ਕਵਿਤਾ/ਗੀਤ/ਗਜ਼ਲ

ਵੋਟਾਂ

ਵੋਟਾਂ ਵਿੱਚ ਲੋਕ ਬਦਲ ਦੇ ਵੇਖੇ 
ਮਰੀਆਂ ਜਮੀਰਾਂ ਵਾਲੇ
ਅਣਖ਼ ਆਪਣੀ ਸਸਤੇ ਭਾਅ ਵੇਚਣ 
ਨਿਕਲੇ ਦਿਲਾਂ ਦੇ ਕਾਲੇ

ਮੇਰੀ ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾ
ਜੇਕਰ ਕਲਮ ਸੱਚ ਲਿਖਣਾ ਜਾਣਦੀ ਏ
ਕਲਮ ਵਿਕਾਊ ਹੋ ਕੇ ਲਿਖੇ ਜਿਹੜੀ
ਫਿਰ ਉਹ ਝੂਠ ਦੇ ਰੰਗਾਂ ਨੂੰ ਮਾਣਦੀ ਏ।

ਕਲਮ ਸਿਰ ਕਟਵਾਕੇ ਫਿਰ ਕਲਮ ਬਣੇ
ਜਿਵੇਂ ਸ਼ਹੀਦਾ ਨੇ ਸੀਸ ਕਟਵਾਇਆ ਏ
ਕਲਮ ਕਿਉਂ ਨਾ ਸ਼ਹਾਦਤਾ ਨੂੰ ਸੱਚ ਲਿਖੇ
ਹਿੰਦ ਚਾਦਰ ਬਣ ਧਰਮ ਬਚਾਇਆ ਏ।

ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ

ਪ੍ਰਕਾਸ਼ ਦਿਹਾੜਾ ਆ ਗਿਆ
ਆਓ ਰਲ ਮਿਲ ਮਨਾਈਏ
ਜੀਵਨ ਗੁਰਬਾਣੀ ਅਨੁਸਾਰ ਢਾਲ ਕੇ
ਆਉਣਾ ਸਫ਼ਲ ਬਣਾਈਏ

ਰੱਖੜੀ

ਰੱਖੜੀ ਭੈਣ ਭਰਾ ਦਾ ਸੋਹਣਾ ਤਿਉਹਾਰ ਹੁੰਦਾ
ਸੋਹਣੇ ਢੰਗ ਨਾਲ ਇਹ ਮਨਾਇਆ ਜਾਂਦਾ ਏ
ਭੈਣਾਂ ਵੀਰਾਂ ਦੇ ਗੁੱਟ ਤੇ ਸਜਾਉਣ ਰੱਖੜੀ
ਪਿਆਰ ਭੈਣ ਭਰਾ ਦਾ ਪਾਇਆ ਜਾਂਦਾ ਏ।

ਮਹਿੰਗੀ ਸਸਤੀ ਰੱਖੜੀ ਸਭ ਬਰਾਬਰ ਹੁੰਦੀ
ਇਹ ਤਾਂ ਸ਼ਗਨ ਪ੍ਰਤੀਕ ਦਾ ਪਿਆਰ ਹੁੰਦਾ
ਭੈਣਾਂ ਮੂੰਹ ਮਿੱਠਾ ਕਰਨ ਭਰਾ ਆਪਣੇ ਦਾ
ਵੱਧ ਤੋਂ ਵੱਧ ਇੱਕ ਦੂਜੇ ਦਾ ਸਤਿਕਾਰ ਹੁੰਦਾ।

ਅਜ਼ਾਦੀ

ਕਾਹਦੀ ਹੈ ਸਾਡੇ ਲਈ ਆਈ ਆਜ਼ਾਦੀ 
ਸਾਡੀ ਤਾਂ ਬਹੁਤ ਹੀ ਹੋਈ ਹੈ ਬਰਬਾਦੀ।

ਪੰਜਾਬ ਗਿਆ ਦੋ ਹਿਸਿਆਂ ’ਚ ਵੰਡਿਆ
ਹਰ ਥਾਂ ਸਾਨੂੰ ਵੱਖਵਾਦੀ ਕਹਿ ਭੰਡਿਆ।

ਇਤਿਹਾਸ ਵਿੱਚ ਕੁਰਬਾਨੀਆਂ ਲਿਖੀਆਂ 
ਤਿਰਾਨਵੇਂ ਪ੍ਰਸੈਂਟ ਪੰਜਾਬ ਸੀ ਦਿੱਤੀਆਂ।

ਪੰਜਾਬੀ

ਮੈਂ ਜੰਮਿਆ ਧਰਤ ਪੰਜਾਬ ਤੇ
ਮੇਰਾ ਪੰਜਾਬੀ ਨਾਲ ਪਿਆਰ
ਮੈ ਰਹਿੰਦਾ ਸਾਰੇ ਸੰਸਾਰ ਵਿੱਚ
ਮੇਰਾ ਹਰ ਥਾਂ ਹੋਵੇ ਸਤਿਕਾਰ

ਮੇਰਾ ਪਹਿਰਾਵਾ ਸੱਭ ਤੋਂ ਵੱਖਰਾ
ਮੇਰੇ ਸਿਰ ਤੇ ਸੋਹਣੀ ਫੱਬੇ ਦਸਤਾਰ
ਮੇਰੇ ਸਿਰ ਤੇ ਹੱਥ ਦਸ ਗੁਰੂਆਂ ਦਾ
ਮੇਰਾ ਸਭ ਤੋਂ ਉਚਾ ਹੈ ਕਿਰਦਾਰ

ਪਿਆਰ ਦਾ ਪੈਗਾਮ

ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਕਵਿਤਾ

ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇ,
ਗੱਲਾਂ ਕਰਦੇ ਨੇ ਬਹਿ ਬਹਿ,
ਅੱਧੀ ਰਾਤ ਟਰੀਰੀ ਬੋਲੇ,
ਡੱਡੂ ਬੋਲਣ ਟੈ ਟੈ।
ਮਸਜਿਦ ਅੰਦਰ ਚਿੱਤ ਨਾਂ ਲੱਗੇ,
ਨਮਾਜ਼ ਨਾ ਭਾਵੇ ਮੈਨੂੰ,
ਲੈ ਗੋਰਖ ਨਾਥ ਤੋਂ ਜੋਗ,
ਭਾਲ ਲਵਾਂ ਮੈ ਤੈਨੂੰ,
ਮੇਰੇ ਅੰਦਰ ਤੂੰ ਹੀ ਵੱਸਦਾ,
ਤੇਰੇ ਅੰਗੇ ਹਰ ਫਿੱਕੀ ਸੈਅ।
ਰਾਤੀ ਚੰਨ ਤੇ ਤਾਰੇ..............
ਮੈ ਕੀ ਮੰਗਣਾ ਰੱਬ ਕੋਲੋ,

ਹਿਜ਼ਰ

ਕਿਥੇ ਤੁਰ ਗਿਓਂ ਸੋਹਣਿਆਂ ਸੱਜਣਾਂ 
ਸਾਡੇ ਛੇੜ ਦਿਲਾਂ ਦੀਆਂ ਤਾਰਾਂ 
ਝੱਲਿਆਂ ਵਾਂਗ ਅਸੀਂ ਹੋ ਗਏ ਕਮਲੇ
ਤੇਰੇ ਨਾਲ ਸੀ ਮੌਜ਼ ਬਹਾਰਾਂ 

ਹੰਝੂ ਮੋਤੀ ਬਣ ਬਣ ਰੋਜ਼ ਨੇਂ ਵਹਿੰਦੇ
ਕੀ ਲਿਖਿਆ ਮੇਰੇ ਵਿੱਚ ਲੇਖਾਂ 
ਹਾਉਕੇ ਹਾਵੇ ਨਾਲੇ ਇਸ਼ਕ ਦੀ ਧੂਣੀ
ਵੇ ਮੈਂ ਰੋਜ਼ ਰਾਤ ਨੀਂ ਸੇਕਾਂ 

ਪਾਣੀ

ਸਾਡੇ ਵਿਦਵਾਨ ਰੋਜ਼ ਸਾਨੂੰ,
ਪਾਣੀ ਦਾ ਮਹੱਤਵ ਸਮਝਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ,
ਪਾਣੀ ਅਜਾਂਈ ਗਵਾਉਂਦੇ ਨੇ।

ਪੰਜ ਦਰਿਆ ਦੀ ਧਰਤ ਉੱਤੇ,
ਪਾਣੀ ਦਾ ਪਾ ਦਿੱਤਾ ਕਾਲ।
ਅਉਣ ਵਾਲੇ ਸਮੇਂ ਦੇ ਵਿੱਚ,
ਸਭ ਦਾ ਹੋਣਾ ਮੰਦੜਾ ਹਾਲ।
ਬੰਦ ਕਰਨ ਦਾ ਨਾ ਨਹੀਂ ਲੈਂਦੇ,
ਮੋਟਰਾਂ ਜਦੋਂ ਚਲਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ...