ਕਵਿਤਾ/ਗੀਤ/ਗਜ਼ਲ

ਸਾਉਣ

ਸਾਉਣ ਦਾ ਮਹੀਨਾ ਚੰਨਾ

ਅਜੇ ਪੇਕੇ ਰਹਿਣ ਦੇ

ਪਿੱਪਲੀ ਤੇ ਪੀਂਘ ਗਿੱਧੇ

ਤੀਆਂ ਵਿੱਚ ਪੈਣ ਵੇ

ਆਏ ਐਤਵਾਰ ਪਿੜ

ਤੀਆਂ ਦਾ ਏ ਸੱਜਦਾ

ਪਵੇ ਵੇ ਧਮਾਲ ਪੂਰੀ ਗਿੱਧਾ

ਨਸ਼ਿਆਂ ਦੀ ਦਾਸਤਾਨ

ਇੱਕ ਨਸ਼ਿਆਂ ਦੀ ਲੱਤ
ਦੂਜੀ ਪਾਣੀ ਮਾਰੀ ਮੱਤ
ਗੱਲ ਕੌੜੀ ਲੱਗੇ ਸੱਚ
ਜੋ ਮੂੰਹ ਤੇ ਕਹੇ
ਛੇਵਾਂ ਦਰਿਆ ਨਸ਼ਿਆ ਦਾ ਚੱਲੇ
ਕੋਈ ਸਾਰ ਨਾਂ ਲਵੇ

ਤਬਾਹੀ ਝੱਲਣ ਦਾ ਹੌਸਲਾਂ

ਵਾਹਿਗੁਰੂ ਮੇਰਾ ਸਭ ਜਲਦੀ ਹੀ
ਠੀਕ ਕਰ ਦੇਵੇਗਾ
ਪਾਣੀ ਦੀ ਤਬਾਹੀ ਵਾਲਾ ਡੂੰਘਾਂ ਜਖ਼ਮ
ਛੇਤੀ ਹੀ ਭਰ ਦੇਵੇਗਾ

ਗੁਰ ਨਾਨਕ

ਤਪਦੇ ਹਿਰਦੇ ਠਾਰ ਗਿਆ ਗੁਰ ਨਾਨਕ।
ਡੁਬਦਿਆਂ ਨੂੰ ਤਾਰ ਗਿਆ ਗੁਰ ਨਾਨਕ।
ਦੱਬੇ ਕੁਚਲੇ ਲੋਕਾਂ ਨੂੰ ਲਾ ਨਾਲ ਗਲੇ।
ਕਰਕੇ ਪਰਉਪਕਾਰ ਗਿਆ ਗੁਰ ਨਾਨਕ।
ਕੌਡੇ ਰਾਖਸ਼, ਵਲੀ ਕੰਧਾਰੀ, ਸੱਜਣ ਠੱਗ,
ਕਿੰਨੇ ਪੱਥਰ ਤਾਰ ਗਿਆ ਗੁਰ ਨਾਨਕ।
ਬਾਬਰ ਵਰਗੇ ਜਾਬਰ ਰਾਜੇ ਨੂੰ ਡਟ ਕੇ,
ਲੋਕਾਂ ਵਿਚ ਵੰਗਾਰ ਗਿਆ ਗੁਰ ਨਾਨਕ।
ਰੱਖਣ ਦੇ ਲਈ ਮਾਂ ਬੋਲੀ ਦਾ ਮਾਣ ਸਦਾ,
ਜਪੁਜੀ ਲਿਖ ਸ਼ਾਹਕਾਰ ਗਿਆ ਗੁਰ ਨਾਨਕ।

ਦੀਵਾਲੀ

ਕੋਈ ਬਾਲ ਦੀਵਾ ਐਸਾ ਤੂੰ
ਦੂਰ ਅਗਿਆਨਤਾ ਦਾ ਅੰਧਕਾਰ ਹੋਜੇ।

ਹਰ ਪਾਸੇ ਪਿਆਰ ਹੀ ਪਿਆਰ ਹੋਵੇ
ਦੂਰ ਫੋਕਾ ਸਾਡਾ ਇਹ ਹੰਕਾਰ ਹੋਜੇ।

ਸਭ ਧਰਮਾਂ ਦੀ ਹੈ ਇੱਕੋ ਸਿੱਖਿਆ
ਬਸ ਏਸੇ ਗੱਲ ਦਾ ਪਸਾਰ ਹੋਜੇ।

“ਸੁਨਾਮ” ਵਾਲਿਆ ਜਗਾ ਦੀਪ ਐਸਾ
ਬਿਨਾਂ ਨਫਰਤਾਂ ਦਾ ਇਹ ਸੰਸਾਰ ਹੋਜੇ।

ਦੀਵਾਲੀ

ਦੀਵਾਲੀ ਸਭਨਾਂ ਦੇ ਲਈ ਜੋ ਖ਼ੁਸ਼ੀਆਂ ਦਾ ਤਿਉਹਾਰ ਹੈ।
ਮਿਲਾਪ, ਆਜ਼ਾਦੀ, ਰੋਸ਼ਨੀਆਂ ਦੀ ਹੁੰਦੀ ਜਗਮਗ ਕਾਰ ਹੈ।

ਨਾਲ ਘਰਾਂ ਦੇ, ਸਭ ਦਿਲਾਂ ਤਾਈ ਲੋੜ ਹੈ ਸਾਫ਼ ਸਫ਼ਾਈ ਦੀ,
ਸਾਫ਼ ਦਿਲਾਂ ਦੇ ਅੰਦਰ ਵਸਦਾ ਸੱਚਾ ਸਤਿ ਕਰਤਾਰ ਹੈ।

ਦੂਰ ਭਜਾਓ ਘੁੱਪ ਹਨੇਰਾ, ਕਿਧਰੇ ਨਜ਼ਰ ਨਾ ਆਵੇ ਹੁਣ,
ਅੰਦਰ ਬਾਹਰ ਕਰੋ ਰੌਸ਼ਨੀ ਇਹ ਘਰ ਦਾ ਸ਼ਿੰਗਾਰ ਹੈ।

ਪੱਗ

ਪੱਗ ਹੁੰਦੀ ਉਚੇ ਕਿਰਦਾਰ ਦੀ ਨਿਸ਼ਾਨੀ
ਜਦੋਂ ਲੱਥ ਦੀ ਪੱਲੇ ਨਾਂ ਕੱਖ ਰਹਿੰਦਾ
ਜਦੋਂ ਦੂਸਰਾ ਲਾਵੇ ਬੇਜਤੀ ਮਹਿਸੂਸ ਕਰਦਾ
ਇਸ ਵਿੱਚ ਰਤਾ ਵੀ ਕੋਈ ਨਾਂ ਛੱਕ ਰਹਿੰਦਾ

ਪੱਗ ਦਾ ਮੁੱਲ ਪਾਉਂਦੇ ਬੰਦੇ ਅਣਖ ਵਾਲੇ
ਜਿੰਦਗੀ ਜਿਊਣ ਨਾਲੋ ਮਰਨਾ ਕਬੂਲ ਕਰਦੇ
ਡੂੰਘੇ ਜਖਮ ਨਾਂ ਬੇਇਜ਼ਤੀ ਦੇ ਸਹਾਰ ਹੁੰਦੇ
ਆਪਣੀ ਜਾਨ ਨੂੰ ਤਲੀ  ਤੇ ਫਿਰਨ ਧਰਦੇ 

ਅੱਗ ਦੀ ਖੇਡ

ਥਾਂ-ਥਾਂ ਉੱਤੇ ਦੇਸ਼ ਦੇ ਅੰਦਰ ਅੱਗ ਦੀ ਖੇਡ ਮਚਾਈ ਏ।
ਆਪਣਾ ਹੀ ਘਰ ਸਾੜ ਰਹੇ, ਕਿਹੜੀ ਵਸਤ ਪਰਾਈ ਏ।

ਪੱਥਰ, ਰੋੜੇ, ਡਾਂਗਾਂ, ਸੋਟੇ ਜੋ ਵੀ ਹੱਥ ਵਿਚ ਆ ਜਾਵੇ,
ਭੀੜ ਤੰਤਰ ਨੇ ਜਿਧਰ ਦੇਖੋ ਅੰਨ੍ਹੀ ਲੁੱਟ ਮਚਾਈ ਏ।

ਰਾਜਨੀਤੀ ਦੇ ਪਿੱਛੇ ਲੱਗ ਕੇ ਵੰਡੀਆਂ ਪਾਈ ਜਾਂਦੇ ਨੇ,
ਰਲ ਮਿਲ ਰਹਿੰਦੀ ਜਨਤਾ ਇਹਨਾਂ ਆਪਸ ਵਿਚ ਲੜਾਈ ਏ।

ਆਜ਼ਾਦੀ ਦੀਆਂ ਵਧਾਈਆਂ ਮੈਨੂੰ ਦੇਣੀਆਂਨਾ ਭੁੱਲ ਕੇ

ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਜਿਹੜੇ ਪਾਸੇ ਵੀ ਤੱਕਿਆ, ਉਧਰ ਹੀ ਵੱਢ ਟੁੱਕ ਤੇ ਖੂਨ ਖਰਾਬਾ, ਬਹੁਤੇ ਸਾਡੇ ਵਾਂਗੂੰ ਹੋਏ ਬਰਬਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਅਸਾਂ ਨਾ ਕਿਸੇ ਨੂੰ ਕੁੱਟਿਆ ਨਾ ਕਿਸੇ ਨੂੰ ਮਾਰਿਆ, ਅਸੀਂ ਤਾਂ ਅਮਨ ਚੈਨ ਨਾਲ ਇਕੱਠੇ ਪਏ ਸੀ ਰਹਿੰਦੇ

ਗਜ਼ਲ

ਤਪਸ਼ਾਂ ਦੇ ਬਿਨ ਬਰਫ਼ਾਂ ਨੇ ਕਦ ਬਣ ਪਾਣੀ ਵਗ ਤੁਰਨਾ ਸੀ।

ਬਿਨ ਪਾਣੀ ਦੇ ਰੇਤਾ, ਪੱਥਰ ਦੂਰ ਤਕ ਨਹੀਂ ਰੁੜ੍ਹਨਾ ਸੀ।

ਬਿਹਬਲ ਨਦੀਆਂ ਦਾ ਪਾਣੀ ਜੇ ਸਾਗਰ ਵੱਲ ਭੱਜਦਾ ਨਾ,

ਖੜੇ-ਖੜੋਤੇ ਕੰਢਿਆਂ ਵੀ ਨਾ ਆਪ-ਮੁਹਾਰੇ ਖੁਰਨਾ ਸੀ।

ਕੁਦਰਤ ਦੇ ਬੁਲਡੋਜ਼ਰ ਅੱਗੇ ਜ਼ੋਰ ਕਿਸੇ ਦਾ ਚੱਲਦਾ ਨਹੀਂ,