ਰਾਏਕੋਟ ਵਿਖੇ ਸ੍ਰੀ ਸ਼ਿਵ ਮੰਦਿਰ ਦੇ ਗੁੰਬਦ ’ਚ ਟਾਇਲਾਂ ਲਗਾਉਣ ਦੀ ਸ਼ੁਰੂਆਤ

ਰਾਏਕੋਟ (ਚਮਕੌਰ ਸਿੰਘ ਦਿਓਲ) : ਸ਼ਹਿਰ ਦੇ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ’ਚ ਚੱਲ ਰਹੀ ਮੰਦਿਰ ਦੇ ਨਵਨਿਰਮਾਣ ਦੀ ਸੇਵਾ ਦੌਰਾਨ ਅੱਜ ਸ੍ਰੀ ਸ਼ਿਵ ਮੰਦਿਰ ਦੇ ਗੁੰਬਦ ’ਚ ਟਾਇਲਾਂ ਲਗਾਉਣ ਦੀ ਸ਼ੁਰੂਆਤ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਵਲੋਂ ਹੋਰ ਕਈ ਸਹਿਯੋਗੀ ਸੱਜਣਾਂ ਅਤੇ ਮੰਦਰ ਕਮੇਟੀ ਮੈਂਬਰਾਂ ਦੀ ਮੌਜ਼ੂਦਗੀ ’ਚ ਕਰਵਾਈ ਗਈ। ਇਸ ਤੋਂ ਪਹਿਲਾਂ ਪੰਡਤ ਮਹਿੰਦਰ ਨਾਥ ਵਲੋਂ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ, ਜਿਸ ਉਪਰੰਤ ਉੱਥੇ ਮੌਜ਼ੂਦ ਪਤਵੰਤੇ ਸੱਜਣਾਂ ਵਲੋਂ ਟਾਇਲਾਂ ਲਗਾਉਣ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਦੱਸਿਆ ਕਿ ਸ੍ਰੀ ਸ਼ਿਵ ਮੰਦਿਰ ਦੇ ਨਵਨਿਰਮਾਣ ਦੀ ਸੇਵਾ ਪਿਛਲੇ ਸਾਲ ਤੋਂ ਚੱਲ ਰਹੀ ਹੈ, ਜਿਸ ਦੇ ਤਹਿਤ ਮੰਦਰ ਦੀ ਇਮਰਾਤ ਦੀ ਉਸਾਰੀ ਹੋ ਚੁੱਕੀ ਹੈ, ਅਤੇ ਅੱਜ ਮੰਦਰ ਦੇ ਗੁੰਬਦ ’ਤੇ ਟਾਇਲਾਂ ਲਗਾਉਣ ਦੀ ਸ਼ੁਰੂਆਤ ਕਰਵਾਈ ਗਈ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ। ਇਸ ਮੌਕੇ ਉਨ੍ਹਾਂ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਸਤਪਾਲ ਪ੍ਰੇਮ ਵਰਮਾਂ, ਪ੍ਰਦੀਪ ਜੈਨ, ਵਿਨੋਦ ਕੁਮਾਰ ਖੁਰਮੀ, ਰਮਨ ਚੋਪੜਾ, ਮੰਗਤ ਰਾਏ ਵਰਮਾਂ, ਰਾਜ ਕੁਮਾਰ ਚੱਕੀ ਵਾਲੇ, ਸ੍ਰੀਮਤੀ ਕਮਲ ਵਰਮਾਂ, ਕਪਿਲ ਗਰਗ, ਸੁਸ਼ੀਲ ਕੁਮਾਰ, ਰਮਨ ਚੋਪੜਾ, ਡਾ.ਸਿਕੰਦਰ ਵਰਮਾਂ, ਮਨੋਜ ਜੈਨ, ਸ਼ੀਤਲ ਪ੍ਰਕਾਸ਼ ਜੈਨ, ਮਦਨ ਲਾਲ ਅੱਗਰਵਾਲ, ਸੁਭਾਸ਼ ਪਾਸੀ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਮੌਜ਼ੂਦ ਸਨ।