ਅੱਖਾਂ ਦੀਆਂ ਮੁੱਫਤ ਪੁੱਤਲੀਆਂ ਬਦਲਣ ਤੇ ਅੱਖ ਬੈਂਕ ਸੇਵਾਵਾਂ ਬਦਲੇ ਡਾ. ਰਮੇਸ਼ ਨੂੰ ਮਿਲਿਆ ਨੈਸ਼ਨਲ ਐਵਾਰਡ

ਮੁੱਲਾਂਪੁਰ ਦਾਖਾ, 7 ਸਤੰਬਰ ( ਸਤਵਿੰਦਰ  ਸਿੰਘ ਗਿੱਲ) : ਅੱਖਾਂ ਦੇ ਮਾਹਿਰ ਡਾਕਟਰ ਰਾਮੇਸ਼ ਨੂੰ ਪੰਜਾਬ ਸਰਕਾਰ ਵਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਇਸ ਸਾਲ ਪੰਜਾਬ ਸਰਕਾਰ ਵਲੋਂ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜਾ ਨੂੰ ਸਮੱਰਪਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਵਿੱਖੇ ਕਰਵਾਏ ਰਾਜ ਪੱਧਰੀ ਸਮਾਗਮ ਵਿਖੇ ਦਿੱਤਾ ਗਿਆ ਜਿਸ ਵਿਚ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ, ਡਾ. ਰਮੇਸ਼, ਐਮ. ਡੀ. ਅੱਖਾਂ ਦੇ ਮਾਹਿਰ ਨੂੰ ਉਹਨਾਂ ਵਲੋਂ ਕੀਤੇ ਮੁੱਫਤ ਪੁੱਤਲੀਆਂ ਬਦਲਣ ਦੇ ਅਪ੍ਰੇਸ਼ਨਾਂ, ਅੱਖ ਬੈਂਕ ਅਤੇ ਮੈਡੀਕਲ ਸੇਵਾਵਾਂ ਬਦਲੇ ਡਾ. ਬਲਬੀਰ ਸਿੰਘ, ਮਾਣਯੋਗ ਕੈਬਿਨਟ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਰਮੇਸ਼, ਅੱਖਾਂ ਦੇ ਮਾਹਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਵਾਰਡ ਸਿਰਫ ਡਾ. ਰਮੇਸ਼ ਨੂੰ ਹੀ ਨਹੀਂ ਮਿਲਿਆ ਬਲਕਿ ਉਸ ਹਰ ਇਨਸਾਨ ਨੂੰ ਮਿਲਿਆ ਜੋ ਅੱਖਾਂ ਦਾਨ ਦੀ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਦਿਨ ਰਾਤ ਲੋਕਾਂ ਨੂੰ ਅੱਖਾਂ ਦਾਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਪੁਨਰਜੋਤ ਆਈ ਬੈਂਕ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਲੋਕਾ ਨੂੰ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਵਾ ਰਹੀ ਹੈ ਅਤੇ ਪੁਤਲੀ ਬਦਲਣ ਦੇ ਅਪ੍ਰੇਸ਼ਨ ਬਿਲਕੁਲ ਮੁਫਤ ਕਰਕੇ ਦੇਸ਼ ਨੂੰ ਪੁਤਲੀ ਦੇ ਅੰਨੇਪਣ ਤੋਂ ਮੁਕਤ ਕਰਵਾਉਣ ਲਈ ਵੱਢਮੁਲਾ ਯੋਗਦਾਨ ਪਾ ਰਹੀ ਹੈ, ਹੁਣ ਤੱਕ 5700 ਦੇ ਲਗਭਗ ਪੁਤਲੀਆਂ ਬਦਲਣ ਦੇ ਮੁਫਤ ਅਪ੍ਰੇਸ਼ਨ ਕਰ ਚੁੱਕੀ ਹੈ। ਪੁਨਰਜੋਤ ਆਈ ਬੈਂਕ ਵਲੋਂ ਇਸ ਪੰਦਰਵਾੜ੍ਹੇ ਦੌਰਾਨ ਪੂਰੇ ਪੰਜਾਬ ਵਿਚ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕ ਕਰਨ ਲਈ ਪਿੰਡਾਂ, ਸਹਿਰਾਂ ਅਤੇ ਵਿੱਦਿਅਕ  ਅਦਾਰਿਆਂ ਵਿੱਚ ਕੈਂਪ ਅਤੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਇਸ ਐਵਾਰਡ ਸਬੰਧੀ ਡਾ. ਰਮੇਸ਼ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।