ਗੁਰਜੀਤ ਸਿੰਘ ਜੰਡੀ ਨੂੰ ਕਾਂਗਰਸ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਇਆ

  • ਰਾਜਾ ਵੜਿੰਗ, ਮੇਜਰ ਸਿੰਘ ਮੁੱਲਾਂਪੁਰ ਤੇ ਸੰਧੂ ਦਾ ਕੀਤਾ ਧੰਨਵਾਦ

ਮੁੱਲਾਂਪੁਰ-ਦਾਖਾ, 6 ਸਤੰਬਰ (ਸਤਵਿੰਦਰ  ਸਿੰਘ ਗਿੱਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਕਾਂਗਰਸ ਪਾਰਟੀ ਦੇ ਜਨ: ਸਕੱਤਰ ਅਤੇ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ ਦੀ ਸਿਫਾਰਸ਼ ਤੇ ਕਾਂਗਰਸ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋ ਕਾਂਗਰਸ ਦੀ ਜਿਲ੍ਹਾ ਸੂਚੀ ਚ ਪਿੰਡ ਜੰਡੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਮੈਬਰ ਬਲਾਕ ਸੰਮਤੀ ਗੁਰਜੀਤ ਸਿੰਘ ਜੰਡੀ  ਨੂੰ ਨਿਯੁਕਤ ਕੀਤਾ ਗਿਆ ਹੈ। ਗੁਰਜੀਤ ਸਿੰਘ ਜੰਡੀ ਉਹ ਆਗੂ ਹੈ ਜਿਸਦੀ ਜਿੱਥੇ ਸਮੁੱਚੇ ਪਿੰਡ ਜੰਡੀ ਵਿੱਚ ਪੂਰੀ ਤੂਤੀ ਬੋਲਦੀ ਹੈ ਉਥੇ ਗੁਰਜੀਤ ਸਿੰਘ ਦਾ ਪੂਰੇ ਜਿਲ੍ਹੇ ਲੁਧਿਆਣੇ ਅੰਦਰ ਅਤੇ ਹਲਕੇ ਦਾਖੇ ਅੰਦਰ ਪੂਰਾ ਸਤਿਕਾਰ ਹੈ ਕਿਉਕਿ ਪਿਛਲੇ ਕਾਫੀ ਸਮੇਂ ਤੋਂ ਇਹ ਆਗੂ ਕਾਂਗਰਸ ਪਾਰਟੀ ਦਾ ਵਦਾਦਾਰ ਸਿਪਾਹੀ ਰਿਹਾ ਹੈ।ਬੇਸ਼ਕ ਇਸ ਸੂਚੀ 'ਚ ਹਲਕਾ ਦਾਖਾ ਨੂੰ ਭਰਵੀਂ ਨੁਮਾਇੰਦਗੀ ਮਿਲੀ ਹੈ ਪ੍ਰੰਤੂ ਗੁਰਜੀਤ ਸਿੰਘ ਜੰਡੀ ਦੀ ਨਿਯੁਕਤੀ ਕਰਕੇ ਇਲਾਕੇ ਭਰ ਦੇ ਲੋਕ ਬੇਹੱਦ ਖ਼ੁਸ਼ ਹਨ।ਇਸ ਨਿਯੁਕਤੀ ਤੇ ਜਿੱਥੇ ਹਲਕੇ ਦਾਖੇ ਦੇ ਕਾਂਗਰਸੀਆਂ ਚ ਖੁਸ਼ੀ ਮਨਾਈ ਜਾ ਰਹੀ ਹੈ ਉਥੇ ਸਮੁੱਚੇ ਲੁਧਿਆਣਾ ਦਿਹਾਤੀ ਦੇ ਖੇਤਰ ਦੇ ਕਾਂਗਰਸੀਆਂ ਨੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ ਦਿਹਾਤੀ ਮੇਜਰ ਸਿੰਘ ਮੁੱਲਾਂਪੁਰ ਅਤੇ ਜਨਰਲ ਸਕੱਤਰ ਕਾਂਗਰਸ ਕੈਪਟਨ ਸੰਦੀਪ ਸਿੰਘ ਸੰਧੂ ਅਦਿ ਦਾ ਧੰਨਵਾਦ ਕੀਤਾ ਕਿਉਕਿ ਇਸ ਸੂਚੀ ਚ ਮਿਹਨਤੀ ਆਗੂਆਂ ਨੂੰ ਹੀ ਅਹੁਦੇ ਦਿੱਤੇ ਗਏ ਹਨ।