ਮਾਲਵਾ

ਜਿਲ੍ਹਾ ਪੱਧਰੀ ਯੋਗਾ ਕੈਂਪ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ 8 ਸਤੰਬਰ ਨੂੰ ਲੱਗੇਗਾ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਯੋਗਾ ਕੈਂਪ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ ਫ਼ਰੀਦਕੋਟ 6 ਸਤੰਬਰ : ਆਮ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਵਸਥ ਰਹਿਣ ਸਬੰਧੀ ਜਾਗਰੂਕ ਕਰਨ ਲਈ ਅਤੇ ਨਿਰੋਗ, ਸਿਹਤਮੰਦ ਜੀਵਣ ਜੀਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਅਤੇ ਜਿਲ੍ਹਾ ਆਯੂਰਵੈਦਿਕ ਵਿਭਾਗ ਫ਼ਰੀਦਕੋਟ ਵਲੋਂ ਜਿਲ੍ਹਾ ਪੱਧਰੀ ਯੋਗਾ ਕੈਂਪ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ 08 ਸਤੰਬਰ 2023 ਨੂੰ ਸਮਾਂ ਸਵੇਰ 6:30 ਤੋਂ 7.00 ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ....
ਪੀ.ਏ.ਯੂ ਦੁਆਰਾ ਵਿਕਸਿਤ “ਸਰਫੇਸ ਸੀਡਰ ਮਸ਼ੀਨ ਦੀ ਵੱਧ ਤੋਂ ਵੱਧ ਵਰਤੋਂ ਕਰਾਉਣ ਸਬੰਧੀ ਬਹੁ ਵਿਭਾਗੀ ਮੀਟਿੰਗ
ਫਰੀਦਕੋਟ 6 ਸਤੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫਤਰ ਵਿਖੇ ਆਉਂਦੇ ਝੋਨੇ ਦੀ ਵਾਢੀ ਦੇ ਸੀਜ਼ਨ ਮੌਕੇ ਪੀ.ਏ.ਯੂ ਦੁਆਰਾ ਵਿਕਸਿਤ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਵਧਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਵਿਕਾਸ ਅਤੇ ਪੰਚਾਇਤ ਦਫਤਰ, ਕ੍ਰਿਸ਼ੀ ਵਿਗਿਆਨ ਕੇਂਦਰ, ਸਹਿਕਾਰਤਾ ਵਿਭਾਗ, ਡੀ.ਸੀ.ਦਫਤਰ ਅਤੇ ਖੇਤੀਬਾੜੀ ਅਤੇ....
ਪੀ.ਸੀ.ਟੀ.ਈ ਬੱਦੋਵਾਲ ਨੇ 25 ਸਾਲ ਪੂਰੇ ਹੋਣ ’ਤੇ ਮਨਾਈ ਸਿਲਵਰ ਜੁਬਲੀ
ਮੋਦੀ ਨੂੰ ਹੁਣ ਇੰਡੀਆਂ ਸ਼ਬਦ ਤੋਂ ਡਰ ਲੱਗਣ ਲੱਗਿਆ : ਸੰਜੇ ਸਿੰਘ ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਪੀ.ਸੀ.ਟੀ.ਈ ਗਰੁੱਪ ਆਫ ਇਸਟੀਚਿਊਟ ਬੱਦੋਵਾਲ ਨੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸਬੰਧੀ ਸਮਾਗਮ ਕਰਵਾਇਆ। ਜਿਸ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜਲੰਧਰ ਤੋਂ ਸਾਂਸਦ ਸ਼ੁਸੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਐੱਨ.ਡੀ.ਏ ਵਿੱਚ 37 ਸਿਆਸੀ ਪਾਰਟੀਆਂ ਦਾ....
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਅਧਿਆਪਕ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ
ਫਰੀਦਕੋਟ, 6 ਸਤੰਬਰ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ, ਦਿਆਲੂ ਅਤੇ ਹੁਨਰਮੰਦ ਸਿਹਤ ਸੰਭਾਲ ਪੇਸ਼ੇਵਰ ਪੈਦਾ ਕਰਨ ਲਈ ਸਮਰਪਿਤ ਇੱਕ ਪ੍ਰਸਿੱਧ ਸੰਸਥਾ, ਨੇ ਆਪਣੇ ਫੈਕਲਟੀ ਮੈਂਬਰਾਂ ਨੂੰ ਦਿਲੋਂ ਸ਼ਰਧਾਂਜਲੀ ਦੇ ਨਾਲ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ: ਰਾਜੀਵ ਸੂਦ ਸਨ। ਇਸ ਸਮਾਗਮ ਦੇ ਵਿਸ਼ੇਸ ਮਹਿਮਾਨਾਂ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ ਪੰਜਾਬ ਰਾਜ, ਸ. ਗੁਰਦਿੱਤ ਸਿੰਘ ਸੇਖੋਂ....
ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਪ੍ਰੋਗਰਾਮਾਂ ਦਾ ਕੈਲੰਡਰ ਕੀਤਾ ਜਾਰੀ
21 ਸਤੰਬਰ ਨੂੰ ਰਾਜ ਪੱਧਰੀ ਕਵੀ ਦਰਬਾਰ ਵਿੱਚ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਹੋਣਗੇ ਮੁੱਖ ਮਹਿਮਾਨ ਫਰੀਦਕੋਟ, 6 ਸਤੰਬਰ : ਬਾਬਾ ਸ਼ੇਖ਼ ਫ਼ਰੀਦ ਜੀ ਦੀ 850ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਪ੍ਰੋਗਰਾਮਾਂ ਦਾ ਕੈਲੰਡਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਰਮਲ ਓਸਪਚਨ ਸਮੇਤ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਗੁਰਦੀਪ ਸਿੰਘ ਮਾਨ, ਖੋਜ....
ਸੰਗਤ ਕਰਨ ਨਾਲ ਕਣ-ਕਣ ‘ਚ ਪ੍ਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ : ਭੂਰੀ ਵਾਲੇ
ਧਾਮ ਤਲਵੰਡੀ ਖੁਰਦ ਸਾਲਾਨਾ ਸਮਾਗਮਾਂ ਦੇ ਦੂਜੇ ਦਿਨ ਲਗਾਏ ਮੈਡੀਕਲ ਜਾਂਚ ਕੈਂਪ ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਐਸ.ਜੀ.ਬੀ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੁਰੀ ਵਾਲੇ ਚੈਰੀਟੇਬਲ ਟਰੱਸਟ, ਵੱਖ-ਵੱਖ ਕੁਟੀਆਵਾਂ ਦੇ ਪ੍ਰਬੰਧਕਾਂ ਅਤੇ ਦੇਸਾਂ-ਵਿਦੇਸਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ 39ਵੀਂ ਬਰਸੀ ਮੌਕੇ ਧਾਮ ਤਲਵੰਡੀ ਖੁਰਦ, ਲੁਧਿਆਣਾ....
ਮੰਗਾਂ ਨੂੰ ਲੈਕੇ ਨਾਇਬ ਤਹਿਸੀਲਦਾਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆਂ ਮੰਗ ਪੱਤਰ 
ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਸੀ.ਪੀ.ਆਈ (ਐਮ) ਵੱਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਚਲਾਈ ਗਈ ਜਨਤਕ ਮੁਹਿੰਮ ਤਹਿਤ ਮਹਿੰਗਾਈ, ਬੇਰੁਜਗਾਰੀ , ਸਿਹਤ ਸਹੂਲਤਾਂ, ਸਸਤੀ ਵਿਦਿਆ, ਨਸ਼ਿਆ ਖਿਲਾਫ, ਕਰਪਸ਼ਨ ਅਤੇ ਹੜ੍ਹਾਂ ਨਾਲ ਪੰਜਾਬ ਅੰਦਰ ਹੋਈ ਤਬਾਹੀ ਦੇ ਯੋਗ ਮੁਆਵਜੇ ਦੀ ਮੰਗ ਕਰਦਿਆਂ ਨਾਇਬ ਤਹਿਸੀਲਦਾਰ ਅਮਨਦੀਪ ਸਿੰਘ ਮੁੱਲਾਂਪੁਰ ਦਾਖਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਤਹਿਸੀਲ ਸਕੱਤਰ ਕ੍ਰਿਪਾਲ ਸਿੰਘ ਪਮਾਲੀ ਅਤੇ ਸੂਬਾ ਕਮੇਟੀ ਮੈਂਬਰ....
ਸੰਨ 1965 ’ਚ ਪਾਕਿਸਤਾਨ ਵੱਲੋਂ ਕੀਤੀ ਗਈ ਬੰਬਬਾਰੀ ਸਮੇਂ ਮਾਰੇ ਗਏ ਪਿੰਡ ਬੜੈਚ ਦੇ 10 ਵਿਅਕਤੀਆਂ ਨੂੰ ਯਾਦ ਕੀਤਾ
ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਭਾਰਤ ਅਤੇ ਪਾਕਿਸਤਾਨ ਦਰਮਿਆਨ ਸੰਨ 1965 ਵਿੱਚ ਹੋਈ ਜੰਗ ਸਮੇਂ 6 ਸਤੰਬਰ ਵਾਲੇ ਦਿਨ ਪਾਕਿਸਤਾਨ ਵੱਲੋਂ ਕੀਤੀ ਗਈ ਹਵਾਈ ਬੰਬਬਾਰੀ ਦੌਰਾਨ ਪਿੰਡ ਬੜੈਚ ਦੇ ਜਾਨ ਵਾਰ ਗਏ 10 ਪੁਰਸ਼ ਅਤੇ ਮਹਿਲਾਵਾਂ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੱਜ ਯਾਦ ਕੀਤਾ ਗਿਆ। ਇਸ ਦਿਨ ਦੀ ਮਹੱਤਵਪੂਰਨ ਜਾਣਕਾਰੀ ਦਿੰਦਿਆ ਪਿੰਡ ਵਾਸੀ ਅਤੇ ਪੱਤਰਕਾਰ ਸਤਿਨਾਮ ਸਿੰਘ ਬੜੈਚ ਨੇ ਦੱਸਿਆ ਕਿ ਸੰਨ 1965 ਦੀ....
ਗੁਰਜੀਤ ਸਿੰਘ ਜੰਡੀ ਨੂੰ ਕਾਂਗਰਸ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਇਆ
ਰਾਜਾ ਵੜਿੰਗ, ਮੇਜਰ ਸਿੰਘ ਮੁੱਲਾਂਪੁਰ ਤੇ ਸੰਧੂ ਦਾ ਕੀਤਾ ਧੰਨਵਾਦ ਮੁੱਲਾਂਪੁਰ-ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਕਾਂਗਰਸ ਪਾਰਟੀ ਦੇ ਜਨ: ਸਕੱਤਰ ਅਤੇ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ ਦੀ ਸਿਫਾਰਸ਼ ਤੇ ਕਾਂਗਰਸ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋ ਕਾਂਗਰਸ ਦੀ ਜਿਲ੍ਹਾ ਸੂਚੀ ਚ ਪਿੰਡ ਜੰਡੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਮੈਬਰ ਬਲਾਕ ਸੰਮਤੀ ਗੁਰਜੀਤ....
ਪਿੰਡ ਟੂਸੇ ਵਿਖੇ ਮੰਦਰ ਦੇ ਸੇਵਾਦਾਰਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਜੁਰਮ 'ਚ ਵਾਧਾ ਹੋਇਆ 
ਦੋਸੀ ਜਲਦ ਗ੍ਰਿਫਤਾਰ ਨਾ ਕੀਤੇ ਤਾਂ ਥਾਣਾ ਸੁਧਾਰ ਦੇ ਸਾਹਮਣੇ ਹੋਵੇਗਾ ਰੋਸ ਧਰਨਾ ਮੁੱਲਾਂਪੁਰ ਦਾਖਾ 6 ਸੰਤਬਰ (ਸਤਵਿੰਦਰ ਸਿੰਘ ਗਿੱਲ) : ਪਿੰਡ ਟੂਸਾ ਜ਼ਿਲ੍ਹਾ ਲੁਧਿਆਣਾ ਵਿਖੇ ਸ਼ੇਰਾਂ ਵਾਲੀ ਮਾਤਾ ਦੇ ਮੰਦਰ ਵਿੱਚ ਸੇਵਾ ਕਰਦੇ ਸੇਵਾਦਾਰਾਂ ਤੇ ਹੋਏ ਹਮਲੇ ਦੀਆਂ ਧਰਾਵਾਂ ਵਿੱਚ ਵਾਧਾ ਹੋਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੋਗਰ ਸਿੰਘ ਟੂਸਾ ਨੇ ਦੱਸਿਆ ਕਿ ਸੇਵਾ ਕਰ ਰਹੇ ਨੌਜਵਾਨਾਂ ਵਿੱਚ ਮੇਰਾ ਛੋਟਾ ਬੇਟਾ ਮੌਜੂਦ ਸੀ। ਇਸ ਕਰਕੇ ਮੈਂ ਵੀ ਉਥੇ ਗਿਆ ਸੀ ਕਿ ਇੰਨੇ ਚਿਰ ਵਿੱਚ ਸੁਖਵਿੰਦਰ ਸਿੰਘ....
ਹਰ ਹਫਤੇ ਟੀਚਰ ਆਫ ਦਿ ਵੀਕ ਸਾਹਮਣੇ ਲਿਆਂਦੇ ਜਾਣਗੇ : ਕੈਬਨਿਟ ਮੰਤਰੀ ਬੈਂਸ
ਮੋਗਾ, 05 ਸਤੰਬਰ : ਅਧਿਆਪਕ ਦਿਵਸ ਮੌਕੇ ਮੋਗਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ‘ਚ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਦੁਨੀਆਂ ਵਿੱਚ ਸਭ ਤੋਂ ਪਵਿੱਤਰ ਕਿਰਦਾਰ ਹੈ ਤਾਂ ਉਹ ਅਧਿਆਪਕ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਲਈ ਗ੍ਰਾਟਾਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰ ਹਫਤੇ ਟੀਚਰ ਆਫ ਦਿ ਵੀਕ ਸਾਹਮਣੇ ਲਿਆਂਦੇ ਜਾਣਗੇ। ਕੈਬਨਿਟ ਮੰਤਰੀ ਬੈਂਸ ਨੇ ਯੋਗਦਾਨ ਅਤੇ ਸੰਘਰਸ਼ ਬਾਰੇ ਗੱਲ ਦੱਸਦਿਆਂ ਕਿਹਾ ਕਿ ਜਿਲ੍ਹਾ....
ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਜੀਪੀਐਸ ਵਾਲੀਆਂ ਬੱਸਾਂ ਸ਼ੁਰੂ ਕਰਨ ਦਾ ਕੀਤਾ ਐਲਾਨ
ਮੋਗਾ, 05 ਸਤੰਬਰ : ਅੱਜ ਅਧਿਆਪਕ ਦਿਵਸ ਮੌਕੇ ਮੋਗਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਲਦੀ ਹੀ ਸਰਕਾਰੀ ਸਕੂਲਾਂ ਵਿੱਚ ਜੀਪੀਐਸ ਵਾਲੀਆਂ ਬੱਸਾਂ ਸ਼ੁਰੂ ਕਰਨ ਜਾ ਰਹੇ ਹਨ, ਜਿਸ ਨਾਲ ਬੱਚਿਆਂ ਦੇ ਮਾਤਾ ਪਿਤਾ ਸਕੂਲੀ ਬੱਸਾਂ ਨੂੰ ਖੁਦ ਟ੍ਰੇਸ ਕਰ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਧਿਆਪਕ ਦਿਵਸ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਰਿਹਾ ਹੈ....
ਅੰਮ੍ਰਿਤਪਾਲ ‘ਪਾਲੀ ਖਾਦਿਮ’ ਨੂੰ ਕੌਮੀ ਐਵਾਰਡ ਕਾਰਨ ਅਹਿਮਦਗੜ੍ਹ ਮੰਡੀ ‘ਚ ਖੁਸ਼ੀ ਦਾ ਮਾਹੌਲ
ਪੰਜਾਬ ਇਮੇਜ (ਵੈੱਬ ਪੋਰਟਲ) ਦੀ ਟੀਮ ਨੇ ਪਾਲੀ ਖਾਦਿਮ ਨੂੰ ਕੌਮੀ ਐਵਾਰਡ ਮਿਲਣ ਦੀਆਂ ਦਿੱਤੀਆਂ ਮੁਬਾਰਕਾਂ ਲੁਧਿਆਣਾ, 05 ਸਤੰਬਰ : ਅਧਿਆਪਕ ਦਿਵਸ ਤੇ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਇੱਕ ਸਮਾਗਮ ‘ਚ ਦੇਸ਼ ਦੇ ਰਾਸਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਵੱਲੋਂ ਅੱਜ ਅਧਿਆਪਕ ਦਿਵਸ ਤੇ ਸਿੱਖਿਆ ਦੇ ਖੇਤਰ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੇ ਤਹਿਤ ਪੰਜਾਬ ਤੋਂ ਅਹਿਮਦਗੜ੍ਹ ਸ਼ਹਿਰ ਦੇ ਨਿਵਾਸੀ ਲੇਖਕ ਅੰਮ੍ਰਿਤਪਾਲ ਸਿੰਘ ਪਾਲੀ ਖਾਦਿਮ ਨੂੰ....
ਫਾਜ਼ਿਲਕਾ ‘ਚ ਅਗਵਾ ਕੀਤੇ ਵਪਾਰੀ ਨੂੰ ਛੱਡਣ ਬਦਲੇ ਮੰਗੇ 20 ਕਰੋੜ, ਪੁਲਿਸ ਨੇ ਦੋਸ਼ੀ ਕੀਤੇ ਕਾਬੂ
ਅਗਵਾਕਾਰਾਂ ਨੇ ਅਮਰੀਕਾ ਵਿੱਚ ਉਸਦੇ ਕੋਲ ਕੰਮ ਕੀਤਾ ਸੀ ਅਤੇ ਉਨ੍ਹਾਂ ਨੇ ਉਸਨੂੰ ਲੁੱਟਣ ਦੇ ਬਹਾਨੇ ਇਹ ਸਾਰਾ ਸਵਾਂਗ ਰਚਿਆ : ਪੀੜਤ ਵਪਾਰੀ 20 ਕਰੋੜ ਦੀ ਫਿਰੌਤੀ ਦੀ ਮੰਗ ਮਾਮਲਾ ਸ਼ੁਰੂ ਹੋਇਆ ਅਤੇ ਅੰਤ ਵਿੱਚ 12 ਲੱਖ ਡਾਲਰਾਂ ਉੱਤੇ ਆਕੇ ਦੋਵਾਂ ਧਿਰਾਂ ਦੀ ਸਹਿਮਤੀ ਬਣੀ : ਐੱਸ.ਐੱਸ.ਪੀ ਫਾਜਿਲਕਾ, 05 ਸਤੰਬਰ : ਪੰਜਾਬ ਦੇ ਹਲਾਤ ਸੁਧਰਨ ਦੀ ਬਜਾਏ ਦਿਨੋ ਦਿਨ ਵਿਗੜਦੇ ਹੀ ਜਾ ਰਹੇ ਹਨ, ਪਹਿਲਾਂ ਨਸ਼ਿਆਂ ਗ੍ਰਿਫਤ ‘ਚ ਫਸਿਆਂ ਵੱਲੋਂ ਛੋਟੀਆਂ ਮੋਟੀਆਂ ਚੋਰੀਆਂ-ਲੁੱਟਾਂ ਖੋਹਾਂ ਕਰਨ ਦੀਆਂ ਖਬਰਾਂ ਸਾਹਮਣੇ....
ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ
ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਪੰਜਾਬ ਵਿੱਚ ਸਿੱਖਿਆ ਖ਼ੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਮੰਤਵ ਨਾਲ ਚੁੱਕਿਆ ਕਦਮ ਪਹਿਲਾ ਸਕੂਲ ਆਫ਼ ਐਮੀਨੈਂਸ 13 ਸਤੰਬਰ ਨੂੰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਅਧਿਆਪਕ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ 80 ਅਧਿਆਪਕਾਂ ਦਾ ਕੀਤਾ ਸਨਮਾਨ ਮੋਗਾ, 5 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਮਨੁੱਖੀ....