ਖੇਡਾਂ ਵਤਨ ਪੰਜਾਬ ਦੀਆਂ ਸੀਜਨ-2, ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ

  • ਨੌਜਵਾਨਾਂ 'ਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ - ਜ਼ਿਲ੍ਹਾ ਖੇਡ ਅਫ਼ਸਰ

ਲੁਧਿਆਣਾ, 06 ਸੰਤਬਰ  : ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਨਿਰਦੇਸ਼ਾਂ ਅਤੇ ਜਿਲ੍ਹਾ ਪ੍ਰਸਾਸਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ 14 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਬਲਾਕਾਂ ਜਗਰਾਉਂ, ਮਾਛੀਵਾੜਾ, ਦੋਰਾਹਾ ਅਤੇ ਐਮ.ਸੀ.ਐਲ. ਸ਼ਹਿਰੀ ਵਿੱਚ ਬੀਤੇ ਕੱਲ੍ਹ 5 ਸਤੰਬਰ ਤੋ ਸੁਰੂ ਹੋਈਆਂ ਸਨ, ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਖੇਡਾਂ ਦੇ ਦੂਜੇ ਦਿਨ ਦੇ ਬਲਾਕ ਪੱਧਰੀ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਮਿਊਸੀਂਪਲ ਕਾਰਪੋਰੇਸ਼ਨ ਅਧੀਨ ਮਲਟੀਪਰਪਜ ਹਾਲ ਗੁਰੂ ਨਾਨਕ ਸਟੇਡੀਅਮ 'ਚ ਕਬੱਡੀ ਨੈਸਨਲ ਸਟਾਈਲ ਅੰਡਰ -17 ਲੜਕਿਆਂ ਦੇ ਮੁਕਾਬਲੇ ਵਿੱਚ ਆਈ.ਪੀ.ਐਸ. ਸਕੁੂਲ ਨੇ ਪਹਿਲਾ, ਮਾਤਾ ਮੋਹਨ ਦੇਈ ਨੇ ਦੂਜਾ ਅਤੇ ਅਮ੍ਰਿਤ ਇੰਡੋ-ਕਨੇਡੀਅਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਵਾਲੀਬਾਲ ਲੜਕੀਆਂ ਅੰਡਰ-17 ਸਾਲ ਵਿੱਚ ਬੀ.ਵੀ.ਐਮ. ਸਕੂਲ ਕਿਚਲੂ ਨਗਰ ਨੇ ਪਹਿਲਾ ਸਥਾਨ ਅਤੇ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟੱਗ ਆਫ ਵਾਰ ਅੰਡਰ-17 ਸਾਲ ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਰੱਜੋਵਾਲ ਨੇ ਪਹਿਲਾ ਸਥਾਨ ਅਤੇ ਓਰੀਐਂਟ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕੇ - 100 ਮੀਟਰ ਵਿੱਚ ਅਨਮੋਲਦੀਪ ਸਿੰਘ ਨੇ ਪਹਿਲਾ, ਦਕਸ਼ ਨੇ ਦੂਜਾ ਅਤੇ ਨਮਨ ਭਾਟੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਹਿਮਾਂਸ਼ੂ ਚੋਧਰੀ ਨੇ ਪਹਿਲਾ, ਸੁਮਿਤ ਨੇ ਦੂਜਾ ਅਤੇ ਸਕਸ਼ਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵਿੱਚ ਦੁਲਾਰ ਚੰਦ ਨੇ ਪਹਿਲਾ, ਕਰਨਦੀਪ ਸਿੰਘ ਨੇ ਦੂਜਾ ਅਤੇ ਅਨਮੋਲਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਅਕਸ਼ਿਤ ਪ੍ਰਤਾਪ ਸਿੰਘ ਨੇ ਪਹਿਲਾ ਤਰਨਜੋਤ ਸਿੰਘ ਨੇ ਦੂਜਾ ਅਤੇ ਗੁਰਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕੀਆਂ ਵਿੱਚ ਸ਼ਾਟਪੁੱਟ ਵਿੱਚ ਰੋਜਬੀਨ ਗਰੇਵਾਲ ਨੇ ਪਹਿਲਾ, ਮੁਸਕਾਨ ਵਿਸ਼ਕਰਮਾ ਨੇ ਦੂਜਾ ਅਤੇ ਮੰਨਤਧੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਹਰਮਨਦੀਪ ਕੋਰ ਨੇ ਪਹਿਲਾ ਇਸ਼ਾ ਬਿਸ਼ਟ ਸਿੰਘ ਨੇ ਦੂਜਾ ਅਤੇ ਸ਼ਿਆ ਚੌਧਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 41 ਤੋ 45 ਸਾਲ ਪੁਰਸ਼ ਮੁਕਾਬਲਿਆਂ ਦੇ 100 ਮੀਟਰ ਵਿੱਚ ਹਰਚਰਨ ਸਿੰਘ ਗਰੇਵਾਲ ਨੇ ਪਹਿਲਾ, ਜਗਮੋਹਣ ਸਿੰਘ ਨੇ ਦੂਜਾ ਅਤੇ ਬਲਜਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ. 400 ਮੀਟਰ ਵਿੱਚ ਗੁਰਇਕਬਾਲ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ ਅਤੇ ਸਰਬਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਦੋਰਾਹਾ ਅਧੀਨ ਸੰਤ ਈਸ਼ਰ ਸਿੰਘ ਖੇਡ ਸਟੇਡੀਅਮ ਪਿੰਡ ਘਲੋਟੀ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੱਗ ਆਫ ਵਾਰ ਅੰਡਰ -17 ਲੜਕੀਆਂ ਵਿੱਚ ਓਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਲਾਪਰਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿੱਚ ਸ.ਸ.ਸ. ਸਕੂਲ ਦੋਰਾਹਾ ਨੇ ਪਹਿਲਾ, ਓਕਸਫੋਰਡ ਸ.ਸ.ਸ. ਸਕੂਲ ਪਾਇਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਈਲ ਅੰਡਰ-17 ਲੜਕੇ ਵਿੱਚ ਰਾਜ ਜਗਦੇਵ ਮਾਡਲ ਸਕੂਲ ਜਰਗ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੇ ਵਿੱਚ ਸਰਕਾਰੀ ਸ.ਸ.ਸ. ਸਕੂਲ ਘਲੋਟੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-17 ਸਾਲ ਲੜਕੇ ਵਿੱਚ ਨਨਕਾਣਾ ਸਾਹਿਬ ਸਕੂਲ ਰਾਮਪੁਰ ਨੇ ਪਹਿਲਾ, ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਨੇ ਦੂਜਾ ਸਥਾਨ ਅਤੇ ਓਕਸਫੋਰਡ ਸ.ਸ.ਸ. ਸਕੂਲ ਪਾਇਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰਡਰ-17 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਬੇਗੋਵਾਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਅਤੇ ਸਰਕਾਰੀ ਸ.ਸ.ਸ. ਸਕੂਲ ਰਾਮਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰਡਰ-17 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਬੇਗੋਵਾਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬੁਆਣੀ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਕਟਾਹਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 ਲੜਕੇ ਵਿੱਚ ਪਿੰਡ ਧਮੋਟ ਨੇ ਪਹਿਲਾ, ਸ.ਸ.ਸ. ਸਕੂਲ ਪਾਇਲ ਨੇ ਦੂਜਾ ਅਤੇ ਐਫ.ਸੀ. ਜਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਜਗਰਾਓ ਅਧੀਨ ਖੇਡ ਸਟੇਡੀਅਮ ਪਿੰਡ ਮੱਲਾਂ ਵਿੱਚ ਐਥਲੈਟਿਸਕ ਅੰਡਰ-17 ਲੜਕੇ ਦੇ 3000 ਮੀਟਰ ਵਿੱਚ ਹਰਵਿੰਦਰ ਸਿੰਘ ਨੇ ਪਹਿਲਾ, ਰਾਜਨ ਸਿੰਘ ਨੇ ਦੂਜਾ ਅਤੇ ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਰੁਪਿੰਦਰਜੀਤ ਸਿੰਘ ਨੇ ਪਹਿਲਾ, ਹੇਮ ਗਰਗ ਨੇ ਦੂਜਾ ਸਥਾਨ ਅਤੇ ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿੱਚ ਅਰਮਾਨ ਸਿੰਘ ਨੇ ਪਹਿਲਾ ਸਥਾਨ, ਸੂਰਜ ਨੇ ਦੂਜਾ ਅਤੇ ਰੁਪਿੰਦਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕੀਆਂ ਦੇ 3000 ਮੀਟਰ ਵਿੱਚ ਅਵਨੀਤ ਕੋਰ ਨੇ ਪਹਿਲਾ, ਨਵਪ੍ਰੀਤ ਕੋਰ ਨੇ ਦੂਜਾ ਅਤੇ ਅਸ਼ਮੀਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿੱਚ ਗੁਰਵੀਰ ਕੋਰ ਨੇ ਪਹਿਲਾ, ਸੁਖਪ੍ਰੀਤ ਕੋਰ ਨੇ ਦੂਜਾ ਅਤੇ ਨਿਮਰਤ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਵਿੱਚ ਨੇਹਾ ਨੇ ਪਹਿਲਾ, ਨਿਮਰਤ ਕੋਰ ਨੇ ਦੂਜਾ ਅਤੇ ਜਸਮੀਨ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ 41-55 ਸਾਲ ਮਹਿਲਾ ਵਰਗ 100 ਮੀਟਰ ਵਿੱਚ ਸਰਬਜੀਤ ਕੋਰ ਨੇ ਪਹਿਲਾ, ਸੋਨੀਆ ਰਾਣੀ ਨੇ ਦੂਜਾ ਅਤੇ ਸਿਆਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਸਕ 41-55 ਸਾਲ ਪੁਰਸ਼ ਵਰਗ 100 ਮੀਟਰ ਪੁਰਸ਼ ਵਿੱਚ ਲਾਲ ਬਹਾਦੁਰ ਨੇ ਪਹਿਲਾ, ਕੁਲਵਿੰਦਰ ਸਿੰਘ ਨੇ ਦੂਜਾ ਅਤੇ ਕੁਲਦੀਪ ਸਿੰਘ ਨੇ ਤੀਜਾ ਸਥਾਂਨ ਪ੍ਰਾਪਤ ਕੀਤਾ. 400 ਮੀਟਰ ਪੁਰਸ਼ ਵਿੱਚ ਲਾਲ ਬਹਾਦੁਰ ਨੇ ਪਹਿਲਾ, ਮਨੋਹਰ ਸਿੰਘ ਨੇ ਦੁਜਾ ਅਤੇ ਵਿਨੈ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਮਾਛੀਵਾੜਾ ਅਧੀਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ ਵਿਖੇ ਵਾਲੀਬਾਲ ਅੰਡਰ-17 ਲੜਕੇ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਓਰੀਐਂਟ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਬੁਰਜਪੱਕਾ ਨੇ ਦੂਜਾ ਅਤੇ ਮਾਛੀਵਾੜਾ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਸਟਾਇਲ ਅੰਡਰ-17 ਲੜਕੇ ਵਿੱਚ ਸ.ਸ.ਸ. ਸਕੂਲ ਤੱਖਰਾ ਨੇ ਪਹਿਲਾ, ਬਾਬਾ ਸੁੰਦਰ ਦਾਸ ਪਬਲਿਕ ਸਕੂਲ ਤੱਖਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ਅੰਡਰ-17 ਲੜਕੀਆਂ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਭੱਟੀਆ ਨੇ ਪਹਿਲਾ ਅਤੇ ਖਾਲਸਾ ਕਾਲਜ ਝਾੜ ਸਾਹਿਬ ਨੇ ਦ{ਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ਅੰਡਰ-17 ਲੜਕੇ ਵਿੱਚ ਓਰੀਐਂਟਲ ਸਪੋਰਟਸ ਅਕੈਡਮੀ ਮਾਛੀਵਾੜਾ ਨੇ ਪਹਿਲਾ, ਗਾਰਡਨ ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਮਾਛੀਵਾੜਾ ਨੇ ਦੂਜਾ ਅਤੇ ਸ.ਸ.ਸ. ਸਕੂਲ ਲੁਬਾਨਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਐਥਲੈਟਿਕਸ ਅੰਡਰ-17 ਲੜਕੀਆਂ 200 ਮੀਟਰ ਲੜਕੀਆਂ ਵਿੱਚ ਸੁਨਾਕਸ਼ੀ ਨੇ ਪਹਿਲਾ, ਪ੍ਰੀਆ ਕੁਮਾਰੀ ਨੇ ਦੂਜਾ ਅਤੇ ਦੀਪਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਲੜਕੀਆਂ ਵਿੱਚ ਦੀਪਾਕਸ਼ੀ ਨੇ ਪਹਿਲਾ, ਜਸਪ੍ਰੀਤ ਕੋਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕਿਆਂ ਦੇ 3000 ਮੀਟਰ ਵਿੱਚ ਤਾਰਿਕ ਹੁਸੈਨ ਨੇ ਪਹਿਲਾ, ਅੰਕੁਸ਼ ਰਾਣਾ ਦੂਜਾ ਸਥਾਨ ਅਤੇ ਖੁਸਵਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਪੱਖੋਵਾਲ ਅਧੀਨ ਖੇਡ ਮੈਦਾਨ ਪਿੰਡ ਲਤਾਲਾ ਵਿਖੇ ਐਥਲੈਟਿਕਸ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਲੰਮੀ ਛਾਲ - ਨਿਰਾਲੀ ਨੇ ਪਹਿਲਾ, ਰੀਤੂ ਨੇ ਦੂਜਾ ਅਤੇ ਸੁਨਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਜਸਪ੍ਰੀਤ ਕੌਰ ਨੇ ਪਹਿਲਾ, ਦੀਕਸ਼ਾ ਸ਼ਰਮਾ ਨੈ ਦੂਜਾ ਅਤੇ ਸ਼ਿਵਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-17 ਲੜਕਿਆਂ ਦੇ ਲੰਮੀ ਛਾਲ ਵਿੱਚ ਸਰਨਜੋਤ ਸਿੰਘ ਨੇ ਪਹਿਲਾ, ਯੁਵਰਾਜ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ, ਪ੍ਰਤੀਇੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ 41-55 ਸਾਲ ਪੁਰਸ਼ ਮੁਕਾਬਲਿਆਂ ਦੇ 100 ਮੀਟਰ ਵਿੱਚ ਤਰਲੋਕ ਸਿੰਘ ਨੇ ਪਹਿਲਾ ਅਤੇ ਰੋਸਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੰਮੀ ਛਾਲ ਵਿੱਚ ਤਰਲੋਕ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।