ਮਾਨਸਾ ਸ਼ਹਿਰ ‘ਚੋਂ ਕੂੜਾ ਚੁੱਕਣ ਲਈ ਲਗਾਈਆਂ 5 ਵੈਨਾਂ, ਡੀਸੀ ਨੇ ਦਿੱਤੀ ਝੰਡੀ

  • ਸਫਾਈ ਲਈ ਹਰ ਤਰਾਂ ਦੇ ਪ੍ਰਬੰਧ  : ਵਿਜੈ ਸਿੰਗਲਾ

ਮਾਨਸਾ, 6 ਸਤੰਬਰ : ਸ਼ਹਿਰ ਦੇ ਸੈਂਟਰਲ ਪਾਰਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਸੈਂਟਰਲ ਪਾਰਕ ਮਾਨਸਾ ਤੋਂ ਸ਼ਹਿਰ ਵਿਚ ਕੂੜਾ ਚੁੱਕਣ ਲਈ ਨਵੀਆਂ 5 ਵੈਨਾਂ ਨੂੰ ਹਰੀ ਝੰਡੀ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਵੈਨਾਂ ਚੱਲਣ ਨਾਲ ਸਫਾਈ ਵਿਵਸਥਾ ਹੋਰ ਵੀ ਦਰੁਸਤ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ,ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ, ਬ੍ਰਾਂਡ ਅੰਬੈਸਡਰ ਡਾ ਸ਼ੇਰ ਜੰਗ ਸਿੰਘ ਸਿੱਧੂ, ਨਵਲ ਕੁਮਾਰ ਵੀ ਮੌਜੂਦ ਸਨ। ਵੈਨਾਂ ਦੇ ਡਰਾਇਵਰਾਂ ਨੂੰ ਚਾਬੀਆਂ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫਾਈ ਯਕੀਨੀ ਬਣਾਉਣ ਵਿੱਚ ਸਭ ਦਾ ਸਹਿਯੋਗ ਜ਼ਰੂਰੀ ਹੈ।ਜਦੋਂ ਸਾਡਾ ਆਪਣਾ ਆਲਾ ਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਅਸੀਂ ਤੰਦਰੁਸਤ ਰਹਾਂਗੇ।ਉਨਾਂ ਕਿਹਾ ਕਿ ਸਫਾਈ ਵਿਵਸ਼ਥਾ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਮਿਊਂਸਪਲ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕੂੜਾ ਇਕੱਤਰ ਕਰਨ ਲਈ ਲਗਾਈਆਂ ਇੰਨ੍ਹਾਂ ਵੈਨਾਂ ਦੀ ਰੋਜਾਨਾ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਲਈ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਿਚ ਸਫਾਈ, ਕੂੜਾ ਪ੍ਰਬੰਧ ਲਈ ਕੌਂਸਲ ਯਤਨਸ਼ੀਲ ਹੈ ਤੇ ਇਸ ਵਿਚ ਕੋਈ ਰੁਕਾਵਟ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਸ਼ਹਿਰ ਚ ਕੂੜਾ ਚੁੱਕਣ ਲਈ ਭੇਜੀਆਂ ਵੈਨਾਂ ਨਾਲ ਕਾਫੀ ਫਰਕ ਤੇ ਵੱਡੀ ਸਹੂਲਤ ਮਿਲੇਗੀ,ਕਿਉਂਕਿ ਕੂੜਾ ਇਕੱਤਰ ਹੋਣ ਤੋਸ਼ ਪਹਿਲਾਂ ਚੁਕਾਉਣਾ ਤੇ ਉਸਦਾ ਪ੍ਰਬੰਧ ਕਰਨਾ ਹੁਣ ਹੋਰ ਵੀ ਸੌਖਾ ਹੋ ਜਾਵੇਗਾ।ਉਨਾਂ ਕਿਹਾ ਕਿ ਸ਼ਹਿਰੀ ਸਫਾਈ ਅਭਿਆਨ ਤੇ ਵਿਵਸਥਾ ਨੂੰ ਸਮੇਂ ਸਿਰ ਲਾਜਮੀ ਬਣਾ ਕੇ ਰੱਖਣ ਚ ਸਹਿਯੋਗ ਕਰਨ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਮਾਨਸਾ ਵਿਜੈ ਸਿੰਗਲਾ, ਉਪ ਪ੍ਰਧਾਨ ਸੁਨੀਲ ਕੁਮਾਰ ਨੀਨੂ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫ਼ਸਰ ਮਾਨਸਾ ਬਿਪਨ ਕੁਮਾਰ, ਐਮ.ਸੀ. ਵਿਸ਼ਾਲ ਗੋਲਡੀ, ਡਾ. ਸ਼ੇਰਜੰਗ ਸਿੰਘ ਸਿੱਧੂ, ਐਡਵੋਕੇਟ ਰਣਦੀਪ ਸ਼ਰਮਾ, ਐਡਵੋਕੇਟ ਨਵਲ ਗੋਇਲ, ਰਾਘਵ ਸਿੰਗਲਾ, ਕੌਂਸਲਰ ਕਮਲੇਸ਼ ਰਾਣੀ,ਜੀਤ ਸਿੰਘ, ਕੁਲਵਿੰਦਰ ਕੌਰ ਮਹਿਤਾ,ਮੁਕੇਸ਼ ਕੁਮਾਰ, , ਸਤੀਸ਼ ਮਹਿਤਾ, ਜਸਵਿੰਦਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।