ਐਸ ਸੀ.ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਸਲਾਨਾ ਜਰਸੀਆਂ ਬੂਟ ਸਮਾਗਮ ਕਰਵਾਇਆ

ਜਗਰਾਉ  (ਰਛਪਾਲ ਸਿੰਘ ਸ਼ੇਰਪੁਰੀ) : ਧੰਨ ਸ੍ਰੀ ਗੂਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਸ ਸੀ.ਬੀ ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਗਰੀਬ ਸਕੂਲੀ ਬੱਚਿਆਂ ਲਈ ਮੁਫਤ ਜਰਸੀਆਂ ਬੂਟ ਸਮਾਗਮ ਖਾਲਸਾ ਹਾਈ ਸਕੂਲ (ਲੜਕੇ)ਨੇੜੇ ਮਾਂਈ ਜੀਨਾਂ ਜਗਰਾਉ ਵਿਖੇ ਕਰਵਾਇਆ ਗਿਆ ਜਿਸ ਵਿੱਚ 200 ਬੱਚਿਆ ਨੂੰ ਬੂਟ ਜਰਸੀਆਂ ਵੰਡੀਆ ਗਈਆ।ਇਸ ਸਮਾਗਮ ਤੇ ਐਸ.ਪੀ ਹਰਿੰਦਰਪਾਲ ਸਿੰਘ ਪਰਮਾਰ,ਕਾਰਜ ਸਾਧਕ ਅਫਸਰ ਮਨੋਹਰ ਸਿੰਘ, ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਤੇ ਟਹਿਲ ਸਿੰਘ ਗਿੱਲ ਵਿਸ਼ੇਸ ਤੌਰ ਪਹੁੰਚੇ।ਇਸ ਮੋਕੇ ਕੌਸ਼ਲ ਦੇ ਪ੍ਰਧਾਨ ਨੇ ਸੰਬੋਧਨ ਕਰਦਿਆ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰੀਮਤੀ ਹਰਪ੍ਰੀਤ ਕੌਰ ਚਾਹਲ ਸੁਪਤਨੀ ਹਰਜਿੰਦਰ ਸਿੰਘ ਚਾਹਲ ਕੈਨੇਡਾ ਤੇ ਸ੍ਰੀਮਤੀ ਸਿਮਰਨਜੀਤ ਕੌਰ ਸੁਪਤਨੀ ਸੁਖਵੰਤ ਸਿੰਘ ਕੈਨੇਡਾ ਵਾਲੇ, ਦੀ ਮਰਫਤ ਵੱਲੋ ਹਰ ਸਾਲ ਸੇਵਾ ਕੀਤੀ ਜਾਂਦੀ ਮੈਂ ੳੇੁਨਾਂ ਦਾ ਤਹਿ ਦਿਲੋ ਧੰਨਵਾਦ ਕਰਦਾ ਹਾਂ।ਇਸ ਸਮਾਗਮ ਤੇ ਸਟੇਜ ਸੈਕਟਰੀ ਭੂਮਿਕਾ ਮਾਸਟਰ ਰਛਪਾਲ ਸਿੰਘ ਨੇ ਨਿਭਾਈ।ਇਸ ਮੋਕੇ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ  ਪ੍ਰਧਾਨ ਦਰਸ਼ਨ ਸਿੰਘ ਦੇਸ ਭਗਤ ਵੱਲੋ ਜੋ ਹਰ ਸਾਲ ਗਰੀਬ ਬੱਚਿਆਂ ਨੂੰ ਬੂਟ ਜਰਸੀਆ ਵੰਡ ਸਮਾਗਮ ਕਰਵਇਆ ਜਾਂਦਾ ਹੈ ਉਹ ਸਲਾਂਘਾਯੋਗ ਕਦਮ ਹੈ ਤੇ ਉਨਾਂ ਦਾਨੀ ਸੱਜਣਾ ਦਾ ਵੀ ਧੰਨਵਾਦ ਕੀਤਾ ਜੋ ਐਸ ਸੀ.ਬੀ ਸੀ ਵੈਲਫੇਅਰ ਕੌਂਸਲ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਹਮੇਸਾ ਤੱਤਪਰ ਰਹਿੰਦੇ ਹਨ।ਇਸ ਮੋਕੇ ਤੇ ਰਾਮਗੜ੍ਹੀਆ ਵੈਲਫੇਅਰ ਦੇ ਸ੍ਰਪ੍ਰਸਤ ਬਾਬਾ ਮੋਹਣ ਸਿੰਘ ਸੱਗੂ,ਪ੍ਰਿਸੀਪਲ ਚਰਨਜੀਤ ਸਿੰਘ ਭੰਡਾਰੀ,ਰਨਮਦੀਪ ਸਿੰਘ ਕਾਂਗਰਸੀ ਆਗੂ,ਕੰਚਨ ਗੁਪਤਾ, ਮਹਿਲਾ ਕਾਂਗਰਸ ਪ੍ਰਧਾਨ ਮਨਪ੍ਰੀਤ ਕੌਰ ਮਾਹਲ, ਮਡੈਮ ਕੁਲਵਿੰਦਰਜੀਤ ਕੌਰ ਬਾੜੇਵਾਲ,ਕਮਲਾ ਰਾਣੀ, ਅਵਤਾਰ ਸਿੰਘ ਖਾਲਸਾ ,ਸਤਪਾਲ ਸਿੰਘ ਦੇਹੜਕਾ,ਡਾਂ ਕੁਲਵੰਤ ਸਿੰਘ ਆਦਿ ਹਾਜਰ ਸਨ।