ਕਾਂਗਰਸੀਆਂ ਵਲੋ ਮੁੱਲਾਂਪੁਰ ਦਾਖਾ ਸ਼ਹਿਰ ਚ ਭਾਰਤ ਜੋੜੋ ਯਾਤਰਾ ਦੀ ਵਰੇਗੰਢ ਮੌਕੇ ਕੱਢੀ ਯਾਤਰਾ

  • ਮੁੱਲਾਂਪੁਰ, ਕੈਪਟਨ ਸੰਧੂ, ਵੈਦ, ਜੱਗਾ ਹਿੱਸੋਵਾਲ, ਬੋਪਾਰਾਏ ਪੁੱਜੇ

ਮੁੱਲਾਂਪੁਰ ਦਾਖਾ ,7 ਸਤੰਬਰ (ਸਤਵਿੰਦਰ ਸਿੰਘ ਗਿੱਲ) : ਅੱਜ ਮੁੱਲਾਂਪੁਰ ਦਾਖਾ ਸ਼ਹਿਰ ਚ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਚ ਭਾਰਤ ਜੋੜ੍ਹੋ ਯਾਤਰਾ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਮਾਰਚ ਕਢਿਆ ਜਿਸ ਵਿੱਚ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ,ਹਲਕਾ ਗਿੱਲ ਦੇ ਇੰਚਾਰਜ ਕੁਲਦੀਪ ਸਿੰਘ ਵੈਦ,ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ,ਹਲਕਾ ਜਗਰਾਓ ਦੇ ਇੰਚਾਰਜ ਜੱਗਾ ਹਿਸੋਵਾਲ,ਹਲਕਾ ਸਾਹਨੇਵਾਲ ਦੇ ਇੰਚਾਰਜ ਬਿਕਰਮ ਸਿੰਘ ਬਾਜਵਾ ਸਮੇਤ ਤੇਲੂ ਰਾਮ ਬਾਂਸਲ,ਚੇਅਰਮੈਨ ਕਾਕਾ ਗਰੇਵਾਲ,ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬਦੋਵਾਲ,ਗੁਰਜੀਤ ਸਿੰਘ ਜੰਡੀ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ,ਬਲਾਕ ਸੰਮਤੀ ਚੈਅਰਮੈਨ ਹਰਨੇਕ ਸਿੰਘ ਅਕਾਲਗੜ੍ਹ,ਹਰਮਿੰਦਰ ਕੌਰ ਸਿੱਧੂ ਜਨਰਲ ਸਕੱਤਰ ਪੰਜਾਬ ਕਾਂਗਰਸ,ਪ੍ਰਧਾਨ ਯੂਥ ਕਾਂਗਰਸ ਤਨਵੀਰ ਸਿੰਘ ਜੋਧਾਂ, ਸ਼ਾਮ ਲਾਲ ਜਿੰਦਲ,ਮਲਕੀਤ ਸਿੰਘ ਜੱਸੋਵਾਲ ਸਾਬਕਾ ਸਰਪੰਚ,ਕਿੱਕੀ ਲਤਾਲਾ,ਹਰਮਿੰਦਰ ਸਿੰਘ ਜਾਗਪੁਰ ,  ਲਖਵਿੰਦਰ ਸਿੰਘ ਘਮਣੇਵਾਲ,ਦਫਤਰ ਇੰਚਾਰਜ ਲਖਵਿੰਦਰ ਸਿੰਘ ਸਪਰਾ,ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ,ਮਨਪ੍ਰੀਤ ਸਿੰਘ ਈਸੇਵਾਲ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਜਗਦੀਪ ਸਿੰਘ ਜੱਗਾ ਗਿੱਲ,ਸੋਨੀ ਸਿੱਧੂ,ਬੂਟਾ ਪ੍ਰਧਾਨ,ਐਰਕ ਛਪਾਰ,ਸੇਵਾ ਸਿੰਘ ਖੇਲਾ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ,ਸੁਖਪ੍ਰੀਤ ਸਿੰਘ ਜੱਸੋਵਾਲ,ਬਿੱਟੂ ਸਰਪੰਚ ਦੇਤਵਾਲ,ਸੁਰਿੰਦਰ ਸਿੰਘ ਰਾਜੂ ਸਰਪੰਚ,ਗੁਰਚਰਨ ਸਿੰਘ ਤਲਵਾੜਾ,ਰੁਲਦਾ ਸਿੰਘ ਪੰਡੋਰੀ,ਸਰਪੰਚ ਲਖਵੀਰ ਸਿੰਘ ਬੋਪਾਰਾਏ,ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ,ਸਰਪੰਚ ਰਣਵੀਰ ਸਿੰਘ ਰੁੜਕਾ, ਗੀਤਾ ਰਾਣੀ ਮਿੰਨੀ ਛਪਾਰ,ਤਰਲੋਕ ਸਿੰਘ ਸਵੱਦੀ ਕਲਾਂ ਅਤੇ ਜਗਜੀਤ ਸਿੰਘ ਗੋਲੂ ਤਲਵੰਡੀ ਕਲਾਂ ਆਦਿ ਪੁੱਜੇ ਸਨ। ਇਹ ਯਾਤਰਾ ਕਾਂਗਰਸ ਦੇ ਮੁੱਖ ਦਫਤਰ ਤੋ ਸ਼ੁਰੂ ਹੋ ਕੇ ਮੁੱਲਾਂਪੁਰ ਦਾਖਾ ਸ਼ਹਿਰ ਰਹੀਂ ਹੁੰਦੀ ਹੋਈ ਅਖੀਰ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਚ ਸਮਾਪਤ ਹੋਈ। ਸਮਾਪਤੀ ਮੌਕੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਈ ਹਰ ਇਕ ਸ਼ਖਸ਼ੀਅਤ ਦਾ ਧੰਨਵਾਦ ਕੀਤਾ।