ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾ ਵਿਖੇ ਐਸ, ਐਸ, ਪੀ ਹਰਜੀਤ ਸਿੰਘ ਆਈ ਪੀ ਐਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਐਜੂਕੇਸ਼ਨ ਸੈਲ ਦੇ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਪਿ੍ੰਸੀਪਲ ਸੰਜੀਵ ਕੁਮਾਰ ਮੈਣੀ ਦੀ ਅਗਵਾਈ ਵਿੱਚ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕ ਤੇ ਹਮੇਸ਼ਾ ਖੱਬੇ ਪਾਸੇ ਚੱਲੋ, ਸੜਕ ਨੂੰ ਦੋੜ ਕੇ ਪਾਰ ਨਾ ਕਰੋ, ਸੱਜੇ-ਖੱਬੇ ਦੇਖ ਕੇ ਹੀ ਸੜਕ ਪਾਰ ਕਰੋ ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਲਾਉਂਦੇ ਸਮੇ ਸਿਰ ਤੇ ਹੈਲਮਟ ਪਹਿਨੋ,ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ  18 ਸਾਲ ਤੋ ਘੱਟ ਉਮਰ ਦੇ ਬੱਚੇ ਕੋਈ ਵੀ ਵਹੀਕਲ ਨਾ ਚਲਾਓ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ  ਏ, ਐਸ,ਆਈ,ਹਰਪਾਲ ਸਿੰਘ ਵੱਲੋਂ ,ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜੀ ਟੀ ਰੋਡ ਪਰ ਲੱਗੇ ਸਾਈਨ ਬੋਰਡਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਮੋਕੇ ਸਕੂਲ ਦੇ ਸਾਰੇ ਅਧਿਆਪਕ ਸਹਿਬਾਨ ਮੋਜੂਦ ਸਨ।