ਹਾਸੇ ਠੱਠੇ

ਟੂਣੇ ਵਾਲਾ ਪਾਣੀ

 ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ |

     ਕੱਟਰੂ ਦੇ ਹੇਰਵੇ ‘ਚ ਸਾਮੀਂ ਮੱਝ ਲੱਤ ਚੁੱਕ ਗਈ | ਸਵੇਰੇ ਦਾਣਾ ਖੁਰਲੀ ‘ਚ ਬੂਰਿਆ ਤਾਂ ਮੱਝ ਮਿਲ ਪਈ | ਸਾਮੀਂ ਫੇਰ ਉਹੀ ਹਾਲ |

ਬੰਦਾ ਨਹੀਂ ਮਰਦਾ ਸਲਾਹਕਾਰ ਮਾਰਦੇ

ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।”

ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?”
ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“

ਪਹਿਲੀ ਵਾਰ ਸਕੂਲੋਂ ਭੱਜਣ ਦੀ ਵਿਉਂਤ

ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ ਕਦੇ ਵੀ ਕੋਈ ਬੱਚਾ ਨਈ ਸੀ ਭੱਜਿਆ ਇਹ ਇੱਕ ਰਿਕਾਰਡ ਸੀ। ਖੈਰ ਇਹ ਗੱਲ ਅੱਠਵੀਂ ਜਮਾਤ ਦੀ

ਕੁੱਕੜ ਉੱਤੇ ਆਪਣੇ ਮਾਲਕ ਨੂੰ ਕਤਲ ਕਰਨ ਦਾ ਦੋਸ਼, ਚਾਕੂ ਸਣੇ ਕੁੱਕੜ ਨੂੰ ਕੀਤਾ ਜਾਵੇਗਾ ਅਦਾਲਤ ‘ਚ ਪੇਸ਼ !

ਬੇਚਾਰੇ ਕੁੱਕੜ ਲੱਖਾਂ ਦੀ ਗਿਣਤੀ ਵਿੱਚ ਰੋਜਾਨਾਂ ਮਾਰ ਕੇ ਇਨਸਾਨ ਦੀ ਜੀਭ ਨੂੰ ਤ੍ਰਿਪਤ ਕਰਨ ਲਈ ਰੈਸਟੋਰੈਂਟਾਂ ‘ਚ ਗ੍ਰਾਹਕਾਂ ਅੱਗੇ ਪਰੋਸੇ ਜਾਂਦੇ ਹਨ । ਪਰ ਤੁਹਾਨੂੰ ਬੇਜੁਬਾਨ ਕੁੱਕੜ ਤੋਂ ਆਪਣੇ ਹੀ ਮਾਲਕ ਦੇ ਹੋਏ ਕਤਲ ਦੀ ਇੱਕ ਬੜੀ ਹੀ ਅਜੀਬ ਦਾਸਤਾਨ ਸੁਣਾਉਣ ਜਾ ਰਹੇ ਹਾਂ । ਭਾਵੇਂ ਇਹ ਗੱਲ ਪੜ੍ਹਕੇ ਤੁਹਾਡੇ ਜਿਹਨ ਵਿੱਚ ਨਾ ਉੱਤਰੇ , ਪਰ ਇਹ ਘਟਨਾ ਬਿਲਕੁਲ ਸੱਚੀ ਹੈ । ਦੱਖਣੀ ਭਾਰਤੀ ਸੂਬੇ ਤੇਲੰਗਾਨਾ ਵਿੱਚ ਉਕਤ ਘਟਨਾ ਸਬੰਧੀ ਹੈਰਾਨ ਕਰ ਦੇਣ ਵਾਲ਼ਾ ਮਾਮਲਾ