ਕਵਿਤਾ/ਗੀਤ/ਗਜ਼ਲ

ਗਜ਼ਲ (ਜਦ ਤਕ ਸਾਸ ਗਿਰਾਸ ਨੇ ਚਲਦੇ)

ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ,
ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ।

ਛੱਡ ਸ਼ਿਕਵੇ, ਸ਼ੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜ਼ਾ ’ਚ ਜਰੀਏ,
ਕਾਦਰ ਦੀ ਕੁਦਰਤ ਨੂੰ ਤੱਕੀਏ, ਖ਼ੁਸ਼ ਹੋਈਏ ਸਿਜਦੇ ਕਰ ਕਰ ਕੇ।

ਖਾਲਸਾ

ਖਾਲਸਾ ਅੰਮ੍ਰਿਤ ਛਕਣ ਵਾਲਾ
ਪੂਰਨ ਗੁਰ ਸਿੱਖ ਹੁੰਦਾ ਹੈ
ਖਾਲਸਾ ਇੱਕ ਵੱਖਰੀ ਪਛਾਣ
ਵਾਲੀ ਪੂਰਨ ਦਿੱਖ ਹੁੰਦਾ ਹੈ

ਖਾਲਸਾ ਪੰਜ ਕੱਕਿਆ ਦਾ ਧਾਰੀ
ਗੁਰੂ ਦੀ ਦਿੱਤੀ ਹੋਈ ਮੱਤ ਹੁੰਦਾ ਹੈ
ਖਾਲਸਾ ਮੈਲੀ ਬੁੱਧ ਰਹਿਤ ਸ਼ੁੱਧ
ਆਕਾਲ ਪੁਰਖ ਦਾ ਤੱਤ ਹੁੰਦਾ ਹੈ

ਗਜ਼ਲ

ਫੁੱਲ ਬਣ ਨਾ ਖਾਰ ਬਣ ਤੂੰ।
ਦੁਸ਼ਮਣ ਨਹੀਂ ਯਾਰ ਬਣ ਤੂੰ।

ਵੇਖ ਦੁੱਖੀ ਨੂੰ ਦੁੱਖ ਵੰਡਾ,
ਸਭ ਦਾ ਗ਼ਮਖਾਰ ਬਣ ਤੂੰ।

ਜਾਬਰਾਂ ਦੇ ਮੂਹਰੇ ਅੜ,
ਸੱਚ ਦਾ ਸਰਦਾਰ ਬਣ ਤੂੰ।

ਨ੍ਹੇਰ ਨੂੰ ਜੇ ਖਤਮ ਕਰਨਾ,
ਮੱਘਦਾ ਅੰਗਾਰ ਬਣ ਤੂੰ।

ਨਿਮਰਤਾ

ਨੀਵੇਂ ਰਹਿਕੇ ਚੱਲ ਬੰਦਿਆਂ
ਸਮੇਂ ਦੀ ਸੱਟ ਕਰਾਰੀ ਐ
ਆਪਣੇ ਦਮ ਤੇ ਜਿਊਣਾ ਮਾੜਾ ਨਹੀਂ
ਪਰ ਬਹੁਤੀ ਮੈਂ ਵੀ ਮਾੜੀ ਐ

ਸਾਰਾ ਬਾਗ ਆਪਣਾ ਸੀ
ਹਵਾ ਆਈ ਤੋਂ ਪਤਾ ਲੱਗਿਆ ਐ
ਸੁੱਕੇ ਪੱਤਿਆਂ ਤੇ ਹੱਕ ਆਪਣਾ ਨਹੀਂ
ਜਦੋਂ ਹਵਾ ਤੂਫਾਨ ਆ ਕੇ ਗੱਜਿਆ ਏ

ਮਹਿਕ ਪੰਜਾਬ ਦੀ

ਸਭ ਧਰਮਾਂ ਦਾ ਖਿੜਿਆ ਗੁਲਦੱਸਤਾ
ਪਾਣੀ ਪੰਜ-ਆਬ ਦਾ
ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ
ਜੇਕਰ ਬਾਣੀ ਦੇ ਲੜ ਲਗ ਜਾਵੇ
ਹਰ ਗੱਭਰੂ ਮੇਰੇ ਪੰਜਾਬ ਦਾ

ਪਿਆਰ ਦਾ ਪੈਗਾਮ

ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ

ਨਵੀਂ ਜਮਾਤ

ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ।
ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ।
ਪੀ.ਟੀ.ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ।
ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ।
ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਵਰਦੀ ਦੇ ਨਾਲ, ਵੇਂਹਦੇ ਨਹੁੰਆਂ ਦੀ ਕਟਾਈ।
ਬੜਾ ਸੋਹਣਾ ਕਮਰਾ ਜੋ, ਨਵਾਂ ਸਾਨੂੰ ਮਿਲਿਆ।
ਰੰਗ-ਬਰੰਗੇ ਚਾਰਟ ਵੇਖ, ਮਨ ਸਾਡਾ ਖਿਲਿਆ।

ਯਾਦਾਂ ਦੀ ਖੁਸ਼ਬੋਈ

ਉਹ ਕਿਨਾਂ ਸੋਹਣਾ ਸਮਾਂ ਸੀ
ਜਦੋਂ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾਂ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ

(ਗੀਤ) ਮੁਟਿਆਰਾਂ

ਅੱਜ ਸੋਹਲ ਨਹੀਂ ਮੁਟਿਆਰਾਂ ਦੇਸ ਪੰਜਾਬ ਦੀਆਂ
ਇਹ ਖਿੜੀਆਂ ਨੇ ਗੁਲਜ਼ਾਰਾਂ ਦੇਸ ਪੰਜਾਬ ਦੀਆਂ

ਕਦੇ ਪੰਜਾਬਣ ਤੜਕੇ ਉੱਠ ਸੀ ਦਹੀਂ ਨੂੰ ਦੇਂਦੀ ਗੇੜੇ
ਗੋਰਿਆਂ ਹੱਥਾਂ ਵਿਚ ਨੱਚਦੇ ਸੀ ਗੋਲ਼ ਮੱਖਣ ਦੇ ਪੇੜੇ
ਮੱਝੀਆਂ ਤੇ ਗਾਵਾਂ ਦੇ ਦੁੱਧ ਦੀਆਂ ਨਿੱਤ ਕੱਢਦੀ ਸੀ ਧਾਰਾਂ
ਦੇਸ ਪੰਜਾਬ ਦੀਆਂ....

ਤੂੰਬੀ ਦਾ ਸੌਦਾਗਰ ਨਿਰਮਲ ਭੜਕੀਲਾ

ਅੱਜ ਤੂੰਬੀ ਪਾਉਂਦੀ ਵੈਣ
ਮੈਨੂੰ ਛੱਡ ਤੁਰ ਗਿਆ
ਬਾਬਾ  ਨਿਰਮਲ ਭੜਕੀਲਾ
ਸੁਰ ਮੱਧਮ ਅੱਜ ਪੈ ਗਈ
ਮੌਤ ਨੇ ਦਰ ਮੱਲ ਲਈ
ਨਾ ਰੁਕੀ ਵੇਖਿਆ ਕਰ ਹੀਲਾ