50ਵਾਂ ਸਲਾਨਾ ਦਸ਼ਮੇਸ਼ ਖੇਡ ਮੇਲਾ ਟੂਰਨਾਮੈਂਟ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਉਣ ਦਾ ਫੈਸਲਾ

ਰਾਏਕੋਟ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਦੀ ਇਕ ਮੀਟਿੰਗ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਪ੍ਰਧਾਨ ਬਲਰਾਜ ਸਿੰਘ ਮੋਦੀ ਕੈਨੇਡਾ,  ਸਕੱਤਰ ਮਹਿੰਦਰਪਾਲ ਸਿੰਘ ਸਿੱਧੂ ਕੈਨੇਡਾ, ਰਣਧੀਰ ਸਿੰਘ ਗਰੇਵਾਲ ਕੈਨੇਡਾ, ਮਹਿੰਦਪਾਲ ਸਿੰਘ ਕੈਨੇਡਾ ਸ਼ਿੰਦਾ ਬਾਬਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਸਲਾਨਾ ਖੇਡ ਮੇਲਾ ਕਰਵਾਉਣ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਕਲੱਬ ਮੈਂਬਰ ਤਰਲੋਕ ਸਿੰਘ ਬਿੱਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਵਾਰ 50ਵਾਂ ਸਲਾਨਾ ਦਸ਼ਮੇਸ਼ ਖੇਡ ਮੇਲਾ ਟੂਰਨਾਮੈਂਟ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਵੇਗਾ। ਜਿਸ ਵਿੱਚ ਹਾਕੀ, ਫੁੱਟਬਾਲ, ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਂਮੈਂਟ ਦੀਆਂ ਤਾਰੀਖਾਂ ਦਾ ਐਲਾਨ ਕਲੱਬ ਦੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਾਕੀ ਕੋਚ ਲਛਮਣ ਸਿੰਘ ਹੇਹਰ, ਮਾਸਟਰ ਭੁਪਿੰਦਰ ਸਿੰਘ ਗਰੇਵਾਲ ਸੰਯੁਕਤ ਸਕੱਤਰ, ਜਗਰੂਪ ਸਿੰਘ ਧਾਲੀਵਾਲ, ਪਰਮਿੰਦਰ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਰਾਏ, ਹੈਪੀ ਸਿੰਘ, ਤਰਲੋਕ ਸਿੰਘ ਬਿੱਲਾ, ਜਸਮਿੰਦਰ ਸਿੰਘ ਪਿੱਲਾ, ਸੁਖਵੀਰ ਸਿੰਘ ਰਾਏ, ਬਲਬੀਰ ਸਿੰਘ ਸਾਬਕਾ ਕੌਂਸਲਰ, ਰਜਿੰਦਰ ਬਾਂਸਲ ਟਿੰਕਾ, ਗੁਰਦੀਪ ਸਿੰਘ ਖੋਸਾ ਤੋਂ ਇਲਾਵਾ ਹੋਰ ਵੀ ਕਲੱਬ ਮੈਂਬਰ ਹਾਜ਼ਰ ਸਨ।