ਕਵਿਤਾ/ਗੀਤ/ਗਜ਼ਲ

ਗਜ਼ਲ

ਸਦਾ ਲਗਦੀ ਏ ਚੰਗੀ ਸਾਨੂੰ ਪਿਆਰਿਆਂ ਦੀ ਗੱਲ।
ਜਦੋਂ ਕਰਦੇ ਉਹ ਅਜਬ ਨਜਾਰਿਆਂ ਦੀ ਗੱਲ।

ਹੁੰਦੀ ਕਾਬਲੇ ਤਾਰੀਫ ਉਸ ਨਦੀ ਦੀ ਹੈ ਚਾਲ,
ਜਿਹੜੀ ਮੰਨ ਕੇ ਹੈ ਚਲਦੀ ਕਿਨਾਰਿਆਂ ਦੀ ਗੱਲ।

ਜਿਹਨਾਂ ਸਿਖੀ ਤਰਕੀਬ ਕਿੱਦਾਂ ਜਿੰਦਗੀ ਬਿਤਾਉਣੀ,
ਕਦੇ ਮਨਦੇ ਨਾ ਬੰਦਿਆਂ ਹੰਕਾਰਿਆਂ ਦੀ ਗੱਲ।

ਜਿਹੜੇ ਆਸਾਵਾਦੀ ਹੋਣ, ਕਦੇ ਨੇਰ੍ਹੇ ‘ਚ ਨਾ ਰੋਣ,
ਰਹਿਣ ਕਰਦੇ ਉਹ ਚਾਨਣ ਮਨਾਰਿਆਂ ਦੀ ਗੱਲ।

ਮਨਮਾਨੀਆਂ

ਮੈਂ-ਮੇਰੀ ਨੂੰ ਮਾਰ ਕੇ, ਕਿਤੇ ਦੂਰ ਵਗਾਹ ਕੇ ਸੁੱਟ।
ਨਾਮ ਹਰੀ ਦੇ ਭਰੇ ਖਜਾਨੇ, ਤੂੰ ਜਿੰਨੇ ਮਰਜੀ ਲੁੱਟ।
‘ਕੱਲੇ ਆਏ, ‘ਕੱਲੇ ਜਾਣਾ, ਜੱਗ ਤੇ ਬਣਦਾ ਕਰਜ ਚੁਕਾਣਾ,
ਕੰਮ ਕੌਮ ਦੇ ਆ ਲਾਂਬੜਾ, ਏਥੋਂ ਕੁਝ ਵੀ ਨਾਲ ਨੀਂ ਜਾਣਾ।
ਪਿਆਰ, ਮੁਹੱਬਤ ਵੰਡ ਸਭ ਨੂੰ ਤੇ ਪੁੱਟ ਨਫਰਤ ਦਾ ਪੌਦਾ,
ਝੂਠੇ ਵਣਜਾਂ ਤੋਂ ਕੀ ਲੈਣਾ, ਤੂੰ ਕਰ ਕੋਈ ਸੱਚਾ ਸੌਦਾ।
ਵੇ ਸੁਣ ਦਿਲ ਜਾਨੀਆਂ! ਮੈਂ ਤੇਨੂੰ ਸਮਝਾਨੀ ਆਂ
ਨਾਂ ਕਰ ਮਨਮਾਨੀਆਂ, ਤੂੰ ਛੱਡ ਬੇਈਮਾਨੀਆਂ

ਚਿੜੀ ਦਾ ਆਲ੍ਹਣਾ 

ਤੀਲਾ ਤੀਲਾ ਕਰਕੇ ਇਕੱਠਾ ਚਿੜੀ ਆਲ੍ਹਣਾ ਬਣਾਉਂਦੀ ਰਹੀ 

ਢਿੱਡੋ ਭੁੱਖੀ ਭਾਨੀ ਰਹਿਕੇ ਟਾਹਣੀ ਵਿੱਚ ਜੁਗਾੜ ਲਾਉਂਦੀ ਰਹੀ

ਚੁੰਝ ਨਾਲ ਪੱਤੇ ਕਰਕੇ ਪਾਸੇ ਕੰਡਿਆਂ ਵਿੱਚ ਸਿਰ ਫਸਾਉਂਦੀ ਰਹੀ

ਆਲ੍ਹਣੇ ਦੇ ਵਿੱਚ ਰੱਖੇ ਆਂਡੇ ਕਾਵਾਂ ਕੋਲੋਂ  ਬਚਾਉਂਦੀ ਰਹੀ 

ਪਤਾ ਨਾ ਲੱਗਾ ਵਕਤ ਚੰਦਰੇ ਦਾ, ਕੋਈ ਟਾਹਣੀ ਵੱਢ ਕੇ ਲੈ ਗਿਆ

ਟੁੱਟ ਗਏ ਆਂਡੇ ਥਲੇ ਡਿੱਗ ਕੇ ਆਲ੍ਹਣਾ  ਤੀਲਾ ਤੀਲਾ ਹੋ ਗਿਆ

ਕੌਣ ਕਰੇਗਾ ਵਾਤਾਵਰਨ ਦੀ ਸੰਭਾਲ

ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਨਹਿਰਾਂ ਦੇ ਵਿੱਚ ਜ਼ਹਿਰ ਘੁਲ ਗਿਆ
ਇਨਸਾਨ ਆਪਣੇ ਫਰਜ਼ ਹੀ ਭੁੱਲ
ਖਾਦਾਂ ਤੇ ਸਪਰੇਆਂ ਨੇ ਫੜਕੇ
ਦਿੱਤੀ ਸੋਨੇ ਵਰਗੀ ਧਰਤੀ ਗਾਲ
ਸਾਡੇ ਸਾਰਿਆ ਅੱਗੇ ਇੱਕੋ ਸਵਾਲ
ਕੌਣ ਕਰੇਗਾ ਵਾਤਾਵਰਨ ਦੀ ਸੰਭਾਲ
ਰੁੱਖ ਵੱਢੀਏ ਜ਼ਿਆਦਾ ਲਾਈਏ ਘੱਟ
ਸਿੱਧੀ ਧਰਤੀ ਦੀ ਹਿੱਕ ਉਤੇ ਵੱਜੇ ਸੱਟ
ਹੋ ਚਲਿਆ ਧੂੰਏ ਨਾਲ ਅੰਬਰ ਕਾਲਾ
ਏਧਰ ਨਾ ਕਿਸੇ ਦਾ ਕੋਈ ਖਿਆਲ

ਹੌਲੀ ਹੌਲੀ ਕਰਕੇ 

ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ 

ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ 

ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ 

ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ

ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉੱਡ ਜਾਣੀ 

ਨਿੰਮਾਂ, ਬੋਹੜਾਂ  ਤੇ ਪਿੱਪਲਾਂ ਹੋਈ ਗੱਲ ਪੁਰਾਣੀ 

ਪਿੰਡਾਂ ਦੀਆਂ ਸੱਥਾ ਵਿੱਚ ਬੈਠਦੀ ਨਾ  ਬਜ਼ੁਰਗਾਂ ਦੀ ਢਾਣੀ 

ਪਿੱਪਲੀ ਪੀਂਘ ਨਾ ਝੂਟਦੀ  ਕੋਈ ਧੀ ਧਿਆਣੀ 

ਆਖਰਕਾਰ ਰੁੱਖ ਬੋਲ ਪਿਆ 

ਨਾ ਤੂੰ ਲਾਇਆ ਮੈਨੂੰ

ਨਾ ਤੂੰ ਪਾਣੀ ਪਾਇਆ ਮੈਨੂੰ 

ਬਸ ਵੱਢਣ ਹੀ ਤੂੰ ਆਇਆ ਮੈਨੂੰ 

ਲਗਦਾ ਏ ਇਸ ਗੱਲ ਦਾ ਪਤਾ ਨਹੀਂ ਤੈਨੂੰ 

ਹੋ ਸਕਦਾ ਏ ਕਿ ਪਤਾ ਲਗੇ ਵੀ ਨਾ ਤੈਨੂੰ 

ਤੁਹਾਡੇ ਜੀਣ ਵਾਸਤੇ ਆਕਸੀਜਨ ਦੇਣੀ ਪੈਂਦੀ ਏ ਮੈਨੂੰ 

ਮੇਰੀ ਹੋਂਦ ਨੂੰ ਖਤਮ ਤੂੰ ਕਰਕੇ 

ਫਿਰ ਕਿਹੜਾ ਸੌਂ ਜਾਵੇਗਾਂ ਢਿੱਡ ਤੂੰ ਭਰਕੇ 

ਦਸ ਭਲਿਆ ਕੀ ਲੈ ਜਾਵੇਗਾ ਤੂੰ  ਹਿੱਕ ਤੇ ਧਰਕੇ 

ਸਭ ਕੁੱਝ ਇੱਥੇ ਰਹਿ ਜਾਣਾ 

ਉੜਾ ਐੜਾ ਈੜੀ

ਬਹੁਤੇ ਲੋਕੀਂ ਭੁੱਲਦੇ ਜਾਂਦੇ, ਅੱਜਕਲ ਉੜਾ ਐੜਾ ਈੜੀ 

ਘਰਾਂ ਦੇ ਵਿੱਚ ਨਾ ਮੰਜੇ ਲੱਭਦੇ ,ਨਾ ਵੇਖਣ ਨੂੰ ਪੀਹੜੀ  

ਐਨੇ ਲੋਕਾਂ ਦੇ ਗੁਸੇ ਵੱਧ ਗਏ ,ਬੈਠੇ ਘਰ ਘਰ ਤੋਪਾਂ ਬੀੜੀ

ਘਰ ਲੋਕਾਂ ਨੇ ਖੁਲੇ ਕਰ ਲਏ, ਪਰ ਸੋਚ ਕਰ ਲਈ ਭੀੜੀ 

ਜ਼ਹਿਰਾਂ ਨੇ ਜਾਨਵਰ ਖਾ ਲਏ, ਭੌਣ ਲੱਭਦੀ ਫਿਰਦੀ ਕੀੜੀ 

ਅਮੀਰ ਗਰੀਬਾਂ ਨੂੰ ਨਾ ਵੇਖ ਸੁਖਾਦੇ, ਜਾਂਦੇ ਕੋਹਲੂ ਵਾਂਗੂੰ ਪੀੜੀ 

ਖੇਤਾਂ ਦੇ ਵਿੱਚ  ਬੋਹਲ ਨਾ ਲੱਭਦੇ, ਨਾ ਮਿਲੇ ਬੱਚਿਆਂ ਨੂੰ ਰੀੜੀ 

ਚੰਗੇ ਜੀਵਨ ਦਾ ਆਧਾਰ

ਚੰਗੇ ਜੀਵਨ ਦਾ ਆਧਾਰ, ਨਿਰਮਲ ਸੋਚ ਤੇ ਸੁੱਧ ਵਿਚਾਰ।

ਨਵਾਂ ਸਾਲ ਮੁਬਾਰਕ

ਮੁਬਾਰਕਾਂ ! ਮੁਬਾਰਕਾਂ !! ਮਬਾਰਕਾਂ !!!

ਦਾਤਾਂ

ਬਿਨ ਮੰਗਿਆਂ ਦਾਤਾਂ ਤੂੰ ਦੇਣ ਵਾਲਾ ,