ਯਾਦਾਂ ਦੀ ਖੁਸ਼ਬੋਈ

ਉਹ ਕਿਨਾਂ ਸੋਹਣਾ ਸਮਾਂ ਸੀ
ਜਦੋਂ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾਂ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ

ਅੰਬੀਂ ਦੀ ਛਾਂਵੇ ਬਹਿ ਕੱਠੀਆਂ ਅਸੀਂ
ਲਾਈਆਂ ਸੀ ਝਾਲਰਾਂ ਪੱਖੀਆਂ ਨੂੰ
ਇੱਕ ਦੂਜੀ ਨਾਲ ਗੱਲਾਂ ਕਰ ਕਰਕੇ
ਚੇਤਾ ਆਉਦਾਂ ਖਿੜ ਖਿੜ ਹੱਸੀਆਂ ਨੂੰ
ਗਲੀ ਚ ਮਾਰ ਸੋਹਣਿਆ ਗੇੜਾ ਵੇ
ਦਰਸ਼ਣ ਦੇ ਜਾ ਔਸੀਆਂ ਪਾ ਪਾ ਹਾਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾ ਵੇਲਾਂ ਬੂਟੀਆਂ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ

ਰਾਤਾਂ ਨੂੰ ਬੁਣੀਆਂ ਦਰੀਆਂ ਸੀ
ਲਾ ਰੰਗ ਬਰੰਗੀਆਂ ਅੱਟੀਆਂ ਸੀ
ਤਾਣਾ ਪੇਟਾ ਤਣ ਤਣ ਕੇ
ਖੂਬ ਚਲਾਈਆਂ ਫੱਟੀਆਂ ਹੱਬੀਆਂ ਸੀ
ਮਾਂ ਅੱਖੀਆਂ ਵੀ ਘੂਰ ਨਾਲ ਸਮਝਾਉਂਦੀ ਸੀ
ਆਪਣੀ ਧੀ ਕਵਾਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾ ਵੇਲਾਂ ਬੂਟੇ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲੇ ਸ਼ਿੰਗਾਰੀ ਨੂੰ

ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋਂ ਤਿਰਿਝਣਾਂ ਦੇ ਵਿੱਚ ਕੱਤਦੀ ਸੀ
ਜਦੋਂ ਯਾਦ ਆਵੇ ਸੋਹਣੇ ਸੱਜਣਾ ਦੀ
ਆਪੇ ਗੱਲ ਕਰ ਖਿੜ ਖਿੜ ਹੱਸਦੀ ਸੀ
ਰੀਝਾਂ ਨਾਲ ਬਾਬਲ ਤੋਰਿਆ ਸੀ
ਆਪਣੀ ਧੀ ਕੁਵਾਰੀ ਨੂੰ
ਉਹ ਕਿੰਨਾਂ ਸੋਹਣਾ ਸਮਾਂ ਸੀ
ਜਦੋ ਪੰਜਾਬਣ ਕੱਢਦੀ ਸੀ ਫੁਲਕਾਰੀ ਨੂੰ
ਪਾ ਵੇਲਾਂ ਬੂਟੇ ਤੋਪੇ ਮੱਖੀਆਂ ਦੇ
ਵੇਖੇ ਵਾਰ ਵਾਰ ਰੀਝਾਂ ਨਾਲ ਸ਼ਿੰਗਾਰੀ ਨੂੰ


ਗੁਰਚਰਨ ਸਿੰਘ ਧੰਜੂ