ਮਾਲਵਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ
ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾ ਵਿਖੇ ਐਸ, ਐਸ, ਪੀ ਹਰਜੀਤ ਸਿੰਘ ਆਈ ਪੀ ਐਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਐਜੂਕੇਸ਼ਨ ਸੈਲ ਦੇ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਪਿ੍ੰਸੀਪਲ ਸੰਜੀਵ ਕੁਮਾਰ ਮੈਣੀ ਦੀ ਅਗਵਾਈ ਵਿੱਚ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ....
ਐਸ ਸੀ.ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਸਲਾਨਾ ਜਰਸੀਆਂ ਬੂਟ ਸਮਾਗਮ ਕਰਵਾਇਆ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਧੰਨ ਸ੍ਰੀ ਗੂਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਸ ਸੀ.ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਗਰੀਬ ਸਕੂਲੀ ਬੱਚਿਆਂ ਲਈ ਮੁਫਤ ਜਰਸੀਆਂ ਬੂਟ ਸਮਾਗਮ ਖਾਲਸਾ ਹਾਈ ਸਕੂਲ (ਲੜਕੇ)ਨੇੜੇ ਮਾਂਈ ਜੀਨਾਂ ਜਗਰਾਉ ਵਿਖੇ ਕਰਵਾਇਆ ਗਿਆ ਜਿਸ ਵਿੱਚ 200 ਬੱਚਿਆ ਨੂੰ ਬੂਟ ਜਰਸੀਆਂ ਵੰਡੀਆ ਗਈਆ।ਇਸ ਸਮਾਗਮ ਤੇ ਐਸ.ਪੀ ਹਰਿੰਦਰਪਾਲ ਸਿੰਘ ਪਰਮਾਰ,ਕਾਰਜ ਸਾਧਕ ਅਫਸਰ ਮਨੋਹਰ ਸਿੰਘ, ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਤੇ ਟਹਿਲ....
ਅਦਾਲਤ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 7 ਮਹੀਨੇ ਬਾਅਦ ਥਾਰ ਗੱਡੀ ਪਰਿਵਾਰ ਨੂੰ ਸੌਂਪੀ
ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤਕਰੀਬਨ 7 ਮਹੀਨੇ ਬਾਅਦ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ, ਜੋ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਬਣ ਕੇ ਰਹਿ ਗਈ, ਉਨ੍ਹਾਂ ਦੇ ਪਰਿਵਾਰ ਨੂੰ ਮਿਲ ਗਈ ਹੈ। ਭਾਵੇਂ ਕਿ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਅਤੇ ਪਿਸਤੌਲ ਸੌਂਪ ਦਿੱਤੇ ਗਏ ਹਨ, ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਗੱਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਦਲਾਅ ਨਾ ਲਿਆਂਦਾ ਜਾਵੇ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ....
ਪੁਲਿਸ ਨੇ 6 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਕੀਤਾ ਗ੍ਰਿਫ਼ਤਾਰ
ਲੁਧਿਆਣਾ : ਪੁਲਿਸ ਨੇ 6 ਸਾਲਾ ਬੱਚੀ ਦੇ ਬਲਾਤਕਾਰ ਮਾਮਲੇ ’ਚ ਕੁਝ ਹੀ ਸਮੇਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੁਗਰੀ ਇਲਾਕੇ ਵਿੱਚ ਰਹਿਣ ਵਾਲੀ ਮਸੂਮ ਬੱਚੀ ਨੂੰ ਆਰੋਪੀ ਨੇ ਟੋਫੀ ਦੇਣ ਦਾ ਲਾਲਚ ਦੇ ਕੇ ਆਟੋ ਵਿਚ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਨੂੰ ਆਟੋ ਵਿਚ ਲਿਜਾਣ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਸਮੇਂ ਵਿੱਚ ਬਲਾਤਕਾਰ ਦੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ....
ਕੇਂਦਰੀ ਮੰਤਰੀ ਨੂੰ ਵਫ਼ਦ ਨੇ 6ਵੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਲਈ ਦਿੱਤਾ ਸੱਦਾ ਪੱਤਰ
ਮੋਹਾਲੀ : ਅੱਜ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਇਕ ਵਫ਼ਦ ਨੇ ਡਾ. ਰਜਿੰਦਰ ਸਿੰਘ ਸੋਹਲ ਕਾਰਜਕਾਰੀ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕੇਂਦਰੀ ਖੇਡ ਅਤੇ ਯੂਥ ਮਾਮਲਿਆਂ ਦੇ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨਾਲ ਐੱਨ.ਆਈ.ਐਸ. ਪਟਿਆਲਾ ਵਿਖੇ ਮੁਲਾਕਾਤ ਕੀਤੀ। ਇਸ ਬਾਰੇ ਡਾ. ਰਜਿੰਦਰ ਸਿੰਘ ਸੋਹਲ ਨੇ ਮੋਹਾਲੀ ਵਿਖੇ ਦੱਸਿਆ ਕਿ 6ਵੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜੋ ਕਿ ਦਿੱਲੀ ਦੇ ਕਾਮਨਵੈਲਥ ਵਿਲੇਜ ਵਿਖੇ ਆਗਾਮੀ 26-27 ਦਸੰਬਰ ਨੂੰ ਹੋਣ ਜਾ ਰਹੀ ਹੈ ਦੇ ਸਿਲਸਿਲੇ ਵਿੱਚ ਵਫਦ ਨੇ ਉਨ੍ਹਾਂ....
"ਐਥਲੀਟਾਂ ਨੂੰ ਸਭ ਤੋਂ ਵਧੀਆ ਸੰਭਵ ਸੁਵਿਧਾਵਾਂ ਪ੍ਰਦਾਨ ਕਰਨਾ ਸਰਕਾਰ ਦੀ ਕੋਸ਼ਿਸ਼ ਹੈ : ਕੇਂਦਰੀ ਖੇਡ ਮੰਤਰੀ
ਕੇਂਦਰੀ ਖੇਡ ਮੰਤਰੀ ਠਾਕੁਰ ਨੇ ਸਪੋਰਟਸ ਅਥਾਰਿਟੀ ਆਫ ਇੰਡੀਆ ਐੱਨ.ਐੱਸ.ਐੱਨ.ਆਈ.ਐੱਸ ਦਾ ਕੀਤਾ ਦੌਰਾ ਪਟਿਆਲਾ : ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਪਟਿਆਲਾ ਵਿੱਚ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ (ਐੱਨਐੱਸਐੱਨਆਈਐੱਸ) ਦਾ ਦੌਰਾ ਕੀਤਾ ਅਤੇ 300 ਬੈੱਡਾਂ ਵਾਲੇ ਨਵੇਂ ਹੋਸਟਲ ਦਾ ਉਦਘਾਟਨ ਕੀਤਾ, ਜਿਸ ਦੀ ਉਸਾਰੀ ਵਿੱਚ 26.77 ਕਰੋੜ ਰੁਪਏ ਦੀ ਲਾਗਤ ਆਈ ਹੈ। ਮੰਤਰੀਆਂ ਨੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ....
ਜ਼ੀਰਾ ਵਿਖੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਜ਼ੀਰਾ (ਫਿਰੋਜ਼ਪੁਰ) : ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਫੈਕਟਰੀ ਜ਼ੀਰਾ ਦੇ ਬਾਹਰ ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਚੱਲ ਰਹੇ ਧਰਨੇ ਦੇ ਸਾਰਥਕ ਹੱਲ ਲਈ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਨੂੰ ਮੰਨਣ ਲਈ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਗੱਲਬਾਤ ਦੇ ਸੱਦੇ ਅਤੇ ਇਸ ਦੇ ਹਰ ਸਾਰਥਕ ਹੱਲ ਲਈ ਬੀਤੀ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਧਰਨਾਕਾਰੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਬੜੀ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ। ਜਿਸ ਵਿੱਚ....
ਕੌਸਲਰ ਮੁਹੰਮਦ ਇਮਰਾਨ ਸੋਨੀਆ ਬਿ੍ਰਗੇਡ ਦੀ ਮੁਸਲਿਮ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ
ਕਾਂਗਰਸ ਦੀ ਇਕਾਈ ਕੁੱਲ ਹਿੰਦ ਸੋਨੀਆ ਬਿ੍ਰਗੇਡ ਵਲੋਂ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ : ਮੁਹੰਮਦ ਇਮਰਾਨ ਰਾਏਕੋਟ (ਚਮਕੌਰ ਸਿੰਘ ਦਿਓਲ ) : ਕਾਂਗਰਸ ਦੀ ਇਕਾਈ ਕੁੱਲ ਹਿੰਦ ਸੋਨੀਆ ਬਿ੍ਰਗੇਡ ਵਲੋਂ ਸ਼ਹਿਰ ਦੇ ਕੌਂਸਲਰ ਅਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਇਮਰਾਨ ਖਾਨ ਨੂੰ ਸੋਨੀਆ ਬਿ੍ਰਗੇਡ ਦੇ ਮੁਸਲਿਮ ਵਿੰਗ ਦਾ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ। ਇਸ ਸਬੰਧੀ ਸੋਨੀਆ ਬਿ੍ਰਗੇਡ ਦੇ ਕੌਮੀ ਜਨ. ਸਕੱਤਰ ਨਿਰਮਲ ਸਿੰਘ ਤਲਵੰਡੀ ਵਲੋਂ ਮੁਹੰਮਦ ਇਮਰਾਨ ਖਾਨ ਨੂੰ ਨਿਯੁਕਤੀ ਪੱਤਰ....
ਸਾਬਕਾ ਵਿੱਤ ਮੰਤਰੀ ਬਾਦਲ ਨੇ ਕੀਤੀ ਨਵਜੋਤ ਸਿੰਘ ਸਿੱਧੂ ਨਾਲ ਜੇਲ੍ਹ ’ਚ ਮੁਲਾਕਾਤ
ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਪਟਿਆਲਾ ਜੇਲ੍ਹ ਵਿੱਚ ਸਜਾ ਕੱਟ ਰਹੇ ਹਨ ਨਾਲ ਅੱਜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਕਾਤ ਕਰਨ ਲਈ ਅਚਾਨਕ ਪਟਿਆਲਾ ਪੁੱਜੇ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਤਕਰੀਬਨ ਨਵਜੋਤ ਸਿੰਘ ਸਿੱਧੂ ਡੇਢ ਘੰਟਾ ਦੇ ਕਰੀਬ ਗੱਲਬਾਤ ਕੀਤੀ। 26 ਜਨਵਰੀ ਨੂੰ ਹੋਣਗੇ ਜੇਲ੍ਹ ਤੋਂ ਰਿਹਾਅ : ਸਾਬਕਾ ਪ੍ਰਧਾਨ ਨਵਜੋਤ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਰੋਡ ਰੇਂਜ ਦੇ ਮਾਮਲੇ ’ਚ ਇੱਕ ਸਾਲ ਦੀ ਸਜਾ ਸੁਣਾਈ ਸੀ....
50ਵਾਂ ਸਲਾਨਾ ਦਸ਼ਮੇਸ਼ ਖੇਡ ਮੇਲਾ ਟੂਰਨਾਮੈਂਟ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਉਣ ਦਾ ਫੈਸਲਾ
ਰਾਏਕੋਟ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਦੀ ਇਕ ਮੀਟਿੰਗ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਪ੍ਰਧਾਨ ਬਲਰਾਜ ਸਿੰਘ ਮੋਦੀ ਕੈਨੇਡਾ, ਸਕੱਤਰ ਮਹਿੰਦਰਪਾਲ ਸਿੰਘ ਸਿੱਧੂ ਕੈਨੇਡਾ, ਰਣਧੀਰ ਸਿੰਘ ਗਰੇਵਾਲ ਕੈਨੇਡਾ, ਮਹਿੰਦਪਾਲ ਸਿੰਘ ਕੈਨੇਡਾ ਸ਼ਿੰਦਾ ਬਾਬਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਸਲਾਨਾ ਖੇਡ ਮੇਲਾ ਕਰਵਾਉਣ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਬੰਧੀ....
ਰਾਏਕੋਟ ਵਿਖੇ ਸ੍ਰੀ ਸ਼ਿਵ ਮੰਦਿਰ ਦੇ ਗੁੰਬਦ ’ਚ ਟਾਇਲਾਂ ਲਗਾਉਣ ਦੀ ਸ਼ੁਰੂਆਤ
ਰਾਏਕੋਟ (ਚਮਕੌਰ ਸਿੰਘ ਦਿਓਲ) : ਸ਼ਹਿਰ ਦੇ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ’ਚ ਚੱਲ ਰਹੀ ਮੰਦਿਰ ਦੇ ਨਵਨਿਰਮਾਣ ਦੀ ਸੇਵਾ ਦੌਰਾਨ ਅੱਜ ਸ੍ਰੀ ਸ਼ਿਵ ਮੰਦਿਰ ਦੇ ਗੁੰਬਦ ’ਚ ਟਾਇਲਾਂ ਲਗਾਉਣ ਦੀ ਸ਼ੁਰੂਆਤ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਵਲੋਂ ਹੋਰ ਕਈ ਸਹਿਯੋਗੀ ਸੱਜਣਾਂ ਅਤੇ ਮੰਦਰ ਕਮੇਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਕਰਵਾਈ ਗਈ। ਇਸ ਤੋਂ ਪਹਿਲਾਂ ਪੰਡਤ ਮਹਿੰਦਰ ਨਾਥ ਵਲੋਂ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ, ਜਿਸ ਉਪਰੰਤ....
ਕੌਸਲਰ ਮੁਹੰਮਦ ਇਮਰਾਨ ਸੋਨੀਆ ਬਿ੍ਰਗੇਡ ਦੀ ਮੁਸਲਿਮ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ
ਰਾਏਕੋਟ (ਚਮਕੌਰ ਸਿੰਘ ਦਿਓਲ ) : ਕਾਂਗਰਸ ਦੀ ਇਕਾਈ ਕੁੱਲ ਹਿੰਦ ਸੋਨੀਆ ਬਿ੍ਰਗੇਡ ਵਲੋਂ ਸ਼ਹਿਰ ਦੇ ਕੌਂਸਲਰ ਅਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਇਮਰਾਨ ਖਾਨ ਨੂੰ ਸੋਨੀਆ ਬਿ੍ਰਗੇਡ ਦੇ ਮੁਸਲਿਮ ਵਿੰਗ ਦਾ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ। ਇਸ ਸਬੰਧੀ ਸੋਨੀਆ ਬਿ੍ਰਗੇਡ ਦੇ ਕੌਮੀ ਜਨ. ਸਕੱਤਰ ਨਿਰਮਲ ਸਿੰਘ ਤਲਵੰਡੀ ਵਲੋਂ ਮੁਹੰਮਦ ਇਮਰਾਨ ਖਾਨ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਨਿਯੁਕਤੀ ਲਈ ਉਨ੍ਹਾਂ ਮੁਹੰਮਦ ਇਮਰਾਨ ਖਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ....
ਸਿੱਖ ਕੌਮ ਅੰਦਰ ਅਜਿਹੇ ਵਾਦ-ਵਿਵਾਦ ਬੇਹੱਦ ਚਿੰਤਾਜਨਕ ਹਨ, ਮਰਯਾਦਾ ਨਾਲ ਜੁੜੇ ਮਾਮਲੇ ਬੈਠ ਕੇ ਹੱਲ ਕਰਨੇ ਚਾਹੀਦੇ ਹਨ : ਪ੍ਰਧਾਨ ਧਾਮੀ
ਰੂਪਨਗਰ : ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਰੂਪਨਗਰ ਵਿਖੇ ਹੋਈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਭਾਈ ਅਜਾਇਬ ਸਿੰਘ ਅਭਿਆਸੀ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਬੱਪੀਆਣਾ, ਭਾਈ ਅਮਰਜੀਤ ਸਿੰਘ ਚਾਵਲਾ, ਅਜਮੇਰ ਸਿੰਘ ਖੇੜਾ ਅਤੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਕਰਨੈਲ ਸਿੰਘ ਪੰਜੋਲੀ ਸ਼ਾਮਲ ਹੋਏ, ਇਸ....
ਗੁਰਦਵਾਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਖਰੂਦ ਕੀਤਾ ਅਤੇ ਖੜਦੁੰਬ ਮਚਾਇਆ, ਉਸ ਨਾਲ ਵੀ ਮਰਿਆਦਾ ਭੰਗ ਹੋਈ ਹੈ : ਬੀਰ ਦਵਿੰਦਰ ਸਿੰਘ
ਪਟਿਅਲਾ : ਪਿਛਲੇ ਦਿਨੀਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਵਿਖੇ 'ਵਾਰਿਸ ਪੰਜਾਬ' ਜਥੇਬੰਦੀ ਦੀ ਜਲੰਧਰ ਪੁੱਜੇ ਖਾਲਸਾ ਵਹੀਰ 'ਚ ਸ਼ਾਮਿਲ ਨੌਜਵਾਨਾ ਨੇ ਜੋ ਗੁਰਦਵਾਰਾ ਸਾਹਿਬ ਦੀ ਪਵਿੱਤਰ ਹਦੂਦ ਵਿੱਚ ਖਰੂਦ ਕੀਤਾ ਅਤੇ ਖੜਦੁੰਬ ਮਚਾਇਆ ਹੈ ਅਤੇ ਗੁਰਦਵਾਰਾ ਸਾਹਿਬ ਅੰਦਰ ਬਜ਼ੁਰਗਾਂ ਤੇ ਬਿਮਾਰਾਂ ਲਈ ਨੀਵੇਂ ਥਾਂ ਤੇ ਰੱਖੇ ਗਏ ਬੈਂਚਾਂ ਤੇ ਕਰਸੀਆਂ ਨੂੰ ਚੁੱਕ ਕੇ ਅੱਗਾਂ ਲਗਾਈਆਂ ਗਈਆਂ ਹਨ , ਇਸ ਹਿੰਸਕ ਵਰਤਾਰੇ ਕਾਰਨ ਗੁਰਦਵਾਰਾ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਭੰਗ ਹੋਈ ਹੈ। ਇਹ....
ਲੁਧਿਆਣਾ `ਚ 23 ਦਸੰਬਰ ਨੂੰ ਹੋਵੇਗਾ ਸਰਕਾਰ ਵੱਲੋਂ ਐਨ.ਆਰ.ਆਈ ਪੰਜਾਬੀਆਂ ਨਾਲ ਮਿਲਣੀ ਸਮਾਗਮ : ਡਾ. ਪੂਨਮਪ੍ਰੀਤ ਕੌਰ
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ 23 ਦਸੰਬਰ ਨੂੰ 4 ਜਿ਼ਲ੍ਹੇ ਲੁਧਿਆਣਾ, ਮਲੇਰਕੋਟਲਾ, ਸੰਗਰੂਰ ਅਤੇ ਬਰਨਾਲਾ ਦੇ ਐਨ.ਆਰ.ਆਈ ਪੰਜਾਬੀਆਂ ਨਾਲ ਮਿਲਣੀ ਸਮਾਗਮ ਆਯੋਜਿਤ ਕਰਕੇ ਐਨ.ਆਰ.ਆਈਜ਼ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਐਨ.ਆਰ.ਆਈ https://eservices.punjab.gov.in ਪੋਰਟਲ ਦੀ ਵਰਤੋਂ ਕਰਕੇ ਆਨਲਾਈਨ ਮੋਡ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਫੀਲਡ ਅਫ਼ਸਰ ਡਾ. ਪੂਨਮਪ੍ਰੀਤ ਕੌਰ....