ਪਿੰਡ ਟੂਸੇ ਵਿਖੇ ਮੰਦਰ ਦੇ ਸੇਵਾਦਾਰਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਜੁਰਮ 'ਚ ਵਾਧਾ ਹੋਇਆ 

  • ਦੋਸੀ ਜਲਦ ਗ੍ਰਿਫਤਾਰ ਨਾ ਕੀਤੇ ਤਾਂ ਥਾਣਾ ਸੁਧਾਰ ਦੇ ਸਾਹਮਣੇ ਹੋਵੇਗਾ ਰੋਸ ਧਰਨਾ

ਮੁੱਲਾਂਪੁਰ ਦਾਖਾ 6 ਸੰਤਬਰ (ਸਤਵਿੰਦਰ  ਸਿੰਘ ਗਿੱਲ) : ਪਿੰਡ ਟੂਸਾ ਜ਼ਿਲ੍ਹਾ ਲੁਧਿਆਣਾ ਵਿਖੇ ਸ਼ੇਰਾਂ ਵਾਲੀ ਮਾਤਾ ਦੇ ਮੰਦਰ ਵਿੱਚ ਸੇਵਾ ਕਰਦੇ ਸੇਵਾਦਾਰਾਂ ਤੇ ਹੋਏ ਹਮਲੇ ਦੀਆਂ ਧਰਾਵਾਂ ਵਿੱਚ ਵਾਧਾ ਹੋਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੋਗਰ ਸਿੰਘ ਟੂਸਾ ਨੇ ਦੱਸਿਆ ਕਿ ਸੇਵਾ ਕਰ ਰਹੇ ਨੌਜਵਾਨਾਂ ਵਿੱਚ ਮੇਰਾ ਛੋਟਾ ਬੇਟਾ ਮੌਜੂਦ ਸੀ। ਇਸ ਕਰਕੇ ਮੈਂ ਵੀ ਉਥੇ ਗਿਆ ਸੀ ਕਿ ਇੰਨੇ ਚਿਰ ਵਿੱਚ ਸੁਖਵਿੰਦਰ ਸਿੰਘ ਟੂਸੇ, ਸਰਪੰਚ ਪਰਮਜੀਤ ਸਿੰਘ ਟੂਸੇ ਦੀ ਸ਼ਹਿ ਤੇ ਰਣਜੀਤ ਕੌਰ ਪਤਨੀ ਪੰਚ ਜਸਬੀਰ ਸਿੰਘ ਜੱਸੀ ਟੂਸੇ ਆਦਿ ਨੇ ਸੇਵਾਦਾਰਾਂ ਅਤੇ ਮੇਰੇ ਤੇ ਹਮਲਾ ਕਰ ਕਰ ਦਿੱਤਾ ਅਤੇ ਮੇਰੀ ਦਾੜ੍ਹੀ ਪੱਟੀ ਅਤੇ ਜਾਤੀ ਸੂਚਕ ਸ਼ਬਦ ਬੋਲ ਕੇ ਸਾਨੂੰ ਸਾਰਿਆਂ ਨੂੰ ਗਾਲੀ ਗਲੋਚ ਕਰਦੀ ਰਹੀ । ਉੱਥੇ ਖੜੇ ਸੇਵਾਦਾਰਾਂ ਦੇ ਮੋਟਰ ਸਾਈਕਲ ਵੀ ਸਿੱਟੇ ਅਤੇ ਸੇਵਾਦਾਰਾਂ ਨੂੰ ਧੱਕੇ ਮਾਰਨ ਤੋਂ ਇਲਾਵਾ ਸੇਵਾਦਾਰਾਂ ਦੇ ਸਿਰ ਤੇ ਚੱਪਲਾਂ ਤੱਕ ਵੀ ਮਾਰੀਆਂ। ਘਟਨਾ ਦੀ ਜਾਣਕਾਰੀ ਲਿਖਤੀ ਰੂਪ ਵਿੱਚ ਦਰਖਾਸਤ ਥਾਣਾ ਸੁਧਾਰ ਦੇ ਐੱਸ ਐੱਚ ਓ ਦਿੱਤੀ ਗਈ ਸੀ। ਜਿੱਥੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 31,ਜੇਰੇ ਧਾਰਾ 355,323,294,506 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਹੋ ਗਿਆ ਸੀ। ਮੇਰੀ ਦਾੜ੍ਹੀ ਪੁੱਟਣ ਅਤੇ ਜਾਤੀ ਸੂਚਕ ਦੀਆਂ ਧਰਾਵਾਂ ਨਹੀਂ ਸਨ ਲਗਾਈਆਂ। ਜਿਸ ਦੀ ਜਾਣਕਾਰੀ ਅਸੀਂ ਡੀ ਜੀ ਪੀ ਪੰਜਾਬ ਨੂੰ ਦਰਖਾਸਤ ਦਿੱਤੀ ਸੀ। ਜਿਨ੍ਹਾਂ ਨੇ  ਅਫਸਰਾਂ ਦਾ 3 ਮੈਂਬਰੀ ਬੋਰਡ ਬਣਾ ਕੇ ਪੂਰੀ ਤਰ੍ਹਾਂ ਇਨਕਵਾਰੀ ਕਰਕੇ ਦੋਸੀਆਨਾ ਦੇ ਜੁਰਮ ਵਿੱਚ ਧਾਰਾ 295-ਏ,120-ਬੀ, ਆਈ.ਪੀ.ਸੀ ਅਤੇ ਐਸ.ਸੀ/ਐਸ.ਟੀ ਐਕਟ ਦੀ ਧਾਰਾ 3 ਤੇ 4 ਜੁਰਮ ਦਾ ਵਾਧਾ ਕੀਤਾ ਗਿਆ। ਉਹਨਾਂ ਨੇ ਅੱਗੇ ਆਖਿਆ ਕਿ ਸੀਨੀਅਰ ਅਫ਼ਸਰਾਂ ਵੱਲੋਂ ਕੀਤੀ ਇਨਕਵਾਰੀ ਤੇ ਮੈਨੂੰ ਇਨਸਾਫ ਮਿਲਿਆ । ਪਰ ਥਾਣਾ ਸੁਧਾਰ ਦੇ ਪੁਲਿਸ ਮੁਲਾਜ਼ਮ ਜੋ ਪਹਿਲਾਂ ਸੇਵਾਦਾਰਾਂ ਅਤੇ ਮੇਰੇ ਤੇ  ਹਮਲੇ ਕਰਨ ਵਾਲਿਆਂ ਤੇ ਧਾਰਾਵਾਂ ਵੀ ਪੂਰੀ ਤਰ੍ਹਾਂ ਨਹੀਂ ਸੀ ਲਾਇਆ। ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਨਹੀਂ ਕਰ ਰਹੇ। ਉਹਨਾਂ ਨੇ ਆਖਿਰ ਵਿਚ ਆਖਿਆ ਕਿ ਸਖਤ ਧਾਰਾਵਾਂ ਦੇ ਵਿੱਚ ਦਰਜ ਕੀਤੇ ਪਰਚੇ ਦੇ ਦੋਸ਼ੀ ਰਣਜੀਤ ਕੌਰਟੂਸੇ,ਪੰਚ ਜਸਵੀਰ ਸਿੰਘ ਜੱਸੀ ਟੂਸੇ,ਸਰਪੰਚ ਪਰਮਜੀਤ ਸਿੰਘ ਟੂਸੇ,ਸੁਖਵਿੰਦਰ ਸਿੰਘ ਟੂਸੇ ਆਦਿ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਥਾਣਾ ਸੁਧਾਰ ਦੇ ਸਾਹਮਣੇ ਥਾਣਾ ਸੁਧਾਰ ਦੇ ਗੇਟ ਸਾਮਣੇ ਰੋਸ ਧਰਨਾ ਦੇਵਾਂਗੇ।