ਦਿਹਾੜੇ ਲੁੱਟੀ ਹੋ ਜਾਂਦੇ।
ਪਾਕਿ ਪਵਿੱਤਰ ਧਰਤੀ ਮਾਂ ਨੂੰ, ਸੰਵਾਰੋ ਅਤੇ ਸਜਾਓ ਲੋਕੋ।
ਧਰਤੀ ਜਿਸ ਨੂੰ ਮਾਂ ਆਖਦੇ....
ਹਵਾ ਦਾ ਜੋ ਵੀ ਮਹੱਤਵ ਹੈ, ਕੀਹਨੂੰ ਇਸਦਾ ਗਿਆਨ ਨਹੀਂ।

ਸੱਚ ਦੀ ਚਮਕ

ਸੱਚ ਨੂੰ ਝੂਠ ਦਬਾਉਣਾ ਪੈਂਦਾ
ਸਮਾਂ ਪਾ ਕੇ ਸੱਚ ਆਣ
ਖੜਦਾ
ਪੰਜ ਝੂਠੇ ਸੱਚੇ ਨੂੰ ਦਬਾ
ਜਾਂਦੇ
ਸੱਚਾ ਫਿਰ ਵੀ ਹਿਕ ਤਾਣ
ਖੜਦਾ
ਪੰਚਾਇਤ ਹੋਵੇ ਜਾਂ ਕਚਹਿਰੀ
ਸੱਚਾ ਆਪਣੀ ਸੱਚਾਈ
ਲਈ ਲੜਦਾ
ਝੂਠਾ ਸੌ ਵਾਰ ਝੂਠ ਬੋਲੇ
ਝੂਠਾ ਵਿਚ ਪੰਚਾਇਤ ਦੇ ਨਾ
ਖੜਦਾ
ਸੱਚ ਸੂਰਜ ਦੇ ਵਾਂਗ ਚਮਕੇ
ਜਿਹੜਾ ਰੋਜ਼ ਸਵੇਰੇ ਆਣ
ਚੜਦਾ
ਸਚ ਨਾਂਉ ਹੈ ਪਰਮਾਤਮਾ ਦਾ

ਨਿਮਰਤਾ

ਨੀਵੇਂ ਹੋਕੇ ਸਾਦੇ ਲਿਬਾਸ ’ਚ
ਗੁਰੂ ਘਰ ਜਾ ਬੰਦਿਆਂ
ਪਹਿਲਾ ਮਰਿਆਦਾ ਨੂੰ ਸਮਝ ਲੈ ਤੂੰ
ਫਿਰ ਆਪਣਾ ਮਨ ਸਮਝ ਬੰਦਿਆ

ਇਹ ਸੈਰ ਸਪਾਟੇ ਵਾਲੀ ਜਗਾ ਨਹੀਂ
ਇਹ ਗੁਰੂ ਰਾਮਦਾਸ ਦਾ ਘਰ ਬੰਦਿਆ
ਕਰ ਇਸ਼ਨਾਨ ਅੰਮ੍ਰਿਤ ਸਰੋਵਰ ਚੋਂ
ਮੁੱਖੋ ਵਾਹਿਗੁਰੂ ਵਾਹਿਗੁਰੂ ਕਰ ਬੰਦਿਆ

ਖਾਲਸਾ ਸਾਜਨਾ ਦਿਵਸ

ਗੁਰੂ ਜੀ ਨੇ ਧਰਤੀ ਅਨੰਦਪੁਰੀ ਤੇ
ਅੱਸੀ ਹਜ਼ਾਰ ਦਾ ਇਕੱਠ ਬੁਲਾਇਆ
ਕੋਈ ਦੇਵੋ ਸੀਸ ਤਲਵਾਰ ਸਾਡੀ ਮੰਗਦੀ
ਮੁੱਖੋਂ ਫਰਮਾਇਆ

ਦਇਆ ਰਾਮ ਉਠਿਆ ਭਰੇ ਇਕੱਠ ਚੋ
ਸੀਸ ਹਾਜ਼ਰ ਹੈ ਸਿਰ ਝੁਕਾਇਆ
ਗੁਰੂ ਜੀ ਲੈ ਗਏ ਝੱਟ ਤੰਬੂ ਵਿੱਚ
ਨਾਂ ਦੇਰ ਸੀ ਲਾਇਆ

ਵਿਸਾਖੀ ਦਾ ਤਿਉਹਾਰ ਹੈ ਨਿਆਰਾ

ਦੇਸ਼ ਮੇਰੇ ਦੇ ਤਿਉਹਾਰ ਪਏ ਦੱਸਦੇ, ਹੁੰਦਾ ਕੀ ਹੈ ਭਾਈਚਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ, ਵਿਸਾਖੀ ਦਾ ਹੈ ਤਿਉਹਾਰ ਨਿਆਰ।