ਕਲਮ

ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾਂ
ਜੇਕਰ ਕਲਮ ਸੱਚ, ਲਿਖਣਾਂ ਜਾਣਦੀ ਏ
ਲਾਵੇ ਮਨ ਤੇ ਕਲਮ ਇਹ, ਸੱਟ ਡੂੰਘੀਂ
ਲੱਗੀ ਰਹੇ ਸਦਾ ਤੜਫ਼, ਤੜਫਾਣ ਦੀ ਏ

ਕਲਮ ਜਦੋਂ ਲਿਖਣ ਲਗੇ, ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ
ਪੈਣ ਪ੍ਰੀਤਾਂ ਸੋਹਣੇ ਸੱਜਣਾ ਨਾਲ ਗੂੜੀਆ ਨੇ
ਸੁੰਨੇ ਥਾਵਾਂ ਤੇ ਮਿਲਣ ਦੀ ਹਾਮੀ ਫੇਰ ਭਰਦੀ

ਬਾਲ ਜਵਾਨ ਬਿਰਧ ਜਦੋਂ ਹੋਵੇ ਅਵਸਥਾ
ਸਿਆਸਤ ਰਿਸਵਤਾ ਨਸ਼ਿਆ ਨੂੰ ਲਿਖਦੀ ਏ
ਸਮੇਂ ਦੀ ਹਿੱਕ ਤੇ ਸਵਾਰ ਹੋਕੇ ਪੂਰਾ ਸੱਚ ਲਿਖੇ
ਜਿਹੜੀ ਅੱਖਾਂ ਦੇ ਮੂਹਰੇ ਵਾਪਰ ਗੱਲ ਦਿਸਦੀ ਏ

ਨਾਮ ਰੰਗ ਤੇ ਧਾਰਮਿਕ ਰੰਗ ਖੂਬਸੂਰਤ ਸੋਹਣਾ
ਖੂਬਸੂਰਤ ਸ਼ਬਦਾ ’ਚ ਕਲਮ ਪਰੋਣਾ ਜਾਣਦੀ ਏ
ਆਤਮਿਕ ਅਧਿਅਤਕ ਵਿਸ਼ਿਆ ਨੂੰ ਜਦੋਂ ਸ਼ੋਹੇ
ਪਰਮਾਤਮਾ ਦੇ ਸਾਰਿਆ ਰੰਗਾਂ ਨੂੰ ਫਿਰ ਮਾਣਦੀ ਏ

ਗੁਰਚਰਨ ਸਿੰਘ ਧੰਜੂ