ਪੀ.ਸੀ.ਟੀ.ਈ ਬੱਦੋਵਾਲ ਨੇ 25 ਸਾਲ ਪੂਰੇ ਹੋਣ ’ਤੇ ਮਨਾਈ ਸਿਲਵਰ ਜੁਬਲੀ

  • ਮੋਦੀ ਨੂੰ ਹੁਣ ਇੰਡੀਆਂ ਸ਼ਬਦ ਤੋਂ ਡਰ ਲੱਗਣ ਲੱਗਿਆ : ਸੰਜੇ ਸਿੰਘ

ਮੁੱਲਾਂਪੁਰ ਦਾਖਾ, 6 ਸਤੰਬਰ (ਸਤਵਿੰਦਰ ਸਿੰਘ ਗਿੱਲ) : ਪੀ.ਸੀ.ਟੀ.ਈ ਗਰੁੱਪ ਆਫ ਇਸਟੀਚਿਊਟ ਬੱਦੋਵਾਲ ਨੇ 25 ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਸਬੰਧੀ ਸਮਾਗਮ ਕਰਵਾਇਆ। ਜਿਸ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜਲੰਧਰ ਤੋਂ ਸਾਂਸਦ ਸ਼ੁਸੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੂਲੀਅਤ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਐੱਨ.ਡੀ.ਏ ਵਿੱਚ 37 ਸਿਆਸੀ ਪਾਰਟੀਆਂ ਦਾ ਗਠਜੋੜ ਹੈ ਜਦਕਿ ਇੰਡੀਆਂ ਵਿੱਚ 26 ਸਿਆਸੀ ਪਾਰਟੀ ਦਾ ਸ਼ਾਂਝਾ ਗਠਜੋੜ ਹੈ, ਜਿਸ ਤੋਂ ਮੋਦੀ ਦੇ ਲਾਣੇ ਨੂੰ ਐਲਰਜੀ ਹੈ, ਸੁਣਿਆ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਡੀਆਂ ਸ਼ਬਦ ਤੋਂ ਡਰ ਲੱਗਣ ਲੱਗ ਪਿਆ ਜਦਕਿ ਇੰਡੀਆਂ ਸ਼ਬਦ ਦੀ ਵਰਤੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸਨ ਅਡਵਾਨੀ ਨੇ ਕੀਤੀ ਸੀ, ਖੁਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆਂ, ਖੇਲੋ ਇੰਡੀਆਂ ਸਮੇਤ ਹੋਰ ਵੀ ਨਾਵਾਂ ਨਾਲ ਇੰਡੀਆਂ ਸ਼ਬਦ ਵਰਤਿਆ ਸੀ। ਸੰਜੇ ਸਿੰਘ ਨੇ ਕਿਹਾ ਕਿ ਬੀ.ਜੇ.ਪੀ ਵਾਲੇ ਇੱਕ ਇਲੈਕਸ਼ਨ ਇੱਕ ਵੋਟ ਦਾ ਫਾਰਮੂਲਾ ਕਿਸ ਲਹਿਜੇ ਨਾਲ ਭਾਰਤ ਵਿੱਚ ਲਿਆ ਰਹੇ ਹਨ, ਕਿਉਂਕਿ ਦੇਸ਼ ਦੇ ਪ੍ਰਾਂਤਾ ਦੀਆਂ ਵੋਟਾ ਇਕ ਸਾਰ ਨਹੀਂ ਪੈ ਸਕਦੀਆਂ। ਮੋਦੀ ਡਰਦਾ ਹੋਇਆ ਅਜਿਹੀਆਂ ਕੋਝੀਆ ਚਾਲਾਂ ਚੱਲ ਰਿਹਾ ਹੈ। ਸੰਜੇ ਸਿੰਘ ਨੇ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਤੇ ਤਸੱਲੀ ਪ੍ਰਗਟਾਉਦਿਆਂ ਕਿਹਾ ਕਿ ਬੜੇ ਹੀ ਅੱਛੇ ਤਰੀਕੇ ਨਾਲ ਮਾਨ ਦੀ ਅਗਵਾਈ ਸਰਕਾਰ ਆਪਣੀ ਬਾਖੂਬੀ ਜਿੰਮੇਵਾਰੀ ਨਿਭਾ ਰਿਹਾ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਸੰਜੇ ਸਿੰਘ ਨਾਲ ਸਵਾਲ-ਜਵਾਬ ਵੀ ਕੀਤੇ। ਵਿਦਿਆਰਥੀਆਂ ਨੇ ਗੀਤ ਗਾ ਕੇ ਸੰਜੇ ਸਿੰਘ ਦਾ ਦਿਲ ਜਿੱਤ ਲਿਆ। ਪੀ.ਸੀ.ਟੀ.ਈ ਗਰੁੱਪ ਆਫ ਇਸਟੀਚਿਊਟ ਦੇ ਡਾਇਰੈਕਟਰ ਡਾ. ਕੇ.ਐੱਨ.ਐੱਸ ਕੰਗ ਇੰਚਾਰਜ ਹਲਕਾ ਦਾਖਾ ਨੇ ਉਕਤ ਆਏ ਮਹਿਮਾਨਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।