ਉੜਾ ਐੜਾ ਈੜੀ

ਬਹੁਤੇ ਲੋਕੀਂ ਭੁੱਲਦੇ ਜਾਂਦੇ, ਅੱਜਕਲ ਉੜਾ ਐੜਾ ਈੜੀ 

ਘਰਾਂ ਦੇ ਵਿੱਚ ਨਾ ਮੰਜੇ ਲੱਭਦੇ ,ਨਾ ਵੇਖਣ ਨੂੰ ਪੀਹੜੀ  

ਐਨੇ ਲੋਕਾਂ ਦੇ ਗੁਸੇ ਵੱਧ ਗਏ ,ਬੈਠੇ ਘਰ ਘਰ ਤੋਪਾਂ ਬੀੜੀ

ਘਰ ਲੋਕਾਂ ਨੇ ਖੁਲੇ ਕਰ ਲਏ, ਪਰ ਸੋਚ ਕਰ ਲਈ ਭੀੜੀ 

ਜ਼ਹਿਰਾਂ ਨੇ ਜਾਨਵਰ ਖਾ ਲਏ, ਭੌਣ ਲੱਭਦੀ ਫਿਰਦੀ ਕੀੜੀ 

ਅਮੀਰ ਗਰੀਬਾਂ ਨੂੰ ਨਾ ਵੇਖ ਸੁਖਾਦੇ, ਜਾਂਦੇ ਕੋਹਲੂ ਵਾਂਗੂੰ ਪੀੜੀ 

ਖੇਤਾਂ ਦੇ ਵਿੱਚ  ਬੋਹਲ ਨਾ ਲੱਭਦੇ, ਨਾ ਮਿਲੇ ਬੱਚਿਆਂ ਨੂੰ ਰੀੜੀ 

ਮਾਂ ਬੋਲੀ ਨੂੰ ਬਚਾਈਏ ਜਸਵਿੰਦਰਾ, ਜਿਹੜੀ ਬੱਚ ਗਈ ਮਾੜੀ ਧੀੜੀ।