ਕੌਸਲਰ ਮੁਹੰਮਦ ਇਮਰਾਨ ਸੋਨੀਆ ਬਿ੍ਰਗੇਡ ਦੀ ਮੁਸਲਿਮ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ

ਰਾਏਕੋਟ (ਚਮਕੌਰ ਸਿੰਘ ਦਿਓਲ ) : ਕਾਂਗਰਸ ਦੀ ਇਕਾਈ ਕੁੱਲ ਹਿੰਦ ਸੋਨੀਆ ਬਿ੍ਰਗੇਡ ਵਲੋਂ ਸ਼ਹਿਰ ਦੇ ਕੌਂਸਲਰ ਅਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਹੰਮਦ ਇਮਰਾਨ ਖਾਨ ਨੂੰ ਸੋਨੀਆ ਬਿ੍ਰਗੇਡ ਦੇ ਮੁਸਲਿਮ ਵਿੰਗ ਦਾ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ। ਇਸ ਸਬੰਧੀ ਸੋਨੀਆ ਬਿ੍ਰਗੇਡ ਦੇ ਕੌਮੀ ਜਨ. ਸਕੱਤਰ ਨਿਰਮਲ ਸਿੰਘ ਤਲਵੰਡੀ ਵਲੋਂ ਮੁਹੰਮਦ ਇਮਰਾਨ ਖਾਨ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਨਿਯੁਕਤੀ ਲਈ ਉਨ੍ਹਾਂ ਮੁਹੰਮਦ ਇਮਰਾਨ ਖਾਨ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਸੋਨੀਆ ਬਿ੍ਰਗੇਡ ਦੇ ਮੁਸਲਿਮ ਵਿੰਗ ਦੇ ਸੂਬਾ ਪ੍ਰਧਾਨ ਵਜ਼ੋਂ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਲਈ ਮੁਹੰਮਦ ਇਮਰਾਨ ਖਾਨ ਨੇ ਸਮੂਹ ਕਾਂਗਰਸ ਅਤੇ ਸੋਨੀਆਂ ਬਿ੍ਰਗੇਡ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੌਂਪ ਕੇ ਪਾਰਟੀ ਅਤੇ ਸੰਗਠਨ ਨੇ ਜੋ ਉਨ੍ਹਾਂ ’ਤੇ ਭਰੋਸਾ ਪ੍ਰਗਟਾਇਆ ਹੈ, ਉਹ ਇਸ ਤੇ ਪੂਰਾ ਉੱਤਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦਾ ਪ੍ਰਚਾਰ ਕਰਨਗੇ। ਇਸ ਮੌਕੇ ਪੰਜਾਬ ਸੰਗਠਨ ਮੰਤਰੀ ਪਰਮਜੀਤ ਸਿੰਘ ਟੂਸਾ, ਗੁਰਬਖਸ਼ ਸਿੰਘ ਤੁਗਲ ਸੂਬਾ ਜਨ. ਸਕੱਤਰ, ਠਾਕੁਰਜੀਤ ਸਿੰਘ ਤਾਜਪੁਰੀ, ਸੁਸ਼ੀਲ ਵਰਮਾਂ, ਸੁਖਦੇਵ ਸਿੰਘ ਸਿਵੀਆਂ ਆਦਿ ਵੀ ਹਾਜ਼ਰ ਸਨ।