ਮਾਲਵਾ

ਵਿਧਾਇਕ ਕੁਲਵੰਤ ਸਿੰਘ ਸ਼ਹਿਰ ਦੇ ਕਈ ਮੰਦਰਾਂ ‘ਚ ਹੋਏ ਨਤਮਸਤਕ
ਸ਼ਰਧਾਲੂਆਂ ਦੇ ਵਿੱਚ ਵਿਚਰ ਕੇ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ ਮੋਹਾਲੀ, 7 ਸਤੰਬਰ : ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅੱਜ ਮੁਹਾਲੀ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੇ ਵਿੱਚ ਨਤਮਸਤਕ ਹੋਏ, ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਨੂੰ ਸਮਰਪਿਤ ਵੱਖ- ਵੱਖ ਧਾਰਮਿਕ ਸਥਾਨਾਂ ਦੇ ਵਿੱਚ ਹੋਏ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਉਹ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਜਨਮ ਦਿਨ ਨੂੰ ਲੈ ਕੇ ਮੋਹਾਲੀ ਸ਼ਹਿਰ ਵਿੱਚ....
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2, ਬਲਾਕ ਪੱਧਰੀ ਤੀਸਰੇ ਦਿਨ ਰੋਮਾਂਚਕਾਰੀ ਮੁਕਾਬਲੇ ਦੇਖਣ ਨੂੰ ਮਿਲੇ 
ਖੇਡਾਂ 'ਚ ਹਰ ਉਮਰ ਵਰਗ ਵਲੋਂ ਵੱਧ ਚੜ੍ਹਕੇ ਲਿਆ ਜਾ ਰਿਹਾ ਹਿੱਸਾ : ਜ਼ਿਲਾ ਖੇਡ ਅਫ਼ਸਰ ਲੁਧਿਆਣਾ, 07 ਸੰਤਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਤਹਿਤ ਬਲਾਕ ਪੱਧਰੀ ਤੀਸਰੇ ਦਿਨ ਰੋਮਾਂਚਕਾਰੀ ਮੁਕਾਬਲੇ ਦੇਖਣ ਨੂੰ ਮਿਲੇ। ਦੂਸਰੇ ਪੜਾਅ ਤਹਿਤ 05 ਸਤੰਬਰ ਤੋਂ ਬਲਾਕ ਪੱਧਰੀ ਖੇਡਾਂ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਐਮ.ਸੀ.ਐਲ. ਸ਼ਹਿਰੀ ਵਿੱਚ ਸੁਰੂ ਹੋਈਆਂ ਸਨ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਤੀਸਰੇ ਦਿਨ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ....
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਮਲੇਰਕੋਟਲਾ ਅਤੇ ਕੁੱਪ ਕਲਾਂ ਵਿਖੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਸੱਤ ਖਾਧ ਪਦਾਰਥਾਂ ਦੇ ਸੈਂਪਲ ਭਰੇ : ਰਾਖੀ ਵਿਨਾਇਕ
ਮਲੇਰਕੋਟਲਾ ਅਤੇ ਕੁੱਪ ਕਲਾਂ ਵਿਖੇ ਹਲਵਾਈਆਂ, ਡੇਅਰੀਆਂ, ਕਰਿਆਨਾ, ਫਾਸਟ ਫੂਡ ਆਦਿ ਦੁਕਾਨਾਂ ਦੀ ਚੈਕਿੰਗ ਕਰਕੇ ਖੋਆ ਬਰਫ਼ੀ ਦੇ ਦੋ, ਜੂਸ ਦੇ ਦੋ, ਮਿਲਕ ਕੇਕ, ਪਨੀਰ, ਰੋਸਟਡ ਚਨਾ ਆਦਿ ਦੇ ਸੈਂਪਲ ਭਰੇ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ/ ਰਜਿਸਟ੍ਰੇਸ਼ਨ ਬਣਵਾਉਣ, ਆਪਣੇ ਉਤਪਾਦਾਂ ਤੇ ਬੈਸਟ ਬਿਫੋਰ ਤਰੀਕ ਲਿਖਣਾ ਅਤੇ ਵਸਤਾਂ ਦੇ ਉਤਪਾਦਨ ਅਤੇ ਵਿੱਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਲਈ ਦੀ ਵੀ ਅਪੀਲ ਕੁੱਪ ਕਲਾਂ 07 ਸਤੰਬਰ : ਸਿਹਤ ਵਿਭਾਗ ਮਲੇਰਕੋਟਲਾ ਦੀ ਫੂਡ ਸੇਫ਼ਟੀ ਟੀਮ....
ਕਾਂਗਰਸੀਆਂ ਵਲੋ ਮੁੱਲਾਂਪੁਰ ਦਾਖਾ ਸ਼ਹਿਰ ਚ ਭਾਰਤ ਜੋੜੋ ਯਾਤਰਾ ਦੀ ਵਰੇਗੰਢ ਮੌਕੇ ਕੱਢੀ ਯਾਤਰਾ
ਮੁੱਲਾਂਪੁਰ, ਕੈਪਟਨ ਸੰਧੂ, ਵੈਦ, ਜੱਗਾ ਹਿੱਸੋਵਾਲ, ਬੋਪਾਰਾਏ ਪੁੱਜੇ ਮੁੱਲਾਂਪੁਰ ਦਾਖਾ ,7 ਸਤੰਬਰ (ਸਤਵਿੰਦਰ ਸਿੰਘ ਗਿੱਲ) : ਅੱਜ ਮੁੱਲਾਂਪੁਰ ਦਾਖਾ ਸ਼ਹਿਰ ਚ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਚ ਭਾਰਤ ਜੋੜ੍ਹੋ ਯਾਤਰਾ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਮਾਰਚ ਕਢਿਆ ਜਿਸ ਵਿੱਚ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ,ਹਲਕਾ ਗਿੱਲ ਦੇ ਇੰਚਾਰਜ ਕੁਲਦੀਪ ਸਿੰਘ ਵੈਦ,ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ,ਹਲਕਾ ਜਗਰਾਓ ਦੇ ਇੰਚਾਰਜ ਜੱਗਾ....
ਅੱਖਾਂ ਦੀਆਂ ਮੁੱਫਤ ਪੁੱਤਲੀਆਂ ਬਦਲਣ ਤੇ ਅੱਖ ਬੈਂਕ ਸੇਵਾਵਾਂ ਬਦਲੇ ਡਾ. ਰਮੇਸ਼ ਨੂੰ ਮਿਲਿਆ ਨੈਸ਼ਨਲ ਐਵਾਰਡ
ਮੁੱਲਾਂਪੁਰ ਦਾਖਾ, 7 ਸਤੰਬਰ ( ਸਤਵਿੰਦਰ ਸਿੰਘ ਗਿੱਲ) : ਅੱਖਾਂ ਦੇ ਮਾਹਿਰ ਡਾਕਟਰ ਰਾਮੇਸ਼ ਨੂੰ ਪੰਜਾਬ ਸਰਕਾਰ ਵਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਇਸ ਸਾਲ ਪੰਜਾਬ ਸਰਕਾਰ ਵਲੋਂ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜਾ ਨੂੰ ਸਮੱਰਪਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਵਿੱਖੇ ਕਰਵਾਏ ਰਾਜ ਪੱਧਰੀ ਸਮਾਗਮ ਵਿਖੇ ਦਿੱਤਾ ਗਿਆ ਜਿਸ ਵਿਚ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ, ਡਾ. ਰਮੇਸ਼, ਐਮ. ਡੀ. ਅੱਖਾਂ ਦੇ ਮਾਹਿਰ ਨੂੰ ਉਹਨਾਂ ਵਲੋਂ ਕੀਤੇ ਮੁੱਫਤ ਪੁੱਤਲੀਆਂ....
ਪੰਜਾਬ ਸਰਕਾਰ ਗੈਰ ਸੰਵਿਧਾਨਿਕ ਪੱਤਰ ਨਾ ਰੱਦ ਕਰਕੇ ਰਿਜਰਵੇਸ਼ਨ ਮੈਨੁਅਲ ਦੀ ਬੀ ਸ਼੍ਰੇਣੀ ਨੂੰ ਸੜ੍ਹਕਾਂ ਤੇ ਉਤਰਣ ਲਈ ਮਜਬੂਰ ਕਰ ਰਹੀ  : ਪਮਾਲੀ
ਮੁੱਲਾਂਪੁਰ ਦਾਖਾ, 7 ਸਤੰਬਰ (ਸਤਵਿੰਦਰ ਸਿੰਘ ਗਿੱਲ) : ਪੰਜਾਬ ਅੰਦਰ ਪਿਛਲੇ 5 ਸਾਲ ਰਾਜ ਕਰਕੇ ਗਈ ਕਾਂਗਰਸ ਪਾਰਟੀ ਦੀ ਸਰਕਾਰ ਸਮੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਰਾਜ ਰਿਜਰਵੇਸ਼ਨ ਮੈਨੁਅਲ ਦੀ ਬੀ ਸ੍ਰੇਣੀ ਦੀ 36 ਜਾਤੀਆਂ ਦਾ ਸੰਵਿਧਾਨਿਕ ਨੁਕਸਾਨ ਕਰਨ ਲਈ ਜਾਰੀ ਕੀਤੇ 15/07/2021 ਦੇ ਗੈਰ ਸੰਵਿਧਾਨਿਕ ਪੱਤਰ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਫਿਲਹਾਲ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਵੀ ਰਾਜ ਦੀਆਂ 36 ਜਾਤੀਆਂ ਦੇ ਨੁਕਸਾਨ ਕਰਨ ਦੇ ਹੱਕ ਵਿੱਚ ਹੀ ਖੜ੍ਹੀ ਹੈ।....
22 ਸਤੰਬਰ ਨੂੰ ਰਾਜ ਪੱਧਰੀ ਕਵੀ ਦਰਬਾਰ ਵਿੱਚ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਹੋਣਗੇ ਮੁੱਖ ਮਹਿਮਾਨ
ਡਿਪਟੀ ਕਮਿਸ਼ਨਰ ਫਰੀਦਕੋਟ ਨੇ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਪ੍ਰੋਗਰਾਮਾਂ ਦਾ ਕੈਲੰਡਰ ਕੀਤਾ ਜਾਰੀ ਫਰੀਦਕੋਟ, 7 ਸਤੰਬਰ : ਬਾਬਾ ਸ਼ੇਖ਼ ਫ਼ਰੀਦ ਜੀ ਦੀ 850ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦੇ ਪ੍ਰੋਗਰਾਮਾਂ ਦਾ ਕੈਲੰਡਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਰਮਲ ਓਸਪਚਨ ਸਮੇਤ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਗੁਰਦੀਪ ਸਿੰਘ ਮਾਨ, ਖੋਜ....
ਪਰਾਲੀ ਪ੍ਰਬੰਧਨ ਲਈ ਸਰਫੇਸ ਸੀਡਰ ਤੇ ਸਬਸਿਡੀ ਹਾਸਲ ਕਰਨ ਵਾਸਤੇ 10 ਸਤੰਬਰ ਤੱਕ ਆਨਲਾਈਨ ਅਪਲਾਈ ਕਰਨ ਦਾ ਮੌਕਾ : ਐਸ.ਡੀ.ਐਮ.
ਕਿਸਾਨਾਂ ਨੂੰ ਇਸ ਸਕੀਮ ਤਹਿਤ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਜਲਾਲਾਬਾਦ, 7 ਸਤੰਬਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਇਸ ਦੇ ਸੁਚਜੇ ਪ੍ਰਬੰਧਨ ਲਈ ਸਬਸਿਡੀ *ਤੇ ਸਰਫੇਸ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਉਨਾਂ ਲਈ 10 ਸਤੰਬਰ ਤੱਕ ਦਾ ਆਨਲਾਈਨ ਅਪਲਾਈ ਕਰਨ ਦਾ ਮੌਕਾ ਹੈ। ਇਹ ਜਾਣਕਾਰੀ ਐਸ.ਡੀ.ਐਮ. ਜਲਾਲਾਬਾਦ ਸ੍ਰੀ ਰਵਿੰਦਰ ਸਿੰਘ ਅਰੋੜਾ ਨੇ ਦਿੱਤੀ। ਐਸ.ਡੀ.ਐਮ. ਸ੍ਰੀ ਅਰੋੜਾ ਨੇ ਦੱਸਿਆ ਕਿ ਖੇਤੀਬਾੜੀ....
ਡਿਪਟੀ ਕਮਿਸ਼ਨਰ ਨੇ ਜਨਮ ਆਸ਼ਟਮੀ ਦੇ ਪਵਿਤਰ ਤਿਉਹਾਰ ਮੌਕੇ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ
ਦਾਨੀ ਸਜਣਾ ਨੂੰ ਗਉਸ਼ਾਲਾ ਵਿਖੇ ਵੱਧ ਤੋਂ ਵੱਧ ਸੇਵਾ ਦੇਣ ਦੀ ਕੀਤੀ ਅਪੀਲ ਫਾਜ਼ਿਲਕਾ, 7 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਨਮ ਆਸ਼ਟਮੀ ਦੇ ਪਵਿਤਰ ਤਿਉਹਾਰ ਮੌਕੇ ਪਿੰਡ ਸਲੇਮਸ਼ਾਹ ਵਿਖੇ ਸਥਿਤ ਸਰਕਾਰੀ ਗਉਸ਼ਾਲਾ ਵਿਖੇ ਪਹੁੰਚ ਕੇ ਸਵਾ ਮਨੀ ਕਰਵਾਈ ਅਤੇ ਆਪਣੀ ਹੱਥੀ ਗੳਵੰਸ਼ ਨੂੰ ਲਡੂ ਖਵਾਏ।ਇਸ ਮੌਕੇ ਉਨ੍ਹਾਂ ਗਉਸ਼ਾਲਾ ਵਿਖੇ ਮੌਜੂਦ ਗਊਵੰਸ਼ ਦਾ ਹਾਲ—ਚਾਲ ਜਾਣਿਆ ਅਤੇ ਗਉਸ਼ਾਲਾ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਗਉਵੰਸ਼ ਦੇ ਰੱਖ—ਰਖਾਵ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਡਿਪਟੀ....
ਜਨਮ ਅਸ਼ਟਮੀ ਮੌਕੇ ਰਾਏਕੋਟ ਵਿੱਚ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। 
ਰਾਏਕੋਟ, 07 ਸਤੰਬਰ (ਚਮਕੌਰ ਸਿੰਘ ਦਿਓਲ) : ਭਗਵਾਨ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮੌਕੇ ਅੱਜ ਸ੍ਰੀ ਰਾਧੇ ਕ੍ਰਿਸ਼ਨਾਂ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। ਜਿਸ ਦਾ ਆਗਾਜ਼ ਸ੍ਰੀ ਦੁਰਗਾ ਮਾਤਾ ਮੰਦਰ ਨੈਂਬਾਂ ਚੌਂਕ ਤੋਂ ਹੋਇਆ। ਜਿੱਥੇ ਵਿਨੋਦ ਖੁਰਮੀ ਦੇ ਪਰਿਵਾਰ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਸ਼ੋਭਾ ਯਾਤਰਾ ਦਾ ਉਦਘਾਟਨ ਸਮਾਜਸੇਵੀ ਰਜਿੰਦਰ ਸਿੰਘ ਕਾਕਾ ਪ੍ਰਧਾਨ ਵਲੋਂ ਕੀਤਾ ਗਿਆ।....
6 ਕਰੋੜ 34 ਲੱਖ ਦੀ ਲਾਗਤ ਨਾਲ ਨਗਰ ਨਿਗਮ ਅਬੋਹਰ ਵਿਖੇ ਬਸ ਅੱਡੇ ਦੇ ਰੇਨੋਵੇਸ਼ਨ ਅਤੇ ਬਚਿਆਂ ਲਈ ਲਾਇਬ੍ਰੇਰੀ ਬਣਾਉਣ ਦਾ ਕੰਮ ਜੰਗੀ ਪੱਧਰ *ਤੇ ਜਾਰੀ : ਕਮਿਸ਼ਨਰ ਸੇਨੂ ਦੁੱਗਲ
ਅਬੋਹਰ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣਗੇ ਦੋਨੋ ਵਿਕਾਸ ਪ੍ਰੋਜੈਕਟ, ਜਲਦ ਕੀਤੇ ਜਾਣਗੇ ਲੋਕ ਅਰਪਣ ਫਾਜ਼ਿਲਕਾ, 7 ਸਤੰਬਰ : ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਅਬੋਹਰ ਵਲੋ ਆਭਾ ਸਿਟੀ ਸਕੇਅਰ ਬਣਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਅਬੋਹਰ ਵਿਖੇ ਬਸ ਅੱਡੇ ਦੇ ਰੈਨੋਵੇਸ਼ਨਦੇ ਕੰਮ ਅਤੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ । ਉਨ੍ਹਾਂ ਕਿਹਾ ਕਿ ਲਗਭਗ 6 ਕਰੋੜ 34 ਲੱਖ ਦੀ ਲਾਗਤ ਨਾਲ....
ਸਾਹਨੇਵਾਲ ਏਅਰਪੋਰਟ ਤੋਂ ਉਡਾਣਾਂ ਮੁੜ ਸ਼ੁਰੂ : ਭਗਵੰਤ ਸਿੰਘ ਮਾਨ
ਲੁਧਿਆਣਾ ਤੋਂ ਐਨ.ਸੀ.ਆਰ. ਦਾ ਹਵਾਈ ਸਫ਼ਰ ਹੋਵੇਗਾ ਸਸਤਾ, ਏਅਰਲਾਈਨ ਨੇ ਪਹਿਲੇ ਤਿੰਨ ਮਹੀਨਿਆਂ ਲਈ 999 ਰੁਪਏ ਟਿਕਟ ਦੀ ਕੀਤੀ ਪੇਸ਼ਕਸ਼: ਮੁੱਖ ਮੰਤਰੀ ਮੁੱਖ ਮੰਤਰੀ ਦੇ ਅਣਥੱਕ ਯਤਨਾਂ ਸਦਕਾ ਲੁਧਿਆਣਾ ਤੋਂ ਦੋ ਸਾਲ ਬਾਅਦ ਮੁੜ ਸ਼ੁਰੂ ਹੋਈਆਂ ਉਡਾਣਾਂ ਮੁੱਖ ਮੰਤਰੀ ਨੇ ਐਨ.ਸੀ.ਆਰ. ਨਾਲ ਏਅਰ ਕੁਨੈਕਟੀਵਿਟੀ ਹੋਣ ਕਾਰਨ ਇਸ ਦਿਨ ਨੂੰ ਪੰਜਾਬ ਲਈ ਇਤਿਹਾਸਕ ਦੱਸਿਆ ਆਦਮਪੁਰ, ਹਲਵਾਰਾ ਤੇ ਬਠਿੰਡਾ ਦੇ ਹਵਾਈ ਅੱਡਿਆਂ ਤੋਂ ਜਲਦੀ ਹੀ ਹੋਰ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਲੁਧਿਆਣਾ, 6 ਸਤੰਬਰ : ਕੌਮੀ ਰਾਜਧਾਨੀ....
ਸਾਹਨੇਵਾਲ ਤੋਂ ਉਡਾਣਾਂ ਲੁਧਿਆਣਾ ਵਾਸੀਆਂ ਲਈ ਤੋਹਫ਼ਾ : ਸੰਜੀਵ ਅਰੋੜਾ
ਦਿੱਲੀ ਤੋਂ ਲੁਧਿਆਣਾ ਦੀ ਸ਼ੁਰੂਆਤੀ ਉਡਾਣ ਵਿੱਚ ਕੀਤਾ ਸਫਰ ਲੁਧਿਆਣਾ, 6 ਸਤੰਬਰ : ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦਾ ਬੁੱਧਵਾਰ ਨੂੰ ਹਿੰਡਨ ਹਵਾਈ ਅੱਡੇ ਤੋਂ ਸਾਹਨੇਵਾਲ ਹਵਾਈ ਅੱਡੇ ਲਈ ਸ਼ੁਰੂਆਤੀ ਉਡਾਣ ਵਿੱਚ ਸਾਹਨੇਵਾਲ ਹਵਾਈ ਅੱਡੇ 'ਤੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਨਿੱਘਾ ਸਵਾਗਤ ਕਰਨ ਵਾਲਿਆਂ ਵਿੱਚ ਉੱਘੇ ਉਦਯੋਗਪਤੀ ਗਗਨ ਖੰਨਾ, ਹਰੀਸ਼ ਕੌੜਾ ਅਤੇ ਉਪਕਾਰ ਸਿੰਘ ਆਹੂਜਾ ਵੀ ਸ਼ਾਮਲ ਸਨ। ਅਰੋੜਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ....
ਮਾਨਸਾ ਸ਼ਹਿਰ ‘ਚੋਂ ਕੂੜਾ ਚੁੱਕਣ ਲਈ ਲਗਾਈਆਂ 5 ਵੈਨਾਂ, ਡੀਸੀ ਨੇ ਦਿੱਤੀ ਝੰਡੀ
ਸਫਾਈ ਲਈ ਹਰ ਤਰਾਂ ਦੇ ਪ੍ਰਬੰਧ : ਵਿਜੈ ਸਿੰਗਲਾ ਮਾਨਸਾ, 6 ਸਤੰਬਰ : ਸ਼ਹਿਰ ਦੇ ਸੈਂਟਰਲ ਪਾਰਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਸੈਂਟਰਲ ਪਾਰਕ ਮਾਨਸਾ ਤੋਂ ਸ਼ਹਿਰ ਵਿਚ ਕੂੜਾ ਚੁੱਕਣ ਲਈ ਨਵੀਆਂ 5 ਵੈਨਾਂ ਨੂੰ ਹਰੀ ਝੰਡੀ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਵੈਨਾਂ ਚੱਲਣ ਨਾਲ ਸਫਾਈ ਵਿਵਸਥਾ ਹੋਰ ਵੀ ਦਰੁਸਤ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ,ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ, ਬ੍ਰਾਂਡ ਅੰਬੈਸਡਰ ਡਾ ਸ਼ੇਰ ਜੰਗ ਸਿੰਘ....
ਖੇਡਾਂ ਵਤਨ ਪੰਜਾਬ ਦੀਆਂ ਸੀਜਨ-2, ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ
ਨੌਜਵਾਨਾਂ 'ਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ - ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ, 06 ਸੰਤਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਨਿਰਦੇਸ਼ਾਂ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਬਲਾਕਾਂ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਐਮ.ਸੀ.ਐਲ. ਸ਼ਹਿਰੀ ਵਿੱਚ ਬੀਤੇ ਕੱਲ੍ਹ 5 ਸਤੰਬਰ ਤੋ ਸੁਰੂ ਹੋਈਆਂ ਸਨ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਖੇਡਾਂ ਦੇ ਦੂਜੇ ਦਿਨ ਦੇ....